BREAKING NEWS
latest

728x90

468x60

ਪਿੰਡ ਗੌਂਸਪੁਰ ਵਾਸੀਆਂ ਨੇ ਚੰਨੀ ਅਤੇ ਵੈਦ ਦੇ ਨਾਂਅ ’ਤੇ ਲਾਈ ਮੋਹਰ

ਪਿੰਡ ਗੌਂਸਪੁਰ ਵਾਸੀਆਂ ਨੇ ਚੰਨੀ ਅਤੇ ਵੈਦ ਦੇ ਨਾਂਅ ’ਤੇ ਲਾਈ ਮੋਹਰ          

ਚਰਨਜੀਤ ਸਿੰਘ ਚੰਨੀ ਦੁਬਾਰਾ ਬਣਨਗੇ ਸੂਬੇ ਦੇ ਮੁੱਖ ਮੰਤਰੀ : ਕੁਲਦੀਪ ਸਿੰਘ ਵੈਦ 


ਲੁਧਿਆਣਾ-10-ਫਰਵਰੀ (ਹਰਜੀਤ ਸਿੰਘ ਖਾਲਸਾ)   ਹਲਕਾ ਗਿੱਲ ਦੇ ਨਾਮਵਰ ਨਗਰ ਗੌਂਸਪੁਰ ਚ ਪਿੰਡ ਵਾਸੀਆਂ ਨੂੰ ਸੰਬੋਧਨ ਹੁੰਦਿਆ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 111 ਦਿਨਾਂ ਦੀ ਕੀਤੀ ਚੰਗੀ ਕਾਰਗੁਜ਼ਾਰੀ ਕਰਕੇ ਉਨਾਂ ਦਾ ਨਾਮ ਦੁਬਾਰਾ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਹੈ, ਵੈਦ ਨੇ ਕਿਹਾ ਪੰਜਾਬ ਦੇ ਇਤਿਹਾਸ ਵਿੱਚ ਮੁੱਖ ਮੰਤਰੀਆਂ ਸਭ ਤੋਂ ਪੜਿਆਂ ਲਿਖਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਬਾਰਾ ਦੂਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਹਨਾਂ ਕਿਹਾ ਕਿ ਭਾਂਵੇ ਕਿ ਪਿਛਲੇ 10 ਸਾਲ ਰਾਜ ਕਰਕੇ ਗਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਹਲਕੇ ਨੂੰ ਵਿਕਾਸ ਪੱਖੋ ਬੁਰੀ ਤਰਾਂ ਨਾਲ ਪਿਛਾੜ ਦਿੱਤਾ ਸੀ ਪਰ ਪਿਛਲੇ 5 ਸਾਲ ਦੇ ਵਿੱਚ ਜੋ ਕਰੋੜਾਂ ਰੁਪਏ ਦੇ ਫੰਡ ਲਿਆ ਕੇ ਹਲਕੇ ਦਾ ਵਿਕਾਸ ਕਰਵਾਇਆ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਇਸ ਲਈ ਅਸੀ ਇਸ ਵਾਰ ਕਰਵਾਏ ਵਿਕਾਸ ਦੇ ਅਧਾਰ ਤੇ ਵੋਟਾਂ ਮੰਗ ਰਹੇ ਹਾਂ। ਇਸ ਮੌਕੇ ਸਰਪੰਚ ਸੁਖਦੇਵ ਸਿੰਘ ਗੌਸਪੁਰ ਨੇ ਕਿਹਾ ਕਿ ਕੁਲਦੀਪ ਸਿੰਘ ਵੈਦ ਇੱਕ ਦੂਰ ਅੰਦੇਸ਼ੀ ਸੋਚ ਦਾ ਮਾਲਕ ਹਨ, ਇਨਾਂ ਦੇ ਸੁਭਾਅ ਵਿੱਚ ਨਿਮਰਤਾ, ਹਲੀਮੀ ਹਮੇਸਾਂ ਝਲਕਦੀ ਹੈ, ਬਾਕੀ ਅਕਾਲੀ ਦਲ ਅਤੇ ਆਪ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਹੀ ਪਤਾ ਹੈ ਅਤੇ ਇਸੇ ਕਰ ਕੇ ਹਲਕੇ ਦੇ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ ਤੇ ਕੁਲਦੀਪ ਸਿੰਘ ਵੈਦ ਨੂੰ ਹਲਕਾ ਗਿੱਲ ਤੋਂ ਦੂਜੀ ਵਾਰ ਵਿਧਾਇਕ ਬਣਾ ਕੇ ਵਿਧਾਨ ਸਭਾ ਭੇਜਣਗੇ। ਸਰਪੰਚ ਗੌਂਸਪੁਰ ਨੇ ਕਿਹਾ ਕਿ ਕੁਲਦੀਪ ਸਿੰਘ ਵੇਦ ਨੂੰ ਪਿੰਡ ਗੌਂਸਪੁਰ ਵਿੱਚੋਂ ਵੱਡੀ ਲੀਡ ਨਾਲ ਜਿਤਾਵਾਂਗੇ ਕਿਉਂਕਿ ਪਿੰਡ ਵਾਸੀਆਂ ਨੇ ਤਾਂ ਪਹਿਲਾ ਹੀ ਚਰਨਜੀਤ ਸਿੰਘ ਚੰਨੀ ਅਤੇ ਕੁਲਦੀਪ ਸਿੰਘ ਵੈਦ ਦੇ ਨਾਂਅ ਉੱਪਰ ਮੋਹਰ ਲਾ ਦਿੱਤੀ ਹੈ। ਇਸ ਸਮੇ ਦਰਸ਼ਨ ਸਿੰਘ ਬੀਰਮੀ, ਕੁਲਦੀਪ ਸਿੰਘ ਖੰਗੂੜਾ ਚੇਅਰਮੈਨ ਸਰਪੰਚ ਯੂਨੀਅਨ, ਸਰਪੰਚ ਬਲਵੀਰ ਸਿੰਘ ਝੱਮਟ ਪ੍ਰਧਾਨ ਸਰਪੰਚ ਯੂਨੀਅਨ, ਪੰਚ ਸੁਦਾਗਰ ਸਿੰਘ, ਪੰਚ ਬਸੰਤ ਸਿੰਘ, ਪੰਚ ਮਨਪ੍ਰੀਤ ਕੌਰ, ਦਲਜੀਤ ਸਿੰਘ ਸੇਖੋਂ, ਧਿਆਨ ਸਿੰਘ ਗਿੱਲ, ਜਗਜੀਤ ਸਿੰਘ ਜੱਗਾ, ਬੂਟਾਂ ਸਿੰਘ ਸਾਬਕਾ ਪੰਚ, ਜੋਗਿੰਦਰ ਸਿੰਘ ਗੋਗੀ, ਜੋਗਾ ਸਿੰਘ ਗਰੇਵਾਲ, ਮੁਹੰਮਦ ਦਸਤਗੀਰ, ਸੁਖਦੇਵ ਰਾਮ, ਰਾਣਾ ਰਾਮ, ਡਾ ਕੁਲਦੀਪ ਸਿੰਘ, ਅਬਦੁੱਲ, ਕੁਲਵੰਤ ਸਿੰਘ, ਤਰਸੇਮ ਸਿੰਘ ਅਤੇ ਪਾਲੀ ਗਰੇਵਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਗੌਂਸਪੁਰ ਵਾਸੀ ਹਾਜਰ ਸਨ। 


    


   

« PREV
NEXT »

No comments