ਵਾਰਡ ਨੰ. 34 ਵਾਸੀਆਂ ਨੇ ਸੰਭਾਲੀ ਕਮਲਜੀਤ ਸਿੰਘ ਕੜਵਲ ਦੇ ਚੋਣ ਪ੍ਰਚਾਰ ਦੀ ਕਮਾਂਡ
ਹਲਕਾ ਆਤਮ ਨਗਰ ਮੇਰਾ ਘਰ ਤੇ ਇੱਥੌਂ ਦੇ ਵਸਨੀਕ ਮੇਰਾ ਪਰਿਵਾਰ : ਕਮਲਜੀਤ ਸਿੰਘ ਕੜਵਲ
ਲੁਧਿਆਣਾ-13-ਫਰਵਰੀ(ਹਰਜੀਤ ਸਿੰਘ ਖਾਲਸਾ):ਪੰਜਾਬ ਵਿਧਾਨ ਸਭਾ ਚੋਣਾਂ `ਚ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਹੱਕ `ਚ ਹਲਕਾ ਆਤਮ ਨਗਰ `ਚ ਲਹਿਰ ਚੱਲ ਪਈ ਹੈ, ਹਲਕਾ ਆਤਮ ਨਗਰ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਜ਼ੁਬਾਨ `ਤੇ ਕਮਲਜੀਤ ਸਿੰਘ ਕੜਵਲ ਦਾ ਨਾਮ ਸੁਣਾਈ ਦੇ ਰਿਹਾ ਹੈ। ਇਸੇ ਤਹਿਤ ਹਲਕਾ ਆਤਮ ਨਗਰ `ਚ ਵਾਰਡ ਨੰ. 34 ਵਾਸੀਆਂ ਨੇ ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਸੰਭਾਲ ਲਿਆ ਹੈ।ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਵਾਰਡ ਨੰ. 34 ਵਾਸੀਆਂ ਨੇ ਵੱਖ-ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਫੈਸਲੇ ਲਏ ਹਨ, ਜਿਸ ਸਕਦਾ ਪੰਜਾਬ ਦਾ ਹਰ ਵਰਗ ਅੱਜ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਬੇਸਬਰੀ ਨਾਲ ਚੋਣਾਂ ਦੇ ਦਿਨ ਦੀ ਉਡੀਕ ਕਰ ਰਹੇ ਹਨ।ਕੜਵਲ ਨੇ ਆਖਿਆ ਕਿ ਵਿਰੋਧੀ ਧਿਰਾਂ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ‘ਚ ਕਾਬਜ਼ ਹੋਣ ਦੀ ਫਿਰਾਕ ‘ਚ ਹਨ, ਪਰ ਉਨ੍ਹਾਂ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਪੰਜਾਬ ਵਾਸੀ ਇਸ ਵਾਰ ਉਮੀਦਵਾਰ ਅਤੇ ਉਮੀਦਵਾਰਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ ਅਤੇ 2022 ‘ਚ ਮੁੜ ਤੋਂ ਫਤਵਾ ਕਾਂਗਰਸ ਪਾਰਟੀ ਦੇ ਹੱਕ ‘ਚ ਦੇਣਗੇ। ਇਸ ਮੌਕੇ ਡਾ ਚਮਕੌਰ ਸਿੰਘ ਪ੍ਰੀਤ ਕੁਲਵਿੰਦਰ ਸਿੰਘ ਸਰਪੰਚ ਮਨਜੀਤ ਸਿੰਘ ਵਿਜੇ ਕੁਮਾਰ ਸਰਮਾ ਅਸ਼ਵਨੀ ਕੁਮਾਰ ਸਰਮਾ ਇੰਦਰਜੀਤ ਸਰਮਾ ਰਾਜਿੰਦਰਪਾਲ ਸਿੰਘ ਮੋਦਗਿਲ ਲੱਖਵਿੰਦਰ ਸਿੰਘ ਗਰੇਵਾਲ ਰਾਧੇ ਸ਼ਾਮ ਰਣਜੀਤ ਸਿੰਘ ਬਿਲਾ ਹਰਜੀਤ ਸਿੰਘ ਪਰਮਜੀਤ ਸਿੰਘ ਕਲਵੰਤ ਸਿੰਘ ਕੀਤੀ ਰੇਸਮ ਸਿੰਘ ਸੁਰਜੀਤ ਸਿੰਘ ਗੁਰਮੁਖ ਸਿੰਘ ਚੇਅਰਮੈਨ ਮਹਿੰਦਰ ਸਿੰਘ ਰਣਜੀਤ ਸਿੰਘ ਅਸ਼ੋਕ ਸਰਮਾ ਸੁਰਜਨ ਸਿੰਘ ਸਤਿਨਾਮ ਸਿੰਘ ਸੰਟੀ ਰਵੀ ਗਰਗ ਗੋਲਡੀ ਜੀਤਾ ਚਮਕੌਰ ਸਿੰਘ ਕੰਡਾ ਕਰਮਜੀਤ ਸਿੰਘ ਸੋਢੀ ਰਜੇਸ ਮੋਦਗਿੱਲ ਬੂਟਾ ਮੋਲਾ ਕੰਡਾ ਬਲਵਿੰਦਰ ਸਿੰਘ ਕਮਲਜੀਤ ਸਿੰਘ ਹਰਵਿੰਦਰ ਸਿੰਘ ਸੰਤ ਰਾਮ ਜੱਸੀ ਧੁਨਾ ਰਾਮ ਸਿੰਘ ਮਹਿੰਦਰ ਸਿੰਘ ਸਿਮਾਲਪੁਰੀ ਮੁਖਤਿਆਰ ਸਿੰਘ ਵਾਲੀਆ ਕਾਕਾ ਕਲਸੀ ਬੱਗਾ ਇਲੈਕਟ੍ਰੀਸ਼ਨ ਗਗਨਦੀਪ ਕੌਰ ਬਲਜਿੰਦਰ ਕੌਰ ਕਮਲੇਸ਼ ਮੋਦਗਿਲ ਪਰਮਜੀਤ ਕੌਰ ਮਨਜਿੰਦਰ ਕੌਰ ਵੰਦਨਾ ਰਜਿੰਦਰ ਕੌਰ ਸਪਨਾ ਸਾਬਕਾ ਕੌਂਸਲਰ ਬੀਬੀ ਗੁਰਦੀਪ ਕੌਰ ਦੁੱਗਰੀ ਬਲਵਿੰਦਰ ਸਿੰਘ ਟੌਹੜਾ ਸੰਜੇ ਸਰਮਾ ਜਤਿੰਦਰ ਸਿੰਘ ਧੰਨਾ ਮੇਜਰ ਸਿੰਘ ਧੁਨਾ ਬੂਟਾ ਸਿੰਘ ਬਚਨ ਜਗਬੀਰ ਸਿੰਘ ਕਾਲਾ ਪ੍ਰਗਟ ਸਿੰਘ ਆਦਿ ਹਾਜ਼ਰ

No comments
Post a Comment