ਭੋਲਾ ਗਰੇਵਾਲ ਨੇ ਕਾਂਗਰਸ ਦੇ ਪੂਰਬੀ ਤੋਂ ਉਮੀਦਵਾਰ ਤਲਵਾੜ ਨੂੰ ਦਿੱਤਾ ਵੱਡਾ ਝਟਕਾ
ਲੁਧਿਆਣਾ-07-ਫਰਵਰੀ (ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਪੂਰਬੀ ਦੇ ਕਾਂਗਰਸ ਉਮੀਦਵਾਰ, ਵਿਧਾਇਕ ਸੰਜੇ ਤਲਵਾੜ ਨੂੰ ਉਦੋਂ ਵੱਡਾ ਝਟਕਾ ਦਿੱਤਾ ਜਦੋਂ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਤੋਮਰ ਦੀ ਅਗਵਾਈ ‘ਚ ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਲਖਵਿੰਦਰ ਸਿੰਘ ਚੌਧਰੀ, ਐਨ ਐਸ ਯੂ ਦਾ ਪ੍ਰਧਾਨ ਅਦਿੱਤਿਆ ਪਾਲ ਅਤੇ ਮਜਦੂਰਾਂ ‘ਚ ਚੰਗਾ ਰਸੂਖ ਰੱਖਣ ਵਾਲੇ ਕੌਮੀਂ ਮਜਦੂਰ ਆਗੂ ਮਾਸਟਰ ਫਿਰੋਜ ਆਮ ਆਦਮੀਂ ਪਾਰਟੀ ‘ਚ ਸ਼ਾਮਿਲ ਹੋ ਗਏ। ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੇ ਕਾਂਗਰਸ ਛੱਡਣ ਦਾ ਕਾਰਨ ਵਿਧਾਇਕ ਵੱਲੋਂ ਕੋਈ ਪੁੱਛ ਪ੍ਰਤੀਤ ਨਾ ਕਰਨਾ ਅਤੇ ਲੋਕਾਂ ਨਾਲ 4000 ਹਜਾਰ ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਝੂਠ ਬੋਲਣਾ ਦੱਸਿਆ। ਉਨ੍ਹਾਂ ਕਿਹਾ ਕਿ ਵਿਧਾਇਕ ਤਾਨਾਸ਼ਾਹੀ ਨਾਲ ਕੰਮ ਕਰ ਰਿਹਾ ਹੈ ਅਤੇ ਪਾਰਟੀ ਦੀ ਚੜ੍ਹਦੀ ਕਲ੍ਹਾ ਲਈ ਸਖਤ ਮੇਹਨਤ ਕਰਨ ਵਾਲੇ ਵਰਕਰਾਂ ਨੂੰ ਨਜਰ ਅੰਦਾਜ ਕਰਕੇ ਚਾਪਲੂਸਾਂ ਅਤੇ ਕਮਾਊ ਪੁੱਤਰਾਂ ਨੂੰ ਹੀ ਤਵੱਜੋ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਕੇਜਰੀਵਾਲ ਦੀਆਂ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਲਈ ਦਿੱਤੀਆਂ ਗਰੰਟੀਆਂ ਤਂ ਪ੍ਰਭਾਵਿਤ ਹੋ ਕੇ ਅਸੀਂ ਆਪ ‘ਚ ਸ਼ਾਮਿਲ ਹੋਏ ਹਾਂ ਅਤੇ ਭੋਲਾ ਗਰੇਵਾਲ ਦੀ ਵੱਡੀ ਲੀਡ ਨਾਲ ਜਿੱਤ ਲਈ ਅਸੀਂ ਦਿਨ ਰਾਤ ਇੱਕ ਕਰ ਦੇਵਾਂਗੇ। ਮਾਸਟਰ ਫਿਰੋਜ ਨੇ ਕਾਂਗਰਸੀ ਵਿਧਾਇਕ ਦੇ ਖਿਲਾਫ ਅਜਾਦ ਚੋਣ ਲੜਨ ਦੀ ਵੀ ਤਿਆਰੀ ਕੀਤੀ ਸੀ। ਸਾਬਕਾ ਮੰਤਰੀ ਤੋਮਰ ਅਤੇ ਭੋਲਾ ਗਰੇਵਾਲ ਨੇ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀਂ ਪਾਰਟੀ ਨੂੰ ਰਵਾਇਤੀ ਪਾਰਟੀਆਂ ਦੇ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ ਅਤੇ ਆਏ ਦਿਨ ਵੱਡੀ ਗਿਣਤੀ ‘ਚ ਪੰਜਾਬ ਨੂੰ ਅੱਗੇ ਲਿਜਾਣ ਦੀ ਤੜਫ ਰੱਖਣ ਵਾਲੇ ਲੋਕ ਆਪ ‘ਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਸਬੋਧ ਭਾਟੀਆ, ਸੌਰਵ ਗਿੰਡਾ, ਬੋਬੀ, ਪਿੰ੍ਰਸ, ਪਾਹਨਾ, ਸੁਰਿੰਦਰ ਸ਼ਿੰਦਾ, ਭੁਪਿੰਦਰ ਸਿੰਘ, ਗਗਨ ਰਾਏ, ਰਾਮੇਸ਼ ਜੋਸ਼ੀ ਕਰਨਦੀਪ ਸਿੰਘ ਅਤੇ ਹੋਰ ਹਾਜਰ ਸਨ।

No comments
Post a Comment