BREAKING NEWS
latest

728x90

468x60

ਰਾਜਨਿਤੀ ਪੈਸਾ ਬਟੋਰਣ ਦਾ ਨਹੀਂ ਬਲਕਿ ਡਾਬਰ ਪਰਿਵਾਰ ਲਈ ਸੇਵਾ ਦਾ ਸਾਧਨ : ਸੁਰਿੰਦਰ ਡਾਬਰ

ਰਾਜਨਿਤੀ  ਪੈਸਾ ਬਟੋਰਣ ਦਾ ਨਹੀਂ ਬਲਕਿ ਡਾਬਰ ਪਰਿਵਾਰ ਲਈ ਸੇਵਾ ਦਾ ਸਾਧਨ  :  ਸੁਰਿੰਦਰ ਡਾਬਰ  

 

ਲੁਧਿਆਣਾ-09-(ਹਰਜੀਤ ਸਿੰਘ ਖਾਲਸਾ)ਵਿਧਾਨਸਭਾ ਸੈਂਟਰਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ  ਨੇ ਚੋਣ ਪ੍ਰਚਾਰ  ਦੇ ਦੌਰਾਨ ਸ਼ਿਵ ਕਲੋਨੀ , ਜਨਕਪੁਰੀ ਵਿਖੇ ਮਹਿਲਾ ਸ਼ਕਤੀ ਵਲੋਂ ਮਿੰਟਿਗ, ਕਿਲ੍ਹਾ ਮੁਹੱਲਾ, ਹਰਗੋਬਿੰਦ ਨਗਰ, ਗੁਲਚਮਨ ਗਲੀ ਅਤੇ ਹਰਿ ਕਰਤਾਰ ਕਲੋਨੀ’ਚ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਸੁੰਦਰ ਨਗਰ ਵਿਖੇ ਸੁੰਦਰ ਵੈਸ਼ਣੋ ਯੂਥ ਕਲਬ ਵੱਲੋ ਮਿਲੇ ਸਮਰਥਨ ਅਤੇ ਟਰਾਂਸਪੋਰਟ ਨਗਰ ਵਿੱਚ ਮੁਸਲਮਾਨ ਸਮਾਜ ਦੀ ਰੈਲੀ ਅਤੇ ਜਿਲ੍ਹਾ ਕਾਂਗਰਸ  ਦੇ ਕਾਰਜਕਾਰੀ ਪ੍ਰਧਾਨ ਡਾ . ਪਵਨ ਮੇਹਿਤਾ ਦੀ ਅਗਵਾਈ ਹੇਠ ਆਯੋਜਿਤ ਜਨਸਭਾ ਵਿੱਚ ਕਾਂਗਰਸ ਦੇ ਪੱਖ ਵਿੱਚ ਉਮੜੀ ਭੀੜ ਤੋਂ ਉਤਸ਼ਾਹਿਤ ਸੁਰਿੰਦਰ ਡਾਬਰ  ਨੇ ਕਿਹਾ ਕਿ ਵਿਧਾਨਸਭਾ ਸਂਟਰਲ ਦੀ ਜਨਤਾ ਇੱਕ ਵਾਰ ਫਿਰ ਉਨ੍ਹਾਂ (ਡਾਬਰ) ਤੇ ਭਰੋਸਾ ਜਤਾਉਣ ਦਾ ਸੰਕੇਤ ਦੇ ਦਿੱਤੇ ਹਨ।  ਉਨ੍ਹਾਂ ਨੇ ਆਪਣੇ ਰਾਜਨਿਤਿਕ ਜੀਵਨ ਨੂੰ ਸਮਾਜ ਨੂੰ ਸਮਰਪਿਤ ਦੱਸਦੇ ਹੋਏ ਕਿਹਾ ਕਿ ਰਾਜਨਿਤੀ ਉਨ੍ਹਾਂ ਦੇ  ਲਈ ਪੈਸਾ ਬਟੋਰਣ ਅਤੇ ਸਤਾ ਸੁੱਖ ਹਾਸਲ ਕਰਣ ਦਾ ਸਾਧਨ ਨਹੀਂ ਸਗੋਂ ਸੇਵਾ ਦਾ ਮਾਧਿਅਮ ਹੈ ।  ਵਿਧਾਨਸਭਾ ਸੈਂਟਰਲ ਦੀ ਜਨਤਾ  ਵੱਲੋਂ ਬਤੋਰ ਵਿਧਾਇਕ ਸੌਂਪੀ ਸੇਵਾ ਨੂੰ ਆਪਣਾ ਸੁਭਾਗ ਦੱਸਦੇ ਹੋਏ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਿਸਵਾਰਥ ਭਾਵ ਨਾਲ ਜਨਸੇਵਾ ਕਰਕੇ ਸਮਾਜ ਦੇ ਪ੍ਰਤੀ ਫਰਜ ਨਿਭਾਂਉਦੇ ਹੋਏ ਭਵਿੱਖ ਵਿੱਚ ਵੀ ਚਾਹੇ ਵਿਧਾਇਕ ਰਹਿਣ ਜਾਂ ਨਾਂ ਰਹਿਣ ਸੇਵਾ ਦਾ ਕਰਮ ਜਾਰੀ ਰੱਖਣਗੇ ।  ਜਿਲ੍ਹਾ ਕਾਂਗਰਸ  ਦੇ ਕਾਰਜਕਾਰੀ ਪ੍ਰਧਾਨ ਡਾ. ਪਵਨ ਮਹਿਤਾ  ਅਤੇ ਸੀ.ਡਿਪੱਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ ਨੇ ਡਾਬਰ ਪਰਿਵਾਰ ਦੀਆਂਸੇਵਾਵਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਸੇਵਾ ਹੀ ਡਾਬਰ  ਪਰਿਵਾਰ ਦੀ ਪਹਿਚਾਣ ਹੈ ।  ਇਸ ਮੌਕੇ ਡਾ.ਪਵਨ ਮਹਿਤਾ, ਸ਼ਾਮ ਸੁੰਦਰ ਮਲਹੌਤਰਾ, ਮਾਨਿਕ ਡਾਬਰ, ਨੀਲਮ ਡਾਬਰ,  ਕੌਂਸਲਰ ਅਨਿਲ ਮਲਹੌਤਰਾ, ਕੌਂਸਲਰ ਕਾਲ਼ਾ ਨਵਕਾਰ ਜੈਨ , ਕੌਂਸਲਰ ਰਾਜਾ ਘਾਇਲ, ਤਰੁਣ ਸ਼ਰਮਾ, ਵਿਜੈ ਸ਼ਰਮਾ, ਪ੍ਰਧਾਨ ਬੌਬੀ ਚੋਪੜਾ, ਜੌਲੀ ਮਿੱਤਲ, ਰਾਜੀਵ ਤਰਿਖਾ, ਨਿਧਿ ਤਰਿਖਾ, ਰਜਨੀ, ਵਿੱਕੀ ਡਾਬਰ, ਰਾਕੇਸ਼ ਗਰਗ, ਕੁਲਦੀਪ ਸਿੰਘ  ਛਾਬੜਾ, ਰਿੰਕੂ ਦੱਤ, ਕੁਲਦੀਪ ਸਿੰਘ ਕੁੱਕੂ, ਗੋਲਡੀ ਮਹਿਤਾ, ਸ਼ੁਭਮ ਅੱਗਰਵਾਲ, ਸੁਰਿੰਦਰ ਅਰੋੜਾ, ਮਨੀਸ਼ ਮੱਗੋ, ਰੀਟਾ ਗੁਪਤਾ , ਅਮਿਤ ਗਾਂਧੀ, ਨਵਦੀਪ ਮਹਿਰਾ, ਟਿੰਕੂ ਚੋਪੜਾ, ਲੱਕੀ ਚੋਪੜਾ, ਮੁਹੰਮਦ  ਛਾਂਗਾ, ਨਰਜੀਵਨ ਭਾਰਵਲ, ਜਤਿੰਦਰ ਨੰਦਾ , ਗਿਰਿਸ਼ ਸ਼ਰਮਾ, ਰਿੰਕੂ ਮਲਹੌਤਰਾ, ਕੇਸ਼ਵ ਸ਼ਰਮਾ, ਰੁਪਿੰਦਰ ਸਿੰਘ ਬੰਟੀ, ਜਤਿੰਦਰ ਨੰਦਾ, ਰਮੇਸ਼ ਗੋਇਲ, ਵਿਸ਼ਵਾਸ ਜੁਨੇਜਾ, ਸੁਸ਼ੀਲ ਸ਼ਰਮਾ , ਮਿੰਨੀ ਸਲੂਜਾ,  ਸੀਤਾ ਦੇਵੀ, ਕੁਸਮ ਜੈਨ, ਸਿਮਰਨ, ਅੱਲਕਾ, ਸੁਨੀਤਾ, ਵਿਜੈ ਗਾਬਾ, ਸਰਵਜੀਤ ਰੂਬੀ, ਪਵਨ ਮਲਹੌਤਰਾ, ਮੁਕੇਸ਼ ਮਿੰਨੀ, ਰਾਜਨ ਦੁੱਗਲ, ਸਚਿਨ ਵਧਵਾ, ਸੰਜੀਵ, ਚਰਨਪ੍ਰੀਤ ਨੀਟੂ, ਸੁਰੇਸ਼ ਗਰਗ, ਰਾਜੇਸ਼ ਗਰਗ, ਈਸ਼ ਮੱਕੜ, ਜਗਦੀਸ਼ ਸ਼ਰਮਾ, ਤਿਰਲੋਚਨ ਢੋਲੀ,  ਅਵਤਾਰ ਕੋਚਰ, ਮਾਸਟਰ ਗੁਰਮੀਤ, ਅਸ਼ੋਕ ਚਾਂਦਲਾ , ਵਿਜੈ ਟਾਂਕ, ਲੱਕੀ ਕਾਲੜਾ , ਰਾਜੂ ਖੁਰਾਣਾ, ਰਾਜੂ ਪੈਰਾਗੋਨ, ਲਕਸ਼ਮਣ, ਬਿੱਟੂ,  ਖੰਡੂ ਸਵਾਮੀ, ਅਸ਼ੋਕ, ਸੁਭਾਸ਼ ਸੌਂਧੀ, ਵਿਕਾਸ, ਸੋਨੂੰ ,  ਬੂਟਾ,  ਸ਼ਿਵਮ ,  ਗੁਲਜਾਰੀ ,  ਦਲੀਪ ਥਾਪਰ , ਨੋਪਤ ਰਾਏ  ਸਹਿਤ ਹੋਰ ਵੀ ਮੌਜੂਦ ਰਹੇ ।

« PREV
NEXT »

No comments