ਫਸਲੀ ਬਟੇਰੇ 20 ਤੋਂ ਬਾਅਦ ਮੁੜ ਪਰਤਣਗੇ ਆਪੋ ਅਪਣੇ ਘਰਾਂ ਨੂੰ- ਜੱਥੇਦਾਰ ਗਾਬੜ੍ਹੀਆ
ਲੁਧਿਆਣ-13-ਫਰਵਾਰੀ ( ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਅੱਜ ਅਪਣੀਆਂ ਚੋਣ ਮੀਟਿੰਗਾਂ ਦੌਰਾਨ ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਲਕਾ ਦੱਖਣੀ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਲਈ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਵੋਟਾਂ ਵੇਲੇ ਦਿਖਣ ਵਾਲੇ ਰਾਜਸੀ ਫਸਲੀ ਬਟੇਰੇ 20ਤੋਂ ਬਾਅਦ ਆਪੋ ਅਪਣੇ ਘਰਾ ਨੂੰ ਪਰਤ ਜਾਣਗੇ। ਇਸ ਮੌਕੇ ਨਿਰਮਲ ਸਿੰਘ ਐਸ.ਐਸ. ਰਜੇਸ਼ ਮਿਸਰਾ, ਚੰਦਰਭਾਨ ਚੌਹਾਨ, ਠਾਕੁਰ ਵਿਸਵਨਾਥ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ ਸੰਧੂ, ਸੁਰਜੀਤ ਸਿੰਘ, ਸਰਬਜੀਤ ਸਿੰਘ ਗਰਚਾ, ਕੁਲਦੀਪ ਸਿੰਘ ਖਾਲਸਾ, ਦਵਿੰਦਰ ਸਿੰਘ ਅਰੋੜਾ, ਭੁਪਿੰਦਰ ਸਿੰਘ, ਗੁਰਪਿੰਦਰ ਸਿੰਘ, ਰੋਸ਼ਨ, ਮਨਜੀਤ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਲਕਾ ਦੱਖਣੀ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਲਈ ਵਿੱਦਿਅਕ ਢਾਂਚੇ, ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਗੁਰਚਰਨ ਸਿੰਘ ਗੁਰੂ, ਜਥੇਦਾਰ ਕੁਲਦੀਪ ਸਿੰਘ, ਮੈਡਮ ਨੀਨਾ ਵਰਮਾ, ਪਰਮਜੀਤ ਕੌਰ ਬਿਰਦੀ, ਨਿਰਮਲ ਕੌਰ, ਜਸਬੀਰ ਕੌਰ ਬਬਲੀ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ ਗਰੇਵਾਲ, ਜੀਵਨ ਸੇਖਾਂ, ਹਰਿੰਦਰ ਸਿੰਘ ਲਾਲੀ, ਪ੍ਰੇਮ ਸਿੰਘ ਦਲਜੀਤ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ ਬਿੱਟੂ, ਲਾਲ ਸਿੰਘ, ਤੇਜਪਾਲ ਸਿੰਘ, ਪ੍ਰੀਤਮ ਸਿੰਘ ਕੈਂਥ, ਜਸਮੀਤ ਸਿੰਘ ਛਾਬੜਾ, ਕੇਸ਼ਵ ਕੁਮਾਰ, ਛਿੰਦੀ ਲਾਲ, ਬੈਜੀ ਨਾਥ, ਮੋਹਣ ਸਿੰਘ ਚੌਹਾਨ, ਹਰਮਿੰਦਰ ਸਿੰਘ ਗਿਆਸਪੁਰਾ, ਗੁਰਮੁੱਖ ਸਿੰਘ ਗਿਆਸਪੁਰਾ, ਰਾਜ ਬਹਾਦੁਰ, ਦਰਸ਼ਨ ਸਿੰਘ ਬੈਂਸ, ਨਰਪਾਲ ਸਿੰਘ ਸੰਧੂ, ਨੋਨੀ ਗਿੱਲ, ਕੁਲਦੀਪ ਸਿੰਘ ਦੀਪਾ, ਮੱਲ ਸਿੰਘ, ਕਾਲਾ ਢੰਡਾਰੀ ਵੀ ਹਾਜਰ ਸਨ।

No comments
Post a Comment