ਅਜਾਦ ਉਮੀਦਵਾਰ ਨੇ ਹਲਕਾ ਸੈਂਟਰਲ ਵਿਚ ਘਰ-ਘਰ ਚੋਣ ਪ੍ਰਚਾਰ ਕੀਤਾ ਤੇਜ
ਲੁਧਿਆਣਾ-11-ਫਰਵਰੀ(ਹਰਜੀਤ ਸਿੰਘ ਖਾਲਸਾ)ਹਲਕਾ ਸੈਂਟਰਲ ਦੇ ਆਜ਼ਾਦ ਉਮੀਦਵਾਰ ਜਤਿੰਦਰਪਾਲ ਸਿੰਘ ਬੇਦੀ ਨੇ ਕਿਹਾ ਇਸ ਵਾਰੀ ਮੇਰਾ ਚੋਣਾਂ ਪ੍ਰਚਾਰ ਦੌਰਾਨ ਕਾਫੀ ਮੇਰੇ ਇਲਾਕੇ ਹਲਕਾ ਸੈਂਟਰਲ ਵਿਚ ਘਰ-ਘਰ ਆਪਣੇ ਸਾਥੀਆਂ ਬਲਜੀਤ ਸਿੰਘ ਬਲੀ, ਜਸਪ੍ਰੀਤ ਸਿੰਘ ਮੋਨੂੰ ਤੇ ਹੋਰ ਦੋਸਤਾਂ ਮੇਰੀ ਮੱਦਦ ਕਰ ਰਹੇ ਹਨ ਜਿਸ ਕਰਕੇ ਮੈਨੂੰ ਬਹੁਤ ਉਤਸ਼ਾਹ ਮਿਲ ਰਿਹਾ ਵੋਟਰਾਂ ਦਾ ਮੇਰੇ ਪ੍ਰਤੀ ਨਜ਼ਰੀਆ ਕਾਫੀ ਹੱਦ ਤੱਕ ਮੇਰੇ ਹੱਕ ਵਿਚ ਹੋ ਰਿਹਾ ਮੇਰਾ ਚੋਣਾਂ ਵਿੱਚ ਉਤਰਣ ਲਈ ਮੇਰਾ ਮੰਤਵ ਹੇਠ ਲਿਖੇ ਅਨੁਸਾਰ ਕੰਮ ਕਰਾਉਣਾ ਹੈ:-
(1) ਹਲਕੇ ਵਿੱਚ ਉਨਤੀ /ਉਸਾਰੀ ਦੇ ਨਵੇਂ ਪ੍ਰੋਜੈਕਟ ਲਿਆਉਣੇ
(2) ਇਸ ਹਲਕੇ ਨੂੰ ਵੀ ਸਮਾਰਟ ਸਿਟੀ ਦਾ ਹਿੱਸਾ ਬਣਾਉਣ ਲਈ ਪ੍ਰੋਜੈਕਟ ਲਿਆਉਣੇ
(3) ਸਿਵਲ ਰਸਪਤਾਲ ਦੀ ਹਾਲਤ ਵਿੱਚ ਸੁਧਾਰ ਕਰਨਾ ਅਤੇ ਇਸ ਨੂੰ ਮਲਟੀ ਸਪੈਸ਼ੈਲਟੀ ਤੱਕ ਦਾ ਮਿਆਰ ਬਣਾਉਣਾ
(4) ਪੁਰਾਣੇ ਸ਼ਹਿਰ ਅਤੇ ਪੁਲ ਤੋਂ ਪਾਰ ਸ਼ਹਿਰ ਨੂੰ ਸਹੀ ਸਮਰੱਥਾ ਵਾਲੀ ਲਿੰਕ ਸੜਕ ਨਾਲ ਜੋੜਨਾ
(5) ਇਲਾਕੇ ਦੀ ਪਾਰਕਿੰਗ ਅਤੇ ਟ੍ਰੈਫ਼ਿਕ ਦੀ ਸਮਸਿਆਂਵਾਂ ਦਾ ਹੱਲ ਕਰਾਉਣਾ
(6) ਹਲਕੇ ਵਿੱਚ ਪੈਂਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ (7) ਬੱਚਿਆਂ ਅਤੇ ਬਜ਼ੁਰਗਾਂ ਲਈ ਪਾਰਕ ਬਨ੍ਹਵਾਉਣਾ (8) ਹਲਕੇ ਵਿੱਚ ਸਕਿੱਲ ਡਿਵੈਲਪਮੈਂਟ /ਵੋਕੇਸ਼ਨਲ ਸੈਂਟਰ ਖੁਲਵ੍ਹਾਉਣਾ ।
9) ਹਲਕੇ ਵਿੱਚ ਕਲੱਬ/ਕਮਿਉਨਿਟੀ ਸੈਂਟਰ ਬਨ੍ਹਵਾਉਣਾ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਹਲਕੇ ਵਿੱਚ ਇਹ ਸਾਰੇ ਕੰਮ ਹੋਣੇ ਚਾਹੀਦੇ ਹਨ, ਤਾਂ ਮੈਨੂੰ ਇਕ ਵਾਰ ਮੌਕਾ ਦਿਉ ਤੇ ਮੈਨੂੰ 20 ਤਰੀਕ ਨੂੰ ਸਿਲੰਡਰ ਤੇ ਮੋਹਰ ਲਗਾ ਕੇ ਜਿਤਾਓ ।

No comments
Post a Comment