ਮੱਤ ਦਾ ਦਾਨ ਕਰਨ ਵੇਲੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਵਾਉਣਾ ਹੋਵੇਗਾ-ਜੱਥੇਦਾਰ ਗਾਬੜ੍ਹੀਆ
ਲੁਧਿਆਣਾ-15-ਫਰਵਰੀ (ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਅਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਹਲਕਾ ਦੱਖਣੀ ਵਿਕਾਸ ਪੱਖੋਂ ਏਨਾ ਪੱਛੜ ਚੁੱਕਿਆ ਹੈ ਕਿ ਬਾਹਰੋ ਆਉਣ ਵਾਲਾ ਪਰਾਹੁੰਣਾ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਤੁਹਾਡੇ ਨਾਲੋਂ ਤਾਂ ਸਾਡਾ ਪਿੰਡ ਹੀ ਚੰਗਾ। ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਇਸ ਵਾਰ ਹਲਕੇ ਦੇ ਲੋਕਾਂ ਨੂੰ ਅਪਣੀ ਸੋਚ ਬਦਲਣੀ ਪਵੇਗੀ ਅਤੇ ਮੱਤ ਦਾ ਦਾਨ ਕਰਨ ਵੇਲੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਵਾਉਣਾ ਹੋਵੇਗਾ। ਗੁਰਪਾਲ ਨਗਰ ਵਿਖੇ ਰੱਖੀ ਗਈ ਚੋਣ ਮੀਟਿੰਗ ਦੌਰਾਨ ਬਲਜਿੰਦਰ ਸਿੰਘ ਪਨੇਸਰ, ਨਿਰਮਲ ਸਿੰਘ ਐਸ.ਐਸ, ਰਜੇਸ਼ ਮਿਸਰਾਂ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਹਲਕੇ ਦੇ ਲੋਕ ਹੁਣ ਮੌਜੂਦਾਂ ਵਧਾਇਕਾਂ ਦਾ ਨਾਮ ਲੈਣਾ ਵੀ ਨਹੀ ਚਾਹੁੰਦੇ ਵੋਟ ਪਾਉਣਾ ਤਾਂ ਦੂਰ ਦੀ ਗੱਲ ਰਹੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਨੁਮਾਇੰਦਾ ਉਮੀਦਵਾਰ ਵਜੋਂ ਦਿੱਤਾ ਗਿਆ ਹੈ ਜੇਕਰ ਉਸ ਦੀ ਕਾਰਜੁਗਾਰੀ ਤੇ ਝਾਤ ਮਾਰੀ ਜਾਏ ਤਾਂ ਉਹ ਦੀਨਾ ਨਗਰ ਦਾ ਵਾਸੀ ਹਲਕੇ ਵਿੱਚ ਪਿਛਲੇ ਕੁੱਝ ਦਿਨ੍ਹਾਂ ਤੋਂ ਹੀ ਦਿਖਾਈ ਦੇ ਰਿਹਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਛੀਨਾ ਜਿਸ ਨੂੰ ਹਲਕੇ ਦੇ ਲੋਕ ਜਾਣਦੇ ਹੀ ਨਹੀ। ਸ.ਪਨੇਸਰ ਨੇ ਇਲਾਕਾ ਨਿਵਾਸੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਮੁਢਲੀਆਂ ਸੁਵਿਧਾਵਾਂ ਲਈ 20 ਤਾਰੀਖ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮੱਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਗੁਰਦਾਸਪੁਰੀਆ, ਜਗਜੀਤ ਸਿੰਘ ਜੀਤੀ, ਅਮਨਦੀਪ ਸਿੰਘ ਗੋਰਾ, ਬਲਜਿੰਦਰ ਸਿੰਘ ਭੱਟੀ, ਬੀਬੀ ਮੁੰਨੀ ਦੇਵੀ, ਬੀਬੀ ਰਾਣੀ, ਬੀਬੀ ਮੋਰਾਂਵਾਲੀ ਵੀ ਹਾਜਰ ਸਨ।

No comments
Post a Comment