ਵੋਟਰਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਇਸ ਵਾਰ ਹਲਕੇ ਦੇ ਲੋਕ ਮੁੰਹ ਨਹੀ ਲਗਾਉਣਗੇ-ਜੱਥੇਦਾਰ ਗਾਬੜ੍ਹੀਆ
ਲੁਧਿਆਣਾ-12-ਫਰਵਰੀ ( ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਕਿਹਾ ਕਿ ਵੋਟਰਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਇਸ ਵਾਰ ਹਲਕੇ ਦੇ ਲੋਕ ਮੁੰਹ ਨਹੀ ਲਗਾਉਣਗੇ। ਹਲਕਾ ਦੱਖਣੀ ਅਧੀਨ ਆਉਂਦੇ ਇਲਾਕਾ ਪ੍ਰੀਤ ਨਗਰ, ਗੁਰਪਾਲ ਨਗਰ, ਅਮਰਪੁਰੀ, ਮਾਨ ਕਲੌਨੀ, ਸ਼ੇਰਪੁਰ ਖੁਰਦ, ਸ਼ੇਰਪੁਰ ਕਲਾਂ ਅਤੇ ਈਸ਼ਰ ਨਗਰ ਵਿਖੇ ਅਪਣੇ ਚੋਣ ਮੈਨੀਫੈਸਟੋ ਵਾਰੇ ਵੋਟਰਾਂ ਨਾਲ ਗੱਲਬਾਤ ਕਰਦੇ ਹੋਏ ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਸੱਭ ਤੋਂ ਪਹਿਲਾ ਹਲਕੇ ਵਿੱਚ ਲੜਕੀਆ ਦਾ ਕਾਲਜ, ਸਿਹਤ ਸਹੂਲਤਾਂ ਅਤੇ ਨਰਕਭਰੀ ਜਿੰਦਗੀ ਜਿਉਂ ਰਹੇ ਲੋਕਾਂ ਨੂੰ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਲਾਭ ਦਿੱਤਾ ਜਾਵੇਗਾ ਤਾਂ ਜੋ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾ ਸਕੇ। ਪ੍ਰੀਤ ਨਗਰ ਗਲੀ ਨੰ:38 ਵਿਖੇ ਦਵਿੰਦਰ ਸਿੰਘ ਅਰੋੜਾ, ਰਵਿੰਦਰ ਸਿੰਘ ਟੋਨੀ, ਸੁਖਮਿੰਦਰ ਸਿੰਘ ਸੁੱਖੀ, ਮਨਦੀਪ ਸਿੰਘ, ਜਸਵਿੰਦਰ ਸਿੰਘ ਅਠਵਾਲ, ਸੁਰਿੰਦਰ ਸਿੰਘ ਨਾਗੀ ਨੇ ਕਿਹਾ ਕਿ ਇਸ ਵਾਰ ਹਲਕੇ ਦੇ ਲੋਕ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਗੁੰਡਾਤੰਤਰ ਖਤਮ ਕਰਦੇ ਹਲਕੇ ਵਿੱਚ ਅਮਨਸ਼ਾਂਤੀ ਅਤੇ ਆਪਸੀ ਭਾਈਚਾਰਾ ਚਾਹੁੰਦੇ ਹਨ। ਇਸ ਮੌਕੇ ਸ਼ਿੰਦਰਪਾਲ ਬਾਵਾ, ਹਰਿੰਦਰ ਸਿੰਘ ਲਾਲੀ, ਨਿਰਮਲ ਸਿੰਘ ਬਿੱਟੂ, ਦਵਿੰਦਰ ਬਿੱਟੂ, ਰਖਵਿੰਦਰ ਸਿੰਘ ਗਾਬੜ੍ਹੀਆ, ਰੋਹਿਤ ਸ਼ਰਮਾ, ਹਰਪ੍ਰੀਤ ਸ਼ਰਮਾ, ਮਨਜੀਤ ਸਿੰਘ ਸ਼ਿਮਲਾਪੁਰੀ, ਜੱਥੇਦਾਰ ਕੁਲਦੀਪ ਸਿੰਘ, ਜੀਵਨ ਸੇਖਾਂ, ਗੁਰਪ੍ਰੀਤ ਸਿੰਘ ਗਰੇਵਾਲ, ਜਸਵੰਤ ਸਿੰਘ, ਦਰਸ਼ਨ ਸਿੰਘ ਬੈਂਸ, ਕਾਲਾ ਢੰਡਾਰੀ ਵੀ ਹਾਜ਼ਰ ਸਨ।

No comments
Post a Comment