BREAKING NEWS
latest

728x90

468x60

ਸਰਪੰਚ ਗੁਰਮੀਤ ਸਿੰਘ ਜੱਸੋਵਾਲ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਨਾਲ ਮਿਲਾਇਆ ਹੱਥ

 ਸਰਪੰਚ ਗੁਰਮੀਤ ਸਿੰਘ ਜੱਸੋਵਾਲ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਨਾਲ ਮਿਲਾਇਆ ਹੱਥ


ਲੁਧਿਆਣਾ-ਆਲਮਗੀਰ-11- ਫਰਵਰੀ ( ਹਰਜੀਤ ਸਿੰਘ ਖਾਲਸਾ)-ਹਲਕਾ ਗਿੱਲ ਤੋਂ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਗਾਰਾਂ ਦੇਣ ਲਈ ਨਜ਼ਦੀਕੀ ਪਿੰਡ ਜੱਸੋਵਾਲ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਰਾਹੀਂ ਕਾਂਗਰਸ ਨਾਲ ਹੱਥ ਮਿਲਾਉਦਿਆਂ ਸਰਗਰਮੀ ਨਾਲ ਚੋਣ ਮੁਹਿੰਮ ਰਾਹੀਂ ਪਾਰਟੀ ਦੀ ਜਿੱਤ ਲਈ ਕਾਰਜ਼ਸ਼ੀਲ ਹੋਣ ਦਾ ਪ੍ਰਣ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਉਹ ਮੀਤ ਪ੍ਰਧਾਨ ਦਿਹਾਤੀ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਸੈਕਟਰੀ ਯੂਨੀਅਨ ਦੇ ਜਿੱਲ੍ਹਾ ਪ੍ਰਧਾਨ ਚੱਲੇ ਆ ਰਹੇ ਸਨ। ਸ੍ਰ: ਜੱਸੋਵਾਲ ਨਾਲ ਹੱਥ ਮਿਲਾਉਣ ਲਈ ਸ: ਵੈਦ ਉਨ੍ਹਾਂ ਦੇ ਗ੍ਰਹਿ ਪਧਾਰੇ ਅਤੇ ਨਾਲ ਤੋਰਦਿਆਂ ਪਾਰਟੀ ਵਿਚ ਆਉਣ ਲਈ ਸੁਆਗਤ ਕੀਤਾ। ਸ੍ਰ: ਜੱਸੋਵਾਲ ਨੇ ਕਾਂਗਰਸ ਦੀ ਸਰਕਾਰ ਵਿਚ ਪ੍ਰਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦਾ ਰਾਹ ਦੱਸਿਆ। ਇਸ ਮੌਕੇ ਕ੍ਰਤਿੰਦਰਪਾਲ ਸਿੰਘ ਸਿੰਘਪੁਰਾ, ਤੇਜਿੰਦਰ ਸਿੰਘ ਡਾਇਰੈਕਟਰ ਮਿਲਕ ਪਲਾਂਟ, ਜਸਵੀਰ ਸਿੰਘ ਗਿੱਲ ਸਾ: ਸਰਪੰਚ, ਪਹਿਲਵਾਨ ਉਪਦੇਸ ਸਿੰਘ ਆਲਮਗੀਰ, ਰਵੀ ਆਲਮਗੀਰ, ਰਣਜੀਤ ਸਿੰਘ ਮਾਂਗਟ, ਸੁਖਵੰਤ ਸਿੰਘ ਲਾਲੀ, ਗੁਰਮੀਤ ਕੌਰ ਸਰਪੰਚ, ਪਰਮਜੀਤ ਸਿੰਘ ਪੰਮਾ, ਜਗਤਾਰ ਸਿੰਘ, ਹਰਭਗਤ ਸਿੰਘ, ਜਸਵੀਰ ਸਿੰਘ ਬਾਬਾ ਮੇਜਰ ਸਿੰਘ, ਕੁਲਵਿੰਦਰ ਕੌਰ ਪੰਚ, ਅਮੋਲਕ ਸਿੰਘ, ਗਿੱਪੀ ਪੰਚ, ਟੀਟੂ ਮੋਹੀ, ਗੋਰਾ, ਰਾਹੁਲ, ਆਦਿ ਸਨ।

« PREV
NEXT »

No comments