ਇਕੋਲਾਹੀ ’ਚ ਨਾਗਰਾ ਦੀ ਅਗਵਾਈ ’ਚ ਕੀਤਾ ਵੋਟਰਾਂ ਨਾਂਲ ਸੰਪਰਕ, ਟਿੱਲੂ ਨੂੰ ਮਿਲਿਆ ਸਮੱਰਥਨ-ਬੀਬੀ ਰੰਗੀ
ਖੰਨਾ-12-ਫਰਵਰੀ (ਹਰਜੀਤ ਸਿੰਘ)-ਬਜੁਰਗ ਤੇ ਸੀਨੀਅਰ ਕਿਸਾਨ ਆਗੂ ਨੇਤਰ ਸਿੰਘ ਨਾਗਰਾ ਦੀ ਅਗਵਾਈ ’ਚ ਪਿੰਡ ਇਕੋਲਾਹੀ ’ਚ ਕੀਤੇ ਚੋਣ ਪ੍ਰਚਾਰ ਦੌਰਾਨ ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੂੰ ਲੋਕਾਂ ਵੱਲੋਂ ਜੋਰਦਾਰ ਹੁਲਾਰਾ ਮਿਲਿਆ। ਨੇਤਰ ਸਿੰਘ ਨਾਗਰਾ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਹੀ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਤੇ ਆਮ ਲੋਕਾਂ ਦੀ ਅਵਾਜ ਸਾਬਤ ਹੋ ਰਿਹਾ ਹੈ। ਨਾਗਰਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿਆਸੀ ਦਲਾਂ ਤੇ ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਜਿਸ ਕਾਰਨ ਮਜਬੂਰ ਹੋ ਕੇ ਮੋਰਚੇ ਦੇ ਰੂਪ ’ਚ ਚੋਣ ਮੈਦਾਨ ’ਚ ਕੁੱਦਣਾ ਪਿਆ ਤਾਂ ਕਿ ਕਿਸਾਨਾਂ, ਮਜਦੂਰਾਂ ਦੇ ਨੁਮਾਇੰਦੇ ਵਿਧਾਨ ਸਭਾ ’ਚ ਮਸਲੇ, ਸਮੱਸਿਆਵਾਂ ਦੀ ਗੱਲ ਕਰ ਸਕਣ। ਮਹਿਲਾ ਕਿਸਾਨ ਆਗੂ ਬੀਬੀ ਰਵਿੰਦਰ ਕੌਰ ਰੰਗੀ ਨੇ ਕਿਹਾ ਕਿ ਸੰਯੁਕਤ ਸਮਜ ਮੋਰਚੇ ਦੇ ਕਿਸਾਨ, ਮਜਦੂਰ ਪੱਖੀ ਘੋਸ਼ਣਾ ਪੱਤਰ ਜਾਰੀ ਹੋਣ ਤੋਂ ਬਾਦ ਸਿਆਸੀ ਸਮੀਕਰਨ ਬਦਲ ਰਹੇ ਹਨ ਤੇ ਸ਼ਹਿਰਾਂ, ਪਿੰਡਾਂ ਦੇ ਹਰ ਤਬਕੇ ਦੇ ਲੋਕ ਮੋਰਚੇ ਦੇ ਹੱਕ ’ਚ ਨਿੱਤਰ ਕੇ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਖੰਨਾ ਹਲਕੇ ’ਚ ਮੋਰਚੇ ਨੂੰ ਮਿਲ ਰਹੇ ਸਮੱਰਥਨ ਨਾਲ ਜਥੇਦਾਰ ਟਿੱਲੂ ਦੀ ਸਥਿਤੀ ਮਜਬੂਤ ਹੈ ਤੇ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ। ਇਸ ਮੌਕੇ ਬੀਬੀ ਰਵਿੰਦਰ ਕੌਰ ਰੰਗੀ, ਰਾਜਵਿੰਦਰ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ, ਸਰੋਜ ਰਾਣੀ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਹੋਰ ਪ੍ਰੀਵਾਰਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਸਮੱਰਥਨ ਕਰਦੇ ਚੋਣ ਨਿਸ਼ਾਨ ਮੰਜੇ ਤੇ ਮੋਹਰਾ ਲਗਾ ਕੇ ਟਿੱਲੂ ਨੂੰ ਜਿਤਾਉਣ ਦਾ ਭਰੋਸਾ ਦਿੱਤਾ।

No comments
Post a Comment