ਹਲਕੇ ਦਾ ਪ੍ਰਵਾਸੀ ਅਤੇ ਮੁਸਲਿਮ ਭਾਈਚਾਰਾ ਜੱਥੇਦਾਰ ਗਾਬੜ੍ਹੀਆ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ-ਐਸ.ਐਸ,ਮਿਸ਼ਰਾ
ਲੁਧਿਆਣਾ-07-ਫਰਵਾਰੀ (ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਗਾਬੜ੍ਹੀਆ ਨੇ ਅਪਣੇ ਤੁਫਾਨੀ ਚੌਣ ਮੁਹਿੰਮ ਦੌਰਾਨ ਹਲਕਾ ਦੱਖਣੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਮਾਫੀਆ ਖਤਮ ਕਰਨ ਦੀ ਗੱਲ ਕਰ ਰਹੇ ਹਨ ਉਹ ਕਰੋੜਾ ਦੇ ਮਾਲਕ ਬਣੀ ਬੈਠੇ ਹਨ । ਵਾਰਡ ਨੰ: 29 ਦੇ ਮੁਹੱਲਾ ਹਰਪਾਲ ਨਗਰ, ਸਮਰਾਟ ਕਲੌਨੀ ਅਤੇ ਕੁੰਤੀ ਨਗਰ, ਅੰਬੇਦਕਰ ਨਗਰ, ਨਿਊ ਅੰਬੇਦਕਰ ਨਗਰ ਵਿਖੇ ਨਿਰਮਲ ਸਿੰਘ ਐਸ.ਐਸ ਸੀਨੀਅਰ ਆਗੂ ਅਤੇ ਨੇ ਚੋਣ ਮੀਟਿੰਗ ਦੌਰਾਨ ਕਿਹਾ ਹਲਕੇ ਦੇ ਲੋਕ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਅਤੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਪਹੁੰਚਾਣ ਦਾ ਮਨ ਬਣਾ ਚੁੱਕੇ ਹਨ।ਇਸ ਮੌਕੇ ਕੇਸ਼ਵ ਕੁਮਾਰ, ਛਿੱਦੀ ਲਾਲ, ਲਾਲ ਚੰਦ, ਸ਼ਿਵ ਗੋਬਿੰਦ ਸਿੰਘ, ਅਮਰ ਕੁਮਾਰ, ਬੈਜੀ ਨਾਥ, ਸ਼ਿਵ ਕੁਮਾਰ ਤੀਵਾਰੀ, ਸੁਮਨ ਸਿੰਘ, ਸੰਗੀਤਾ ਰਾਣੀ, ਅਜੇ ਕੁਮਾਰ, ਰਾਜ ਬਹਾਦੁਰ, ਸੰਜੇ ਸਿੰਘ, ਬੀਬੀ ਪਰਮਜੀਤ ਕੌਰ ਬਿਰਦੀ, ਚੰਦਰ ਭਾਨ ਚੌਹਾਨ, ਠਾਕੁਰ ਵਿਸ਼ਵਨਾਥ ਸਿੰਘ, ਰਾਮ ਸਿੰਘ ਐਡਵੋਕੇਟ, ਦਵਿੰਦਰ ਸਿੰਘ ਸ਼ੇਰਪੁਰ, ਮਲਕੀਤ ਸਿੰਘ, ਜਗਤਾਰ ਸਿੰਘ ਟੀਨਾ, ਕੁਲਵਿੰਦਰ ਸਿੰਘ ਰਿੰਕੂ, ਬੀਬੀ ਨਿਰਮਲ ਕੌਰ, ਹਰਿੰਦਰ ਸਿੰਘ ਲਾਲੀ, ਬੀਬੀ ਜਸਬੀਰ ਕੌਰ ਬਬਲੀ, ਗੁਰਮੀਤ ਕੌਰ, ਕਿਰਨਜੀਤ ਕੌਰ ਵੀ ਹਾਜ਼ਰ ਸਨ।

No comments
Post a Comment