ਰਾਜੀਵ ਕੁਮਾਰ ਲਵਲੀ ਨੇ ਆਪਣੇ ਚੋਣ ਪ੍ਰਚਾਰ ਨੂੰ ਕੀਤਾ ਹੋਰ ਤੇਜ਼
ਲੁਧਿਆਣਾ: ਸੰਯੁਕਤ ਸਮਾਜ ਮੋਰਚਾ ਦੇ ਹਲਕਾ ਗਿੱਲ ਤੋਂ ਉਮੀਦਵਾਰ ਰਾਜੀਵ ਕੁਮਾਰ ਲਵਲੀ ਨੇ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਅੱਜ ਗਿੱਲ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਲਵਲੀ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਅਤੇ ਲੋਕ ਸੂਬੇ ਅੰਦਰ ਸੰਯੁਕਤ ਸਮਾਜ ਮੋਰਚਾ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾ ਜਿਨ੍ਹਾਂ ਨੁਮਾਇੰਦਿਆਂ ਨੂੰ ਚੁਣਿਆ ਉਹ ਵੋਟਾਂ ਤੋਂ ਪਹਿਲਾਂ ਵਾਅਦੇ ਤਾਂ ਬਹੁਤ ਕਰਦੇ ਸਨ, ਪਰ ਅਗਲੇ ਪੰਜ ਸਾਲ ਕੋਈ ਨਹੀਂ ਦਿਖਦਾ ਸੀ। ਉਨ੍ਹਾਂ ਨੂੰ ਸੰਯੁਕਤ ਸਮਾਜ ਮੋਰਚਾ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਇਸ ਦੌਰਾਨ ਭਾਵੇਂ ਕਿਸਾਨ ਹੋਣ, ਵਪਾਰੀ ਹੋਣ, ਨੌਕਰੀ ਪੇਸ਼ਾ ਹੋਣ, ਹਰ ਵਰਗ ਲੋਕ ਲਵਲੀ ਨੂੰ ਵੱਧ ਚੜ੍ਹ ਕੇ ਆਪਣਾ ਸਮਰਥਨ ਦੇ ਰਹੇ ਹਨ। ਇਨ੍ਹਾਂ ਮੌਕੇ ਸੰਬੋਧਨ ਕਰਦਿਆਂ ਲਵਲੀ ਨੇ ਕਿਹਾ ਕਿ ਉਹ ਸਿਰਫ ਵਾਅਦੇ ਕਰਨ ਚ ਨਹੀਂ, ਸਗੋਂ ਕੰਮ ਕਰਨ ਚ ਭਰੋਸਾ ਰੱਖਦੇ ਹਨ ਤੇ ਭਰੋਸਾ ਦਿੰਦੇ ਹਨ ਕਿ ਗਿੱਲ ਵਿਧਾਨ ਸਭਾ ਹਲਕੇ ਨੂੰ ਪੰਜਾਬ ਚ ਪਹਿਲੇ ਨੰਬਰ ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

No comments
Post a Comment