ਹਲਕਾ ਦੱਖਣੀ ਦਾ ਮੈਨੀਫੈਸਟੋ ਹੀ ਮੇਰਾ ਅਸਟਾਮ ਪੇਪਰ-ਜੱਥੇਦਾਰ ਗਾਬੜ੍ਹੀਆ ।।
ਇਸ ਬਾਰ ਤੱਕੜੀ ਕਾ ਬਟਨ ਦਬਾਏਗੇ ਜੱਥੇਦਾਰ ਗਾਬੜ੍ਹੀਆ ਕੋ ਜਿਤਾਏਗੇ ।।
ਲੁਧਿਆਣਾ-08-ਫਰਵਰੀ (ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਸ਼ੇਰਪੁਰ ਵਿਖੇ ਅਪਣੀ ਚੋਣ ਮੀਟਿੰਗ ਦੌਰਾਨ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਹਲਕਾ ਦੱਖਣੀ ਲਈ ਵੱਖਰਾ ਤਿਆਰ ਕੀਤਾ ਗਿਆ ਚੋਣ ਮੈਨੀਫੈਸਟੋ ਹੀ ਮੇਰਾ ਅਸਟਾਮ ਪੇਪਰ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਪਰਕਾਸ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਤੇ ਹੁਣ ਵੀ ਅਸੀ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਹੇ ਹਾਂ ਉਹ ਪੂਰੇ ਹੋਣਗੇ। ਜੱਥੇਦਾਰ ਗਾਬੜ੍ਹੀਆ ਨੇ ਹਲਕਾ ਦੱਖਣੀ ਦੇ ਲੋਕਾਂ ਨੂੰ ਕਿਹਾ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗਠਬੰਧਨ ਦੀ ਸਰਕਾਰ ਬਨਣ ਤੇ ਸੱਭ ਤੋਂ ਪਹਿਲਾ ਨੀਲੇ ਕਾਰਡ ਬਣਾਏ ਜਾਣਗੇ ਅਤੇ ਰਸੋਈ ਘਰ ਲਈ ਜਿੱਥੇ 2 ਰੂ: ਕਿਲੋ ਕਣਕ ਮਿਲ ਰਹੀ ਹੈ ਜਿੱਤਣ ਤੋਂ ਬਾਅਦ ਕਣਕ ਨੇ ਨਾਲ 20 ਰੂ: ਕਿਲੋ ਦਾਲ ਵੀ ਦਿੱਤੀ ਜਾਵੇਗੀ। ਉਹਨਾਂ ਗਰੀਬ ਪਿਰਵਾਰ ਦੇ ਲੋਕਾਂ ਅਤੇ ਪ੍ਰਵਾਸੀ ਭਾਈਚਾਰੇ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ 50 ਗਜ ਤੱਕ ਦੇ ਮਕਾਨਾਂ ਦੀ ਰਜਿਸਟਰੀ ਮੁਫਤ ਵਿੱਚ ਸਿਰਫ ਅਸਟਾਮ ਪੇਪਰ ਰਾਹੀ ਹੋਵੇਗੀ। ਹਲਕਾ ਦੱਖਣੀ ਦੇ ਲੋਕਾਂ ਨੇ ਜਿੱਥੇ ਗਾਬੜ੍ਹੀਆ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ ਨਾਅਰੇ ਲਗਾਏ ਉਥੇ ਚੋਣ ਨਿਸਾਨ ਤੱਕੜੀ ਦਾ ਬਟਨ ਦਬਾ ਉਹਨਾਂ ਨੂੰ ਜੇਤੂ ਬਨਾਉਣ ਦਾ ਵਾਅਦਾ ਵੀ ਕੀਤਾ। ਸ਼ੇਰਪੁਰ ਵਿਖੇ ਹੀ ਸਨਤਕਾਰ ਸ਼ੁਰੇਸ਼ ਕੁਮਾਰ ਗੋਇਲ , ਲਲਿਤ ਗੋਇਲ, ਗੁਰਮੀਤ ਸਿੰਘ ਕੁਲਾਰ, ਕੁਲਵੰਤ ਸਿੰਘ ਚੌਹਾਨ, ਵਿਨੋਧ ਡਾਬਰ ਦੀ ਅਗਵਾਈ ਵਿੱਚ ਕਰਵਾਈ ਗਈ ਚੋਣ ਮੀਟਿੰਗ ਦੌਰਾਨ ਸੈਕੜੇ ਮਿਹਨਤਕਸ਼ ਲੋਕਾਂ ਨੇ ਵੀ ਇਹ ਵਿਸ਼ਵਾਸ ਦਿਵਾਇਆ ਕਿ 20 ਫਰਵਰੀ ਵਾਲੇ ਦਿਨ ਉਹ ਚੁਨਾਬ ਚਿੰਨ ਤੱਕੜੀ ਦਾ ਬਟਨ ਦਬਾਏਗੇ ਔਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਕੋ ਜਿਤਾਏਗੇ। ਇਸ ਮੌਕੇ ਰਮੇਸ਼ ਗਰਗ, ਅਸ਼ੋਕ ਗਰੋਵਰ, ਰਛਪਾਲ ਸਿੰਘ, ਸੋਨੂੰ ਅਭੀ, ਅੰਮ੍ਰਿਤ ਗਰੋਵਰ, ਵਿਨੇ ਗੋਇਲ, ਰੋਹਿਤ ਅੱਗਰਵਾਲ, ਅੰਮਿਤ ਬਾਂਸਲ, ਸਾਮ ਗੋਇਲ, ਦੀਪਕ ਅਰਮਾ, ਚੰਦਨ ਭੰਡਾਰੀ, ਰਵੀ ਗੁਪਤਾ, ਰਾਹੁਲ ਰਾਜਪੁਤ, ਅੰਕੁਸ਼ ਰਾਣਾ, ਅਮਨ ਬਾਂਸਲ, ਸੋਨੀ ਜੈਨ, ਕੁਲਦੀਪ ਸਿੰਘ, ਨਰੇਸ਼ ਗੋਇਲ, ਵਿਕਾਸ ਗੋਇਲ, ਸੁਮੀਤ ਸੱਚਦੇਵਾ, ਸੁਮੀਤ ਗਰੋਵਰ ਵੀ ਹਾਜਰ ਸਨ।


No comments
Post a Comment