ਗੁੰਡੇ ਭਜਾਓ, ਆਤਮ ਨਗਰ ਬਚਾਓ: ਹਰੀਸ਼ ਰਾਏ ਢਾਂਡਾ
ਲੁਧਿਆਣਾ08-ਫਰਵਰੀ (ਹਰਜੀਤ ਸਿੰਘ ਖਾਲਸਾ)"ਜਾਗੋ ਜਾਗੋ, ਗੁੰਡਾਗਰਦੀ ਤਿਆਗੋ", "ਗੁੰਡਾਗਰਦੀ ਭਜਾਓ, ਆਤਮ ਨਗਰ ਬਚਾਓ", "ਸੇਵ ਡੈਮੋਕ੍ਰੇਸੀ" ਦੇ ਨਾਰਿਆਂ ਨਾਲ ਗੂੰਜ ਉੱਠਿਆ ਸ਼ਿਮਲਾਪੁਰੀ, ਡਾਬਾ ਰੋਡ ਅਤੇ ਗਿੱਲ ਰੋਡ ਦਾ ਇਲਾਕਾ। ਹਾਲ ਹੀ ਦੇ ਵਿਚ ਆਤਮ ਨਗਰ ਹਲਕੇ ਦੇ ਉਮੀਦਵਾਰਾਂ ਵੱਲੋਂ ਹਿੰਸਾ ਦੇ ਪ੍ਰਦਰਸ਼ਨ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ - ਬਸਪਾ ਦੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਇਕ ਸ਼ਾਂਤੀ ਮਾਰਚ ਦਾ ਆਯੋਜਨ ਕੀਤਾ। ਓਹਨਾਂ ਨੇ ਕਿਹਾ ਕਿ ਆਤਮ ਨਗਰ ਨੂੰ ਹੁਣ ਗੁੰਡਾਗਰਦੀ ਅਤੇ ਢਹਿਸ਼ਤਗਰਦੀ ਤੋਂ ਅਜ਼ਾਦ ਕਰਨ ਦਾ ਸਮਾਂ ਆ ਗਿਆ ਹੈ। ਇਹ ਬੈਂਸ ਅਤੇ ਕੜਵੱਲ ਦੋਨੋ ਏਕੋ ਜਿਹੇ ਨੇ। ਦੋਹਾਂ ਨੂੰ ਬਸ ਲਾਠੀ ਅਤੇ ਗੋਲੀ ਨਾਲ ਰਾਜਨੀਤੀ ਹੀ ਆਉਂਦੀ ਹੈ। ਇਸ ਸ਼ਾਂਤੀ ਮਾਰਚ ਦੇ ਰਾਹੀਂ ਅਸੀਂ ਜਨਤਾ ਦੇ ਦਿਲ ਵਿਚੋਂ ਡਰ ਅਤੇ ਢਹਿਸ਼ਤ ਨੂੰ ਕੱਢਣਾ ਚਾਹੁੰਦੇ ਹਾ। ਇੱਥੇ ਦੇ ਲੋਕਾਂ ਨੇ ਇਸ ਸ਼ਾਂਤੀ ਮਾਰਚ ਦਾ ਦਿਲੋਂ ਸਵਾਗਤ ਕੀਤਾ ਅਤੇ ਲੋਕਾਂ ਦਾ ਹਜੂਮ ਇਸ ਕਾਫ਼ਿਲੇ ਵਿੱਚ ਜੁੜਦਾ ਗਿਆ। ਇਸ ਇਲਾਕੇ ਦੇ ਲੋਕਾਂ ਤੋਂ ਗੱਲ ਕਰਕੇ ਪਤਾ ਚਲਦਾ ਹੈ ਕਿ ਆਮ ਜਨਤਾ ਇਸ ਗੁੰਡਾਗਰਦੀ ਤੋਂ ਹੁਣ ਤੰਗ ਆ ਚੁੱਕੀ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਇਕ ਸਾਫ ਛਵੀ ਵਾਲੇ ਵਿਅਕਤੀ ਨੂੰ ਮੌਕਾ ਦਿੱਤਾ ਜਾਵੇ।


No comments
Post a Comment