ਕਮਲਜੀਤ ਕੜੜਲ ਨੂੰ ਚੋਣ ਮੁਹਿੰਮ ਦੌਰਾਨ ਮਿਲਿਆ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਸਾਥ
ਸੀਨੀਅਰ ਸਿਟੀਜ਼ਨ ਹੋਮ ਦੇ ਬਜ਼ੁਰਗਾਂ ਨੇ ਭਰਵਾਂ ਚੋਣ ਜਲਸਾ ਕੀਤਾ ਸਮਰਥਨ ਦਾ ਐਲਾਨ
ਲੁਧਿਆਣਾ-12-ਫਰਵਰੀ(ਹਰਜੀਤ ਸਿੰਘ ਖਾਲਸਾ)ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਵੀ ਜ਼ਿਆਦਾ ਬਲ ਮਿਲਿਆ, ਜਦੋਂ ਵਾਰਡ ਨੰ. 49 `ਚ ਸਥਿਤ ਸੀਨੀਅਰ ਸਿਟੀਜ਼ਨ ਹੋਮ ਦੇ ਬਜ਼ੁਰਗਾਂ ਨੇ ਵੱਡੀ ਗਿਣਤੀ `ਚ ਇਕੱਠੇ ਹੋ ਕੇ ਕਮਲਜੀਤ ਸਿੰਘ ਕੜਵਲ ਨੂੰ ਸਮਰਥਨ ਦਾ ਐਲਾਨ ਕਰਦੇ ਹੋਏ ਆਸ਼ੀਰਵਾਦ ਦਿੱਤਾ।ਸੀਨੀਅਰ ਸਿਟੀਜ਼ਨ ਹੋਮ ਦੇ ਮੈਂਬਰਾਂ ਵੱਲੋਂ ਰੱਖੇ ਚੋਣ ਜਲਸੇ `ਚ ਉਮੀਦਵਾਰ ਕਮਲਜੀਤ ਸਿੰਘ ਕੜਵਲ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਇਸ ਮੌਕੇ ਜਲਸੇ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਕੜਵਲ ਨੇ ਆਪਣੇ ਕੌਂਸਲਰ ਸਮੇਂ ਕਾਰਜਕਾਲ ਦੌਰਾਨ ਸੀਨੀਅਰ ਸਿਟੀਜ਼ਨ ਹੋਮ ਬਣਾਉਣ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਦੱਸਿਆ ਕਿ ਅੱਜ ਮੈਂ ਜਿਸ ਮੁਕਾਮ `ਤੇ ਵੀ ਪੁੱਜਿਆ ਹਾਂ, ਉਸ ਵਿੱਚ ਪ੍ਰਮਾਤਮਾ ਦੀ ਕ੍ਰਿਪਾ ਤੋਂ ਇਲਾਵਾ ਇਨ੍ਹਾਂ ਬਜ਼ੁਰਗਾਂ ਦੇ ਆਸ਼ੀਰਵਾਦ ਦਾ ਬਹੁਤ ਵੱਡਾ ਹੱਥ ਹੈ। ਕੜਵਲ ਨੇ ਇਸ ਮੌਕੇ ਹਲਕਾ ਆਤਮ ਨਗਰ ਦੀ ਨੁਹਾਰ ਬਦਲਣ ਦਾ ਰੋਡ ਮੈਪ ਸਾਂਝਾ ਕਰਦਿਆਂ ਦੱਸਿਆ ਕਿ ਬਤੌਰ ਵਿਧਾਇਕ ਸੇਵਾ ਕਰਨ ਮੌਕਾ ਜੇਕਰ ਹਲਕਾ ਵਾਸੀ ਦਿੰਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਹਲਕਾ ਆਤਮ ਨਗਰ `ਚ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨਗੇ, ਉਥੇਂ ਹੀ ਹਲਕਾ ਆਤਮ ਨਗਰ ਗ੍ਰੀਨ ਬੈਲਟਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇਗਾ, ਕਿਉਂਕਿ ਜੇਕਰ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਸੁਹਾਣਾ ਹੋਵੇਗਾ ਤਾਂ ਸਾਡੀ ਸਿਹਤ ਵੀ ਤੰਦਰੁਸਤ ਹੋਵੇਗੀ।ਕੜਵਲ ਨੇ ਆਖਿਆ ਕਿ ਹਲਕਾ ਆਤਮ ਨਗਰ `ਚ ਇਸ ਸਮੇਂ ਵਧੀਆ ਸਿੱਖਿਆ ਲਈ ਉਚ ਦਰਜੇ ਦਾ ਕਾਲਜ ਅਤੇ ਵਧੀਆ ਸਿਹਤ ਸਹੂਲਤਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਪੀਜੀਆਈ ਦੀ ਤਰਜ `ਤੇ ਇੱਕ ਵਧੀਆ ਹਸਪਤਾਲ ਲਿਆਉਣਾ ਮੇਰਾ ਮੁੱਖ ਏਜੰਡਾ ਹੈ।ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਹਲਕਾ ਆਤਮ ਨਗਰ ਨੂੰ ਟ੍ਰੈਫਿਕ ਦੀ ਸਮੱਸਿਆ ਦੀ ਨਿਜਾਤ ਦਵਾਉਣ ਲਈ ਵੀ ਇਕ ਰੋਡਮੈਪ ਤਿਆਰ ਕੀਤਾ ਗਿਆ ਹੈ, ਜਿਸਨੂੰ ਪਹਿਲੇ ਦਿਨ ਤੋਂ ਲਾਗੂ ਕਰਕੇ ਹਲਕਾ ਆਤਮ ਨਗਰ ਵਾਸੀਆਂ ਦੀ ਸਹੂਲਤ ਮੁੱਹਈਆ ਕਰਵਾਈ ਜਾਵੇਗੀ। ਕੜੜਲ ਨੇ ਵਿਰੋਧੀ ਧਿਰਾਂ `ਤੇ ਨਿਸ਼ਾਨਾ ਵਿੰਂਨ੍ਹਦਿਆ ਆਖਿਆ ਕਿ ਮੇਰੀ ਹਲਕਾ ਆਤਮ ਨਗਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਵਿਰੋਧੀਆਂ ਦੇ ਵਹਿਕਾਵੇ `ਚ ਨਾ ਆਉਣ, ਕਿਉਂਕਿ ਉਨ੍ਹਾਂ ਦਾ ਹਾਲ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ ਵਾਲਾ ਹਾਰ ਹੈ। ਉਹ ਚੋਣਾਂ ਤੋਂ ਪਹਿਲਾਂ ਸਿਰਫ਼ ਪੰਜਾਬ ਵਾਸੀਆਂ ਨੂੰ ਸਿਰਫ਼ ਵੱਡੇ ਸੁਪਨੇ ਸੁਪਨੇ ਦਿਖਾ ਕੇ ਕਿਸੇ ਤਰ੍ਹਾਂ ਪੰਜਾਬ ਦੀ ਸੱਤਾ `ਚ ਕਬਜ਼ਾ ਕਰਨ ਦੀ ਤਾਕ `ਚ ਹਨ, ਜਦੋਂ ਕਿ ਕਾਂਗਰਸ ਨੇ ਜੋ ਕਿਹਾ, ਉਹ ਕਰਕੇ ਵਿਖਾਇਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਨੇ ਸਮੁੱਚੇ ਹਲਕਾ ਵਾਸੀਆਂ ਨੂੰ ਆਉਣ ਵਾਲੀ 20 ਫਰਵਰੀ ਨੂੰ ਕਮਲਜੀਤ ਸਿੰਘ ਕੜਵਲ ਦੇ ਚੋਣ ਨਿਸ਼ਾਨ ਹੱਥ ਪੰਜੇ `ਤੇ ਮੋਹਰਾਂ ਲਾ ਕੇ ਕਾਮਯਾਬ ਬਣਾਉਣ ਲਈ ਲਾਮਬੰਦ ਕੀਤਾ। ਇਸ ਮੌਕੇ ਸਤਿੰਦਰ ਮਹਾਜਨ, ਜੀ.ਐਲ. ਅਰੋੜਾ, ਵਿਨੋਦ ਮਹਾਜਨ, ਸੁਰਿੰਦਰ ਮਹਾਜਨ, ਅਰੁਣ ਸ਼ਰਮਾ,ਜਗਦੀਸ਼ ਜਿੰਦਲ, ਐਸ.ਐਮ. ਖੰਨਾ, ਚੰਦਰ ਸ਼ੇਖਰ ਪ੍ਰਭਾਕਰ, ਬੀ.ਆਰ. ਮੰਡਲ, ਜੀ.ਐਸ. ਅਰਨੇਜਾ, ਜੋਨੀ, ਆਰ.ਐਨ. ਮਿਗਲਾਨੀ, ਅਰੁਣ ਗੁਪਤਾ, ਮਾ. ਕਮਿੱਕਰ ਸਿੰਘ, ਐਸ.ਐਮ. ਭਾਟੀਆ, ਐਮ.ਪੀ. ਭਾਟੀਆ, ਵਿਕਰਮਜੀਤ ਬਾਂਸਲ, ਮੋਹਿੰਦਰ ਗੁਪਤਾ, ਅਜੈ ਗੁਪਤਾ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment