*ਟਿੱਲੂ ਦੀ ਸਥਿਤੀ ਮਜਬੂਤ ਕਿਸਾਨਾਂ, ਮਜਦੂਰਾਂ ਤੇ ਹਰ ਵਰਗ ਵੱਲੋਂ ਮਿਲ ਰਿਹਾ ਸਮੱਰਥਨ-ਜਸਵੀਰ ਕੌਰ*
*ਗਲਵੱਢੀ ’ਚ ਨੌਜਵਾਨਾਂ, ਮਹਿਲਾਵਾਂ ਨੇ ਟਿੱਲੂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ-ਜਸਵੀਰ ਕੌਰ*
ਖੰਨਾ-08-ਫਰਵਰੀ ( ਹਰਜੀਤ ਸਿੰਘ ਖਾਲਸਾ)-ਸੰਯੁਕਤ ਸਮਾਜ ਮੋਰਚੇ ਦੇ ਹਲਕਾ ਖੰਨਾ ਤੋਂ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਦੀ ਚੋਣ ਮੁਹਿੰਮ ਨੂੰ ਕਿਸਾਨਾਂ, ਮਜਦੂਰਾਂ ਸਮੇਤ ਹਰ ਵਰਗ ਦੇ ਲੋਕਾਂ ਵੱਲੋਂ ਲਗਾਤਾਰ ਸਮੱਰਥਨ ਮਿਲਣ ਨਾਲ ਜਥੇਦਾਰ ਟਿੱਲੂ ਮਜਬੂਤੀ ਨਾਲ ਅੱਗੇ ਵੱਧ ਰਹੇ ਹਨ। ਮਹਿਲਾ ਆਗੂ ਬੀਬੀ ਜਸਵੀਰ ਕੌਰ ਦੀ ਅਗਵਾਈ ’ਚ ਪਿੰਡ ਗੱਲਵੱਢੀ ’ਚ ਕੀਤੇ ਚੋਣ ਪ੍ਰਚਾਰ ਦੌਰਾਨ ਨੌਜਵਾਨਾਂ, ਮਹਿਲਾਵਾਂ ਤੇ ਆਮ ਲੋਕਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਏਜੰਡੇ ਤੇ ਨੀਤੀਆਂ ਨਾਲ ਸਹਿਮਤ ਹੁੰਦੇ ਹੋਏ ਜਥੇਦਾਰ ਟਿੱਲੂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਬੀਬੀ ਜਸਵੀਰ ਕੌਰ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀ ਨੂੰ ਕਿਸਾਨਾਂ, ਮਜਦੂਰਾਂ ਸਮੇਤ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਆਮ ਜਨਤਾ ਦੀ ਕਿਤੇ ਕੋਈ ਸੁਣਵਾਈ ਨਹੀਂ। ਆਮ ਆਦਮੀ ਪਾਰਟੀ ਵੀ ਸੱਤਾ ਸੰਭਾਲਣ ਲਈ ਲਾਲਚ ਦੇ ਕੇ ਵੋਟਾਂ ਬਟੋਰਨਾ ਚਾਹੁੰਦੀ ਹੈ, ਜਿਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਉਹਨਾਂ ਦਾਅਵਾ ਕੀਤਾ ਕਿ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਹਲਕਾ ਖੰਨਾ ’ਚ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਥੇਦਾਰ ਟਿੱਲੂ ਹੱਕ ’ਚ ਹਵਾ ਚੱਲਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਗੁਰਤੇਜ ਸਿੰਘ, ਅਮਨਦੀਪ ਸਿੰਘ, ਬਬਲਾ, ਪਵਨ ਕੁਮਾਰ, ਹਰਪ੍ਰੀਤ ਸਿੰਘ, ਕਮਲਜੀਤ ਕੌਰ ਤੋਂ ਇਲਾਵਾ ਹੋਰ ਨੌਜਵਾਨ ਹਾਜਰ ਸਨ।


No comments
Post a Comment