BREAKING NEWS
latest

728x90

468x60

ਸੰਯੁਕਤ ਸਮਾਜ ਮੋਰਚਾ ਹਰ ਵਰਗ ਦੀ ਤਰੱਕੀ ਲਈ ਯਤਨਸ਼ੀਲ

 ਡੋਰ-ਟੂ- ਡੋਰ ਪ੍ਰਚਾਰ  ਦੇ ਦੌਰਾਨ ਹਲਕਾ ਨਿਵਾਸੀਆਂ ਨੇ ਹਰਕੀਰਤ ਸਿੰਘ ਰਾਣਾ ਨੂੰ ਦਿੱਤਾ ਜਿੱਤ  ਦਾ ਅਸ਼ੀਰਵਾਦ 


ਸੰਯੁਕਤ ਸਮਾਜ ਮੋਰਚਾ ਹਰ ਵਰਗ ਦੀ ਤਰੱਕੀ ਲਈ ਯਤਨਸ਼ੀਲ ਰਹੇਗਾ :ਹਰਕੀਰਤ ਸਿੰਘ ਰਾਣਾ


 ਲੁਧਿਆਣਾ-08-ਫਰਵਰੀ ( ਹਰਜੀਤ ਸਿੰਘ ਖਾਲਸਾ )ਵਿਧਾਨ ਸਭਾ ਹਲਕਾ ਆਤਮ ਨਗਰ ਲੁਧਿਆਣਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹਰਕੀਰਤ ਸਿੰਘ ਰਾਣਾ ਨੇ ਹਲਕੇ ਦੇ ਵਿਚ ਵੱਖ ਵੱਖ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਹਰਕੀਰਤ ਸਿੰਘ ਰਾਣਾ  ਨੇ ਕਿਹਾ ਕਿ ਵੋਟ ਦਾ ਅਧਿਕਾਰ ਬਹੁਤ ਵੱਡਾ ਹੁੰਦਾ ਹੈ ਤੇ ਇੱਕ-ਇੱਕ ਵੋਟ ਬਹੁਤ ਕੀਮਤੀ ਹੁੰਦੀ ਹੈ। ਇਸ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ।ਇਸ ਦੌਰਾਨ ਹਰਕੀਰਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਦੇ ਨਾਲ ਪਾਸ਼ੀ ਨਗਰ,ਸੇਖ ਕਲੌਨੀ, ਕਰਨੈਲ ਸਿੰਘ ਨਗਰ ਫੇਸ -3,ਪੰਜਾਬੀ ਬਾਗ ਜਵੱਦੀ,,ਵਿਖੇ ਨੁੱਕੜ ਬੈਠਕਾਂ ਰਾਹੀਂ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦਾ ਚੋਣ ਮੈਨਫ਼ੈਸਟੋ ਬਾਰੇ ਜਾਣੂ ਕਰਵਾਇਆ। ਹਰਕੀਰਤ ਸਿੰਘ ਰਾਣਾ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਤਿਆਰ ਕੀਤੀਆਂ ਗਈਆਂ ਵਪਾਰ, ਉਦਯੋਗ ਅਤੇ ਕਿਸਾਨ ਵਿਰੋਧੀ ਨੀਤੀਆ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਸਰਮਾਏਦਾਰੀ ਸ਼ਕਤੀਆਂ ਨਾਲ ਹੱਥ ਮਿਲਾ ਕੇ ਦੇਸ਼ ਦੀ ਜਨਤਾ ਤੇ  ਵਪਾਰੀ ਵਰਗ ਨਾਲ ਵੱਡਾ ਧੋਖਾ ਕੀਤਾ ਹੈ। ਇਸ ਦੌਰਾਨ ਹਰਕੀਰਤ ਸਿੰਘ ਰਾਣਾ ਦੇ ਪੱਖ ਵਿੱਚ ਕੀਤੇ ਡੋਰ-ਟੂ- ਡੋਰ ਪ੍ਰਚਾਰ  ਦੇ ਦੌਰਾਨ ਬੁਰਜੁਗਾਂ ਅਤੇ ਮਹਿਲਾਵਾਂ ਨੇ ਉਨ੍ਹਾਂ ਨੂੰ ਵੱਡੀ  ਜਿੱਤ ਲਈ ਅਸ਼ੀਰਵਾਦ ਦਿੱਤਾ।ਇਸ ਮੌਕੇ ਬੀਬੀ ਸਤਵਿੰਦਰ ਕੌਰ,ਸਿਮਰਨਜੀਤ ਕੌਰ, ਸ.ਕਵੰਲਜੀਤ ਸਿੰਘ ਚੁੱਘ,ਡਾ ਤਰਨਦੀਪ ਸਿੰਘ, ਹਰਪ੍ਰੀਤ ਸਿੰਘ ਬਿੱਟੂ ,ਰਣਜੀਤ ਸਿੰਘ,ਕਰਮਜੀਤ ਸਿੰਘ, ਜੈਦੀਪ ਸਿੰਘ, ਰਜਿੰਦਰ ਸਿੰਘ, ਗੁਰਿੰਦਰਪਾਲ ਸਿੰਘ, ਰਮਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

« PREV
NEXT »

No comments