ਫੁੱਲਾਂਵਾਲ ਵਾਸੀਆਂ ਨੇ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਦਾ ਦਿੱਤਾ ਭਰੋਸਾ
ਲੁਧਿਆਣਾ-12-ਫਰਵਰੀ (ਹਰਜੀਤ ਸਿੰਘ ਖਾਲਸਾ ) ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਦੀ ਚੋਣ ਮੁਹਿੰਮ ਉਸ ਸਮੇਂ ਸਿਖਰਾਂ ’ਤੇ ਪਹੁੰਚ ਗਈ ਜਦੋਂ ਫੁੱਲਾਂਵਾਲ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਇਹ ਵਾਅਦਾ ਕੀਤਾ ਕਿ 20 ਫਰਵਰੀ ਨੂੰ ਉਹ ਆਪਣੀਆਂ ਸਾਰੀਆਂ ਵੋਟਾਂ ਚੋਣ ਨਿਸ਼ਾਨ ਹੱਥ ਪੰਜੇ ’ਤੇ ਪਾਉਣਗੇ।ਹਿਰਦੇਪਾਲ ਸਿੰਘ ਢੀਡਸਾਂ ਦੀ ਅਗਵਾਈ ਵਿੱਚ ਹੋਈ ਇਹ ਮੀਟਿੰਗ ਕੁਲਦੀਪ ਸਿੰਘ ਵੈਦ ਦੇ ਹੱਕ ਵਿੱਚ ਲਹਿਰ ਖੜੀ ਕਰ ਗਈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਵਿੱਚ ਵਿਸ਼ਵਾਸ ਰੱਖਦੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੀ ਸਰਕਾਰ ਵਿੱਚ ਜੋ ਇਤਿਹਾਸਕ ਕੰਮ ਕੀਤੇ, ਉਸ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ। ਵੈਦ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰਨੀ ਅਤੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰਨੀ ਵੀ ਪੰਜਾਬ ਵਾਸੀਆਂ ਦੇ ਹੱਕ ਵਿੱਚ ਲਏ ਹੋਏ ਫੈਸਲੇ ਸਨ। ਉਨਾਂ ਕਿਹਾ ਕਿ ਆਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਤਿਆਰ ਕੀਤਾ ਪੰਜਾਬ ਮਾਡਲ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਇਹ ਕੰਧ ’ਤੇ ਲਿਖਿਆ ਕੋਰਾ ਸੱਚ ਹੈ ਕਿ ਸੂਬੇ ਦੇ ਲੋਕ ਇਹ ਫੈਸਲਾ ਲੈ ਚੁੱਕੇ ਹਨ ਕਿ ਅਗਲੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ। ਇਸ ਸਮੇ ਨਹਿਰੂ ਸਿੰਘ, ਪ੍ਰਕਾਸ ਸਿੰਘ, ਨਿਰਮਲ ਸਿੰਘ, ਨਿੰਨੀ ਪੰਚ, ਗੁਰਦੀਪ ਸਿੰਘ ਦੀਪੂ, ਸਿੰਦਰਪਾਲ ਸਿੰਘ, ਭੋਲਾ, ਰਿੱਕੀ, ਸੰਮੀ ਵਰਕਾ, ਸੋਨੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

No comments
Post a Comment