ਗਜੇਂਦਰ ਸ਼ੇਖਾਵਤ ਦੀਆਂ ਜਨਤਕ ਮੀਟਿੰਗਾਂ 'ਚ ਲੋਕਾਂ ਨੇ ਐਡਵੋਕੇਟ ਬਿਕਰਮ ਸਿੱਧੂ ਨੂੰ ਜਿਤਾਉਣ ਦਾ ਕੀਤਾ ਅਹਿਦ
ਲੁਧਿਆਣਾ ਦੀਆਂ ਕਈ ਐਸੋਸੀਏਸ਼ਨਾਂ ਨੇ ਬਿਕਰਮ ਸਿੱਧੂ ਨੂੰ ਦਿੱਤਾ ਖੁੱਲ੍ਹਾ ਸਮਰਥਨ
ਲੁਧਿਆਣਾ-12-ਫਰਵਰੀ (ਹਰਜੀਤ ਸਿੰਘ ਖਾਲਸਾ) ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਮੌਜੂਦਗੀ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਤੇ ਕਈ ਵੱਡੀਆਂ ਐਸੋਸੀਏਸ਼ਨਾਂ ਨੇ ਭਾਜਪਾ ਦਾ ਪੱਲਾ ਫੜਿਆ ਅਤੇ ਲੁਧਿਆਣਾ ਫਰਨੀਚਰ ਐਸੋਸੀਏਸ਼ਨ ਨੇ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਬਿਕਰਮ ਸਿੱਧੂ ਨੂੰ ਜਿਤਾਉਣ ਦਾ ਸੰਕਲਪ ਲੈਣ ਨਾਲ ਲੁਧਿਆਣਾ ਪੱਛਮੀ ਤੋਂ ਭਾਜਪਾ ਨੂੰ ਬੰਪਰ ਸਫਲਤਾ ਹਾਸਿਲ ਹੋ ਗਈ ਹੈ । ਇਨ੍ਹਾਂ ਵੱਡੀਆਂ ਤਜਨਤਕ ਮੀਟਿੰਗਾਂ 'ਚ ਕਸਟਮ ਐਂਡ ਸੈਂਟਰਲ ਐਕਸਾਈਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਦੁੱਗਲ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ 'ਚ ਲੁਧਿਆਣਾ 'ਚ ਸੇਵਾਮੁਕਤ ਲੋਕਾਂ ਨੂੰ ਵੀ ਸਿਹਤ ਸੇਵਾਵਾਂ ਦੀ ਸਹੂਲਤ ਦਿੱਤੀ ਜਾਵੇ ,ਇਸੇ ਤਰ੍ਹਾਂ ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਨਰੇਸ਼ ਕੁਮਾਰ ਖੁੱਲਰ ਨੇ ਐਡਵੋਕੇਟ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਗਜੇਂਦਰ ਸ਼ੇਖਾਵਤ ਨੇ ਸਿੱਧੂ ਦੇ ਹੱਕ 'ਚ ਕੱਢੀਆਂ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਭ੍ਰਿਸ਼ਟ ਰਾਜ ਨੂੰ ਉਖਾੜ ਸੁੱਟਣਾ ਚਾਹੁੰਦੇ ਹਨ ਕਿਉਂਕਿ ਇਸ ਭ੍ਰਿਸ਼ਟ ਸ਼ਾਸਨ 'ਚ ਪੰਜਾਬ 19ਵੇਂ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ 2004 ਤੱਕ ਪੰਜਾਬ ਚੌਥੇ ਨੰਬਰ 'ਤੇ ਸੀ | ਅੱਜ ਅਜਿਹੇ ਰਾਜ ਵਿੱਚ ਜਿੱਥੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਵੀ ਖਤਰਾ ਹੈ, ਆਮ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰੇਗਾ। ਸ਼ੇਖਾਵਤ ਨੇ ਕਿਹਾ ਕਿ ਆਰਥਿਕ ਮੰਦਹਾਲੀ ਤੋਂ ਦੁਖੀ ਲੋਕ ਵਿਦੇਸ਼ਾਂ ਨੂੰ ਭੱਜ ਰਹੇ ਹਨ ਅਤੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਾ ਹੈ। ਇਸ ਮੌਕੇ ਗਜੇਂਦਰ ਸ਼ੇਖਾਵਤ ਨੇ ਫਰਨੀਚਰ ਵਪਾਰੀਆਂ ਨੂੰ ਕਿਹਾ ਕਿ ਉਹ ਐਡਵੋਕੇਟ ਬਿਕਰਮ ਸਿੱਧੂ ਨੂੰ ਜਿਤਾਉਣ, ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਇਸ ਤੋਂ ਪਹਿਲਾਂ ਭਾਜਪਾ ਦੇ ਚੋਣ ਦਫ਼ਤਰ ਵਿੱਚ ਪੀਏਯੂ ਅਧਿਆਪਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਗਜੇਂਦਰ ਸ਼ੇਖਾਵਤ ਅਤੇ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਸੂਬੇ ਦੇ ਅਧਿਆਪਕ ਨੂੰ ਤਨਖਾਹ ਲਈ ਭੀਖ ਮੰਗਣੀ ਪੈਂਦੀ ਹੈ, ਉਸ ਸੂਬੇ ਦਾ ਭਵਿੱਖ ਕੀ ਹੋਵੇਗਾ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ, ਜੇਕਰ ਦੇਸ਼ ਦੀ ਭੁੱਖਮਰੀ ਨੂੰ ਮਿਟਾਉਣ ਅਤੇ ਹਰੀ ਕ੍ਰਾਂਤੀ ਲਿਆਉਣ ਵਾਲੇ ਪੀਏਯੂ ਦੇ ਅਧਿਆਪਕ ਵਿਗਿਆਨੀ ਦੁਖੀ ਹਨ ਤਾਂ ਸੂਬੇ ਦੀ ਤਰੱਕੀ ਕਿਵੇਂ ਹੋਵੇਗੀ। ਜੇਕਰ ਸੂਬੇ ਵਿੱਚ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਬਣੀ ਤਾਂ ਅਧਿਆਪਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ, ਸੰਜੀਵ ਸ਼ੇਰੂ ਸਚਦੇਵਾ, ਸੁਖਜਿੰਦਰ ਬਿੰਦਰਾ, ਅਰੁਣ ਗੋਇਲ, ਪਾਲ ਖੁਰਾਣਾ, ਹੀਰਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਸੁਲਝੇ ਹੋਏ ਸ਼ਹਿਰੀ ਹਾਜ਼ਰ ਸਨ।

No comments
Post a Comment