ਉਧਮ ਸਿੰਘ ਸਪੋਰਟਸ ਕਲੱਬ ਦੀ ਸਮੁੱਚੀ ਟੀਮ ਜੱਥੇਦਾਰ ਗਾਬੜ੍ਹੀਆ ਨਾਲ ਚਟਾਨ ਵਾਂਗ ਖੜੀ ਹੈ
ਲੁਧਿਆਣਾ-11-ਫਰਵਰੀ (ਹਰਜੀਤ ਸਿੰਘ ਖਾਲਸਾ)ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਘਰ-ਘਰ ਪਹੁੰਚ ਕਰ ਚੁੱਕੀ ਹੈ ਤੇ ਹਲਕੇ ਦੇ ਵੋਟਰਾਂ ਦਾ ਮਿਲ ਰਿਹਾ ਭਰਭੂਰ ਸਮਰਥਨ ਜਿੱਤ ਵਿੱਚ ਤਬਦੀਲ ਹੋ ਚੁੱਕਾ ਹੈ। ਜੱਥੇਦਾਰ ਕੁਲਦੀਪ ਸਿੰਘ ਅਤੇ ਨੌਜਵਾਨ ਆਗੂ ਦੀਪਕ ਸ਼ਰਮਾ, ਰਣਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਾਰਡ ਨੰ:31,32, ਫਤਿਹ ਸਿੰਘ ਨਗਰ, ਮਾਹਾ ਸਿੰਘ ਨਗਰ ਵਿਖੇ ਕਰਵਾਈ ਗਈ ਚੋਣ ਮੀਟਿੰਗ’ਚ ਵਿਸ਼ੇਸ ਤੌਰ ਤੇ ਪੁੱਜੇ ਠਾਕੁਰ ਵਿਸ਼ਵਨਾਥ ਸਿੰਘ ਸਾਬਕਾ ਕੋਂਸਲਰ ਨੇ ਕਿਹਾ ਕਿ ਉਧਮ ਸਿੰਘ ਸਪੋਰਟਸ ਕਲੱਬ ਪਾਰਸ ਗਰਾਉਡ ਦੀ ਸਮੁੱਚੀ ਟੀਮ ਅੱਜ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨਾਲ ਚਟਾਨ ਵਾਂਗ ਖੜੀ ਹੈ ਉਹਨਾਂ ਕਿਹਾ ਕਿ ਪਿਛਲੇ 10 ਸਾਲ ਤੋਂ ਹਲਕੇ’ਚ ਵਿਕਾਸ ਦੀ ਇੱਕ ਇੱਟ ਵੀ ਨਾ ਲਗਾਉਣ ਵਾਲੇ ਵਿਧਾਇਕ ਨੂੰ ਹਲਕੇ ਦੇ ਲੋਕ ਮੁੰਹ ਨਹੀ ਲਗਾਉਣਗੇ। ਉਹਨਾਂ ਕਿਹਾ ਕਿ ਹਲਕੇ ਦਾ ਜੱਦ ਵੀ ਵਿਕਾਸ ਹੋਇਆ ਉਹ ਪਾਰਟੀ ਦੇ ਨਿਧੱੜਕ ਅਤੇ ਜੁਝਾਰੂ ਜਰਨੈਲ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਯਤਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ। ਇਸ ਮੌਕੇ ਸੌਰਵ ਕੁਮਾਰ, ਜੁਗਰਾਜ ਸਿੰਘ, ਤਰਨਜੀਤ ਸਿੰਘ, ਹਨੀ, ਗਗਨਦੀਪ ਸਿੰਘ, ਸੂਰਜ ਪਰਕਾਸ, ਸੰਦੀਪ ਗੱਗੀ, ਪਰਮਜੀਤ ਸਿੰਘ, ਸੰਦੀਪ ਸਿੰਘ, ਵਿੱਕੀ ਰਾਜਪੂਤ , ਬੇਅੰਤ ਸਿੰਘ, ਸੌਰਵ ਰਾਣਾ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਨਿੱਕਾ ਮੱਲ, ਰਿੱਕੀ, ਵੀ ਹਾਜਰ ਸਨ।

No comments
Post a Comment