ਬੈਂਸ ਅਤੇ ਕੜਵੱਲ ਦੇ ਵਰਕਰਾਂ ਵਿਚਾਲੇ ਹੋਈ ਜ਼ੋਰਦਾਰ ਝੜਪ ਨਾਲ ਆਤਮਨਗਰ ਵਿਧਾਨ ਸਭਾ ਹਲਕੇ 'ਚ ਮਾਹੌਲ ਹੋਇਆ ਤਣਾਅਪੂਰਨ :ਪ੍ਰਭਜੋਤ ਸਿੰਘ
ਲੁਧਿਆਣਾ-07-ਫਰਵਰੀ (ਹਰਜੀਤ ਸਿੰਘ ਖਾਲਸਾ)ਪ੍ਰਭਜੋਤ ਸਿੰਘ ਬੀ ਜੇ ਪੀ ਪੋਲੀਟੀਕਲ ਸੈਕਟਰੀ(ਹਲਕਾ ਆਤਮ ਨਗਰ ਦੇ ਉਮੀਦਵਾਰ ਪ੍ਰੇਮ ** ਮਿੱਤਲ) ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਾਂਗਰਸ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿਚਾਲੇ ਜ਼ੋਰਦਾਰ ਝੜਪ ਹੋਈ ਹੈ। ਬੈਂਸ ਸਮਰਥਕਾਂ ਨੇ ਕੜਵੱਲ ਸਮਰਥਕਾਂ ਦੀ ਗੱਡੀਆਂ ਦੀ ਭੰਨ-ਤੋੜ ਕੀਤੀ ਹੈ।ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਇੱਟਾਂ-ਰੋੜੇ ਵਰ੍ਹਾਏ ਗਏ। ਵਰਕਰ ਜਖਮੀ ਵੀ ਹੋਏ,ਅਗੇ ਵੀ ਪੋਸਟਰਾਂ ਕਰਕੇ ਦੋਨੋ ਧਿਰਾਂ ਆਪਸ ਵਿਚ ਕੁੱਝ ਦਿਨ ਪਹਿਲਾਂ ਇਨ੍ਹਾਂ ਦੀ ਜਬਰਦਸਤ ਝੜਪ ਹੋਈ ਸੀ ਪਰ ਪ੍ਰਸ਼ਾਸ਼ਨ ਨੇ ਇਹ ਦੇਖਦੇ ਹੋਏ ਕੋਈ ਅਹਿਮ ਫੈਸਲਾ ਨਹੀਂ ਲਿਆ ਇਹ ਫਿਰ ਖੂਨੀ ਝੜਪ ਹੋਈ ਇਸ ਝੜਪ ਮਗਰੋਂ ਆਤਮਨਗਰ ਵਿਧਾਨ ਸਭਾ ਹਲਕੇ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਵੋਟਰ ਸਹਿਮੇ ਪਏ ਹਨ ਇਸ ਤਰ੍ਹਾਂ ਦਾ ਮਾਹੌਲ ਆਤਮ ਨਗਰ ਵਿਚ ਹੈ ਕੀ ਸਥਿਤੀ ਹੋਵੇਗੀ ਚੋਣਾਂ ਵਾਲੇ ਦਿਨ ਉਹ ਇਸ ਹੋਈ ਘਟਨਾ ਦੀ ਪੁਰ ਜੋਰ ਨਿੰਦਾ ਕਰਦੇ ਹਨ ਜੋ ਵੀ ਹੋਇਆ ਗ਼ਲਤ ਹੋਇਆ ਇਹ ਨਹੀਂ ਹੋਣ ਚਹੀਦੀ ਸੀ

No comments
Post a Comment