ਵਿਧਾਨਸਭਾ ਉੱਤਰੀ ’ਚ ਮੁੱਢਲੀਆਂ ਸੁਵਿਧਾਵਾਂ ਨੂੰ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਕਰਾਂਗੇ ਵਿਵਸਥਾ : ਪ੍ਰਵੀਨ ਬਾਂਸਲ
ਅਮਨ ਨਗਰ ਵਿੱਚ ਭਾਜਪਾ ਉਮੀਦਵਾਰ ਨੇ ਕੀਤਾ ਘਰ - ਘਰ ਜਾਕੇ ਕੀਤਾ ਚੋਣ ਪ੍ਰਚਾਰ
ਲੁਧਿਆਣਾ 08-ਫਰਵਰੀ() ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੇ ਅਮਨ ਨਗਰ ਵਿੱਖੇ ਚੋਣ ਪ੍ਰਚਾਰ ਦੇ ਦੌਰਾਨ ਹਰ ਘਰ ਵਿੱਚ ਦਸਤਕ ਦੇ ਕੇ ਵੋਟ ਮੰਗੇ । ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੇ ਮੁੱਢਲੀਆਂ ਸਹੂਲਤਾਂ ਤੋਂ ਪਿਛੜੇ ਵਿਧਾਨਸਭਾ ਉਤਰੀ ਨੂੰ ਵਿਕਾਸਸ਼ੀਲ ਹਲਕਾ ਬਣਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਬਤੋਰ ਵਿਧਾਇਕ ਸੇਵਾ ਦਾ ਮੌਕਾ ਮਿਲਣ ਤੇ ਮੁੱਢਲੀਆਂ ਸੁਵਿਧਾਵਾਂ ਨੂੰ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਵਿਵਸਥਾ ਪਹਿਲ ਦੇ ਆਧਾਰ ਤੇ ਹੋਵੇਗੀ । ਮੋਦੀ ਸਰਕਾਰ ਦੇ ਪਹਿਲੇ ਅਤੇ ਦੂੱਜੇ ਕਾਰਜਕਾਲ ਵਿੱਚ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਦਾ ਵਿਖਿਆਨ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਭਾਜਪਾ ਦੇ ਸਤਾਸੀਨ ਹੋਣ ੳਤੇ ਹਰ ਵਰਗ ਦੇ ਉੱਥਾਨ ਦੇ ਨਾਲ - ਨਾਲ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਕਰਕੇ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਵੇਗਾ । ਇਸ ਮੌਕੇ ਤੇ ਸ਼ੰਮੀ ਜੀ , ਹੈਪੀ ਪ੍ਰਧਾਨ, ਭਾਜਪਾ ਨੇਤਰੀ ਭੂਪਿੰਦਰ ਕੌਰ,ਪ੍ਰਿੰਸ ਬੱਬਰ, ਦਵਿੰਦਰ ਜੀ ਅਤੇ ਸੰਜੈ ਸ਼ਰਮਾ ਸਹਿਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਮੌਜੂਦ ਰਹੇ ।


No comments
Post a Comment