ਸੰਯੁਕਤ ਮੋਰਚਾ ਹੀ ਕਿਸਾਨ, ਮਜਦੂਰ, ਮੁਲਾਜਮ ਪੱਖੀ, ਘੋਸ਼ਣਾ ਪੱਤਰ ਨੇ ਲੋਕਾਂ ਦੇ ਮਨ ਬਦਲੇ-ਨਾਗਰਾ, ਬੀਜਾ
ਖੰਨਾ-15-ਫਰਵਰੀ ( ਹਰਜੀਤ ਸਿੰਘ ਖਾਲਸਾ ) ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਪਿੰਡ ਅਲੀਪੁਰ ਵਿਖੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਮੋਰਚੇ ਦੀਆਂ ਕਿਸਾਨ, ਮਜਦੂਰ ਪੱਖੀ ਨੀਤੀਆਂ ਤੋਂ ਜਾਣੂੰ ਕਰਾਇਆ। ਕਿਸਾਨ ਆਗੂ ਭੁਪਿੰਦਰ ਸਿੰਘ ਬੀਜਾ ਨੇ ਕਿਹਾ ਕਿ ਜਥੇਦਾਰ ਟਿੱਲੂ ਨੂੰ ਲੋਕਾਂ ਵੱਲੋਂ ਪਿੰਡਾਂ ’ਚ ਭਰਵਾਂ ਸਮੱਰਥਨ ਮਿਲ ਰਿਹਾ ਹੈ ਤੇ ਨੌਜਵਾਨ ਵੀ ਮੋਰਚੇ ਨਾਲ ਡੱਟ ਰਹੇ ਹਨ ਕਿਉਂਕਿ ਟਿੱਲੂ ਨਿਰਸਵਾਰਥ ਸੇਵਾ ਕਰਨ ਵਾਲੇ ਤੇ ਸਭ ਦੇ ਦੁੱਖ ਸੁੱਖ ’ਚ ਨਾਲ ਖੜਨ ਵਾਲੇ ਆਗੂ ਹਨ। ਸੀਨੀਅਰ ਕਿਸਾਨ ਆਗੂ ਨੇਤਰ ਸਿੰਘ ਨਾਗਰਾ ਨੇ ਦੱਸਿਆ ਕਿ ਸੰਯੁਕਤ ਸਮਾਜ ਮੋਰਚੇ ਦੇ ਚੋਣ ਮੈਦਾਨ ’ਚ ਆਉਣ ਤੋਂ ਬਾਦ ਕਿਸਾਨ, ਮਜਦੂਰ ਵਿਰੋਧੀ ਪਾਰਟੀਆਂ ’ਚ ਹੜਕੰਪ ਮੱਚ ਗਿਆ ਸੀ ਕਿਉਂਕਿ ਵਿਰੋਧੀ ਦਲ ਨਹੀਂ ਚਾਹੁੰਦੇ ਕਿ ਕਿਸਾਨ, ਮਜਦੂਰਾਂ ਦੇ ਨੁਮਾਇੰਦੇ ਵਿਧਾਨ ਸਭਾ ’ਚ ਜਾ ਕੇ ਆਪਣੇ ਮੰਗਾਂ, ਮਸਲਿਆਂ ਬਾਰੇ ਅਵਾਜ ਉਠਾਉਣ ਪ੍ਰੰਤੂ ਮੋਰਚੇ ਦੇ ਘੋਸ਼ਣਾ ਪੱਤਰ ਨੇ ਲੋਕਾਂ ਦੇ ਮਨ ਬਦਲੇ ਦਿੱਤੇ ਹਨ, ਹੁਣ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸੰਯੁਕਤ ਮੋਰਚਾ ਹੀ ਕਿਸਾਨ, ਮਜਦੂਰ ਪੱਖੀ ਹੈ। ਕਿਸਾਨ ਆਗੂ ਨਾਗਰਾ ਤੇ ਬੀਜਾ ਨੇ ਖਾਸ ਤੌਰ ’ਤੇ ਪਿੰਡਾਂ ਵਾਲਿਆਂ ਨੂੰ ਸੰਯੁਕਤ ਮੋਰਚੇ ਦੇ ਹੱਕ ’ਚ ਅਪੀਲ ਕਰਦੇ ਕਿਹਾ ਕਿ ਇੱਕ ਪਾਸੇ ਕਾਂਗਰਸ ਤੇ ਅਕਾਲੀ ਦਲ ਹੈ, ਜਿਹਨਾਂ ਨੇ ਅੱਜ ਤੱਕ ਕਿਸਾਨਾਂ, ਮਜਦੂਰਾਂ ਦੀ ਸਾਰ ਨਹੀਂ ਲਈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ, ਜਿਹਨਾਂ ਦੀ ਅੱਖ ਪੰਜਾਬ ਦੇ ਪਾਣੀਆਂ, ਪੰਜਾਬ ਦੇ ਸਰਮਾਏ ’ਤੇ ਹੈ ਤੇ ਜਿਹਨਾਂ ਦੀਆਂ ਅੱਖਾਂ ’ਚ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਦਾ ਧੂੰਆਂ ਹਰਿਆਣੇ ’ਚੋਂ ਹੁੰਦਾ ਹੋਇਆ ਦਿੱਲੀ ’ਚ ਜਾਂਦਾ ਹੈ। ਉਹਨਾਂ ਪਾਰਟੀਆਂ ਤੋਂ ਕਿਸਾਨਾਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਇਸ ਮੌਕੇ ਨੇਤਰ ਸਿੰਘ ਨਾਗਰਾ, ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ ਕੋਟ ਪਨੈਚ, ਭੁਪਿੰਦਰ ਸਿੰਘ ਬੀਜਾ, ਮਨਜੀਤ ਸਿੰਘ, ਬਲਕਾਰ ਸਿੰਘ, ਨਿਰਪਾਲ ਸਿੰਘ ਤੋਂ ਇਲਾਵਾ ੳੱਡੀ ਗਿਣਤੀ ’ਚ ਨੌਜਵਾਨ ਹਾਜਰ ਸਨ।

No comments
Post a Comment