ਐਲਾਨ ਮੁੱਖ ਮੰਤਰੀ ਨੇ ਕੱਚੇ ਮੁਲਾਜਮਾਂ ਨਾਲ ਕੀਤਾ ਧੋਖਾ
ਆਪ ਦੀ ਸਰਕਾਰ ਆਉਣ ‘ਤੇ ਸਾਰੇ ਕੱਚੇ ਮੁਲਾਜਮ ਕੀਤੇ ਜਾਣਗੇ ਪੱਕੇ : ਭੋਲਾ ਗਰੇਵਾਲ
ਲੁਧਿਆਣਾ-12-ਫਰਵਰੀ (ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਪੂਰਬੀ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਅਪਣੇ ਸਾਰਿਆਂ ਵਿਰੋਧੀਆਂ ਨੂੰ ਪਿਛਾੜਦੇ ਹੋਏ ਅੱਗੇ ਵੱਧ ਰਹੇ ਹਨ। ਉਨਾਂ ਦੀਆਂ ਮੀਟਿੰਗਾਂ ਅਤੇ ਘਰ ਘਰ ਕੀਤਾ ਜਾ ਰਿਹਾ ਪ੍ਰਚਾਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਇਸ ਦੌਰਾਨ ਉਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਲਕਾ ਪੂਰਬੀ ਦੇ ਹਰ ਗਲੀ ਮੁਹੱਲੇ ਝਾੜੂ-ਝਾੜੂ ਹੀ ਹੋਈ ਪਈ ਹੈ। ਲੋਕਾਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ਦੇ ਕਾਇਲ ਭੋਨਾ ਗਰੇਵਾਲ ਨੇ ਜਿੱਥੇ 20 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਉਥੇ ਹੀ ਦਾਅਵਾ ਕੀਤਾ ਕਿ ਉਨਾਂ ਦੀ ਇਤਿਹਾਸਿਕ ਜਿੱਤ ਹੋਵੇਗੀ ਅਤੇ ਸੂਬੇ ‘ਚ ਪੂਰਨ ਬਹੁਮਤ ਵਾਲੀ ਆਮ ਆਦਮੀਂ ਪਾਰਟੀ ਦੀ ਸਰਕਾਰ ਬਣੇਗੀ। ਉਨਾਂ ਪੰਜਾਬ ਦੇ ਮੁੱਚ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਜੀਤ ਆਖਦਿਆਂ ਪੁੱਛਿਆ ਕਿ ਮੁੱਖ ਮੰਤਰੀ ਦੱਸੇ ਕਿ ਉਨਾਂ ਵੱਲੋਂ 36 ਹਜਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਉਨਾਂ ਜੋ ਕਿੰਨਿਆਂ ਨੂੰ ਪੱਕਾ ਕੀਤਾ ਗਿਆ ਹੈ। ਭੋਲਾ ਗਰੇਵਾਲ ਨੇ ਕਿਹਾ ਕਿ ਹਲਕੇ ਦੇ ਕਾਂਗਰਸੀ ਵਿਧਾਇਕ ਵਾਂਗ ਚੰਨੀ ਨੇ ਸਿਵਾਏ ਕੁਫਰ ਤੋਲਣ ਤੋਂ ਹੋਰ ਕੁਝ ਨਹੀਂ ਕੀਤਾ ਜਿਸ ਕਾਰਨ ਲੋਕ ਕਾਂਗਰਸ ਨੂੰ ਸਬਕ ਸਿਖਾਉਣ ਦੀ ਪੂਰੀ ਤਿਆਰੀ ਕਰੀ ਬੈਠੇ ਹਨ। ਉਨਾਂ ਕਿਹਾ ਕਿ ਆਪ ਦੀ ਸਰਕਾਰ ਆਉਣ ‘ਤੇ ਕੇਵਲ 36 ਹਜਾਰ ਨਹੀਂ ਸਾਰੇ ਕੱਚੇ ਮੁਲਾਜਮ ਪੱਕੇ ਕੀਤੇ ਜਾਣਗੇ ਜਿਨਾਂ ਦੀ ਗਿਣਤੀ 1 ਲੱਖ ਤੋਂ ਵੀ ਜਿਆਦਾ ਹੈ। ਇਸ ਮੌਕੇ ਮਲਕੀਤ ਸਿੰਘ ਲਾਡੀ, ਦਵਿੰਦਰ ਸਿੰਘ, ਸਮਰ ਸਿੰਘ, ਰਣਜੀਤ ਸਿੰਘ ਖਹਿਰਾ, ਲਖਵਿੰਦਰ ਚੌਧਰੀ, ਚੰਦਰ ਭਾਰਦਵਾਜ, ਇਸ਼ੂ ਸ਼ਰਮਾ, ਮੋਹਨ ਚੌਧਰੀ, ਪਰਮਿੰਦਰ ਗਿੰਦਰਾ, ਸਤਨਾਮ ਸਿੰਘ, ਰਾਜੇਸ਼ ਕੁਮਾਰ, ਗਗਨ, ਪ੍ਰੇਮ ਮੱਟੂ, ਮੋਹਨ ਲਾਲ ਪਾਲਾ, ਹੈਪੀ, ਜਸਵਿੰਦਰ ਸਿੰਘ ਕਾਕੂ, ਚੀਮਾ, ਰਾਜੇਸ਼ ਕੁਮਾਰ ਵਾਸ਼ੂ, ਪੰਡਿਤ ਕਪਿਲ ਸ਼ਰਮਾ, ਆਦਿਤਿਆ ਪਾਲ, ਗੋਸ਼ਾ, ਮਹਾਂਵੀਰ, ਲਖਵਿੰਦਰ ਲੱਖਾ, ਦਰਸ਼ਨ ਚਾਵਲਾ, ਜਰਮਨ, ਹੈਪੀ ਅਮਿਤ, ਮੋਨੂੰ ਬੱਗਾ, ਮਨੀਸ਼ ਨਿੱਕੂ, ਦੀਪਕ, ਮਨੀ ਗਰੇਵਾਲ, ਸੌਰਵ, ਪਾਰਸ, ਗੁਰਬਚਨ ਸਿੰਘ, ਸੋਨੂ ਗਿੱਲ, ਅਨੀਸ਼ ਗੁਪਤਾ, ਸਨੀ ਜਿੰਦਲ, ਅਰੁਣ ਕਪੂਰ, ਦੀਪੂ, ਗੁਰਪ੍ਰੀਤ, ਸ਼ਾਲੂ, ਰਾਹੁਲ ਰੋਸ਼ਨ, ਗੁਰਸ਼ਰਨਦੀਪ ਸਿੰਘ, ਹਰਦੀਪ ਸਿੰਘ, ਅਬਾਸ ਮੀਆ ਅਤੇ ਹੋਰ ਹਾਜ਼ਰ ਸਨ।

No comments
Post a Comment