ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਮਨ ਬਣਾਈ ਬੈਠੇ-ਡੰਗ, ਬੰਟੀ, ਛਾਬੜਾ
ਲੁਧਿਆਣਾ-09-ਫਰਵਰੀ (ਹਰਜੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ।ਇਸੇ ਤਹਿਤ ਹਰਭਜਨ ਸਿੰਘ ਡੰਗ, ਮਨਪ੍ਰੀਤ ਸਿੰਘ ਬੰਟੀ, ਅਜੀਤ ਸਿੰਘ ਛਾਬੜਾ ਦੀ ਅਗਵਾਈ ਹੇਠ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਮੀਟਿੰਗ ਰਾਖੀ ਗਈ।ਜਿਸ ਵਿੱਚ ਮੌਜੂਦ ਸਾਰੇ ਹੀ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਪੂਰੇ ਹਲਕੇ ਦੇ ਪ੍ਰਚਾਰ ਜੋਰਾਂ ਸ਼ੋਰਾ ਨਾਲ ਜਾਰੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ।ਇਸ ਮੌਕੇ ਹਰੀਸ਼ ਰਾਏ ਢਾਂਡਾ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਲਾਕੇ ਸੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਜੀਤ ਸਿੰਘ, ਕੰਵਲਜੀਤ ਸਿੰਘ ਬਹਿਲ, ਸਤਨਾਮ ਸਿੰਘ, ਗੁਰਿੰਦਰ ਪਾਲ ਸਿੰਘ ਪੱਪੂ, ਹਰਪ੍ਰੀਤ ਸਿੰਘ ਡੰਗ, ਇੰਦਰਜੀਤ ਸਿੰਘ ਗੋਲਾ, ਗੁਰਜੀਤ ਸਿੰਘ ਖੁਰਾਣਾ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹਾਜਿਰ ਸਨ।

No comments
Post a Comment