ਹਲਕੇ ਨੂੰ ਮਾਡਲ ਬਣਾਉਣਾ ਮੇਰਾ ਪਹਿਲਾ ਸੁਪਨਾ :ਪ੍ਰੇਮ ਮਿੱਤਲ
ਲੁਧਿਆਣਾ-08- ਫਰਵਰੀ ( ਹਰਜੀਤ ਸਿੰਘ ਖਾਲਸਾ )ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਢੋਲੇਵਾਲ,ਭਾਰਤ ਨਗਰ ਚੌਕ ਵਿੱਚ ਨੁੱਕੜ ਬੈਠਕਾਂ ਰਾਹੀਂ ਅਤੇ ਡੋਰ ਨੂੰ ਡੋਰ ਚੋਣ ਪ੍ਰਚਾਰ ਕਰ ਭਾਜਪਾ ਦੇ ਸੰਕਲਪ ਪੱਤਰ ਨਸ਼ਾ ਮੁਕਤ ਪੰਜਾਬ, ਖੁਸ਼ਹਾਲ ਕਿਸਾਨ, 300 ਯੂਨਿਟ ਮੁਫਤ ਬਿਜਲੀ, ਸਰਕਾਰੀ ਵਿਭਾਗਾਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਨੂੰ ਇੱਕ ਸਾਲ ਵਿੱਚ ਭਰਨ, ਬੇਰੁਜ਼ਗਾਰ ਸਨਾਤਕੋ ਨੂੰ 2 ਸਾਲ ਲਈ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ, 5 ਏਕੜ ਤੋਂ ਘੱਟ ਜ਼ਮੀਨ, ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ, ਉਦਯੋਗਾਂ ਨੂੰ ਹੋਏ ਨੁਕਸਾਨ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ, ਪੁਲਿਸ ਫੋਰਸ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ, ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ ਕਰ 3,000 ਰੁਪਏ ਤੱਕ ਕਰਨ ਦੇ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਕਿ ਜੇ ਪੰਜਾਬ ਦਾ ਵਿਕਾਸ ਕਰਵਾਉਣਾ ਹੈ ਤਾਂ 20 ਫਰਵਰੀ ਨੂੰ ਕਮਲ ਦੇ ਫੁੱਲ ਤੇ ਮੋਹਰ ਲਾ ਦਿਓ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਵਿੱਚ ਪੰਜਾਬ ਫੇਰ ਤੋਂ ਨੰਬਰ ਵਨ ਬਣ ਸਕੇ।ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੋਣਾਂ ਨੂੰ ਲੈ ਕੇ ਕੀਤੀ ਵਰਚੁਅਲ ਰੈਲੀ ਦਾ ਸਿੱਧਾ ਪ੍ਰਸਾਰਣ ਫੇਸ ਇੱਕ ਵਿੱਚ ਕੀਤਾ ਗਿਆ।ਇਸ ਵਰਚੁਅਲ ਰੈਲੀ ਨੂੰ ਪ੍ਰੇਮ ਮਿੱਤਲ ਨੇ ਆਪਣੇ ਹਜ਼ਾਰਾ ਸਮਰਥਕਾਂ ਨਾਲ ਸੁਣਿਆ।ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਪੰਜਾਬ ਲਈ ਅਸਲ ਤਬਦੀਲੀ ਦਾ ਸਮਾਂ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਹ ਪੰਜਾਬ ਦੇ ਵਿਕਾਸ ਲਈ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਨ। ਆਤਮ-ਨਿਰਭਰ ਭਾਰਤ ਲਈ ਮਜ਼ਬੂਤ ਪੰਜਾਬ ਦਾ ਨਿਰਮਾਣ ਕਰਨਾ ਜ਼ਰੂਰੀ ਹੈ, ਇਸ ਲਈ ਲੋਕਾਂ ਨੂੰ ਸਬਕਾ ਸਾਥ, ਸਬਕਾ ਵਿਕਾਸ ਵਾਲੀ ਸਰਕਾਰ ਚੁਣਨੀ ਚਾਹੀਦੀ ਹੈ। ਉਹਨਾਂ ਨੇ ਆਮ ਜਨਤਾ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਕਿ ਹਲਕਾ ਆਤਮ ਨਗਰ ਨੂੰ ਮਾਡਲ ਹਲਕਾ ਬਣਾਉਣ ਦਾ ਉਹਨਾ ਦਾ ਸੁਪਨਾ ਹੈ। ਤਾਕੀ ਇਥੇ ਦੇ ਲੋਕਾਂ ਨੂੰ ਹਰ ਸਹੂਲਤ ਮਿਲ ਸਕੇ ਤੇ ਹਲਕੇ ਵਿੱਚ ਇੰਡਸਟਰੀ ਦਾ ਵਿਕਾਸ ਵੀ ਕੀਤਾ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।ਇਸ ਮੌਕੇ ਕੇਵਲ ਬੱਗਾ,ਸੁਦਰਸ਼ਨ ਸਿੰਗਲਾ,,ਲੱਕੀ ਸ਼ਰਮਾ,ਦੁੱਗਰੀ ਮੰਡਲ ਪ੍ਰਧਾਨ ਸ਼ਿਵ ਰਾਮ ਗੁਪਤਾ,ਅਤੇ ਹਜ਼ਾਰਾ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।


No comments
Post a Comment