BREAKING NEWS
latest

728x90

468x60

ਮਹੇਸ਼ਇੰਦਰ ਸਿੰਘ ਗਰੇਵਾਲ ਵਿਰੋਧੀਆ ਨੂੰ ਪਛਾਡ਼ ਕੇ ਬਹੁਤ ਅੱਗੇ ਚੱਲ ਰਹੇ ਹਨ : ਜਥੇਦਾਰ ਹਰਭਜਨ ਸਿੰਘ ਡੰਗ

 ਮਹੇਸ਼ਇੰਦਰ ਸਿੰਘ ਗਰੇਵਾਲ ਵਿਰੋਧੀਆ ਨੂੰ ਪਛਾਡ਼ ਕੇ ਬਹੁਤ ਅੱਗੇ ਚੱਲ ਰਹੇ ਹਨ : ਜਥੇਦਾਰ ਹਰਭਜਨ ਸਿੰਘ ਡੰਗ  


ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ) ਭਾਈ ਰਣਧੀਰ ਸਿੰਘ ਨਗਰ ਆਈ ਬਲਾਕ ਵਿਖੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ  ਬਸਪਾ ਦੇ ਉਮੀਦਵਾਰ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਉੱਘੇ  ਸਮਾਜ ਸੇਵਕ ਮਨਿੰਦਰ ਸਿੰਘ ਧੀਰ ਵੱਲੋਂ  ਚੋਣਾਂ ਸਬੰਧੀ ਮੀਟਿੰਗ ਕਰਵਾਈ  ਗਈ ਜਿਸ ਨੂੰ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਭਜਨ ਸਿੰਘ ਡੰਗ ,ਬਾਬਾ ਅਜੀਤ ਸਿੰਘ , ਅਜੀਤ ਸਿੰਘ ਹੀਰਾ , ਹੈਪੀ ਕੌਸ਼ਕ ,ਸੁਖਵਿੰਦਰਪਾਲ ਸਿੰਘ ਗਰਚਾ ਇਕਬਾਲ ਸਿੰਘ ਮੁਕਤਸਰ,   ਗੁਰਚਰਨ ਸਿੰਘ ਬਿੰਟਾ  ਅਤੇ ਸੁਰਜੀਤ ਸਿੰਘ ਅਰੋੜਾ ਨੇ ਸੰਬੋਧਨ ਕੀਤਾ
ਜਥੇਦਾਰ ਹਰਭਜਨ ਸਿੰਘ ਡੰਗ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸ: ਮਹੇਸ਼ਇੰਦਰ ਸਿੰਘ ਗਰੇਵਾਲ ਜਿਨ੍ਹਾਂ ਦਾ ਬਹੁਤ ਵੱਡਾ ਤਜਰਬਾ ਹੈ  ਅਤੇ ਜਿਨ੍ਹਾਂ ਦਾ ਕੱਦ ਵਿਰੋਧੀਆਂ ਦੇ ਮੁਤਾਬਕ ਬਹੁਤ ਉੱਚਾ ਹੈ  ਅਤੇ ਉਹ ਛੋਟੇ ਤੋਂ ਲੈ ਕੇ ਵੱਡੇ ਉੱਚ ਅਧਿਕਾਰੀਆਂ ਤੱਕ ਕੰਮ ਕਰਾਉਣ ਦੀ ਸਮਰੱਥਾ ਰੱਖਦੇ ਹਨ  ਅਤੇ ਬੱਚਾ ਬੱਚਾ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਜਾਣੂ ਹੈ ਇਹੀ ਕਾਰਨ ਹੈ ਕਿ ਚੋਣ ਪ੍ਰਚਾਰ ਵਿੱਚ ਅੱਜ ਉਹ ਵਿਰੋਧੀਆਂ ਤੋਂ ਬਹੁਤ ਅੱਗੇ ਚੱਲ ਰਹੇ ਹਨ  10 ਮਾਰਚ ਨੂੰ ਆਉਣ ਵਾਲੇ ਨਤੀਜੇ ਵਿਰੋਧੀਆਂ ਨੂੰ ਘਰ ਬੈਠਣ ਲਈ ਮਜਬੂਰ ਕਰ ਦੇਣਗੇ ਅਤੇ ਬਹੁਤ ਵੱਡੀ ਲੀਡ ਨਾਲ ਇਸ ਵਾਰ ਹਲਕਾ ਪੱਛਮੀ ਅਕਾਲੀ ਦਲ ਬਸਪਾ ਜਿੱਤ ਕੇ ਇਤਿਹਾਸ ਸਿਰਜਿਆ ਜਾਵੇਗਾ  ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਰਟੌਲ,ਡਾ ਨੀਰਜ ਗੋਇਲ  , ਰਵਿੰਦਰ ਸਿੰਘ ਬੇਦੀ ,ਬਲਜਿੰਦਰ ਸਿੰਘ ਮਠਾੜੂ,ਸ:ਗੁਰਮੀਤ ਸਿੰਘ , ਹਰਿੰਦਰ ਸਿੰਘ, ਕੁਲਵੰਤ ਸਿੰਘ ਸੋਹਲ,  ਰੌਕੀ ਬਾਂਸਲ, ਦਲਜੀਤ ਸਿੰਘ ਰਾਜਗੁਰੂਨਗਰ  , ਪਰਮਜੀਤ ਸਿੰਘ ਲਵਲੀ  ਦਲਜੀਤ ਸਿੰਘ ਖ਼ਾਲਸਾ ,ਸ਼ੈਲੀ ਠੁਕਰਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ
« PREV
NEXT »

No comments