ਗੁਰਦੇਵ ਦੇਬੀ ਦੇ ਪੱਖ ’ਚ' "ਦ ਗਰੇਟ ਖਲੀ ਦੇ ਰੋਡ ਸ਼ੋ ਨੇ ਹਲਕਾ ਵਿਧਾਨ ਸਭਾ ਸੈਂਟਰਲ ਵਿੱਚ ਬਦਲੇ ਰਾਜਨਿਤਿਕ ਸਮੀਕਰਨ "ਭਾਜਪਾ ਦੀ ਜਿੱਤ ਹੋਈ ਤੈਅ"
ਲੁਧਿਆਣਾ-12-ਫਰਵਰੀ(ਹਰਜੀਤ ਸਿੰਘ ਖਾਲਸਾ) ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਪੱਖ ਵਿੱਚ ਵੀਰਵਾਰ ਨੂੰ ਚੋਣ ਪ੍ਰਚਾਰ ਕਰਨ ਪੰਹੁਚੇ ਵਿਸ਼ਵ ਪ੍ਰਸਿੱਧ ਭਾਰਤ ਦੇ ਨੰਬਰ-1 ਰੈਸਲਰ ਅਤੇ ਭਾਜਪਾ ਦੇ ਸਟਾਰ ਪ੍ਰਸ਼ਾਸ਼ਕ ਦ ਗ੍ਰੇਟ ਖੱਲੀ ਵੱਲੋਂ ਕੀਤੇ ਰੋਡ ਸ਼ੋ ਵਿੱਚ ਉਮੜੀ ਸਥਾਨਕ ਲੋਕਾਂ ਦੀ ਭੀੜ ਨੇ ਵਿਧਾਨਸਭਾ ਸੈਂਟਰਲ ਵਿੱਚ ਸਮੀਕਰਨ ਵਿਗਾੜ ਕੇ ਭਾਜਪਾ ਦੀ ਜਿੱਤ ਤੇ ਮੋਹਰ ਲਗਾਈ । ਰੋਡ ਸ਼ੋ ਸਥਾਨਕ ਈਸਾ ਨਗਰੀ ਪੁਲੀ ਸਥਿਤ ਗੁਰਦੇਵ ਦੇਬੀ ਦੇ ਮੁੱਖ ਚੋਣ ਦਫਤਰ ਤੋਂ ਸ਼ੁਰੂ ਹੋ ਕੇ ਸੀਐਮਸੀ ਚੌਂਕ, ਡਿਵਿਜਨ ਨੰ.-3, ਚੌੜੀ ਸੜਕ, ਘਾਹ ਮੰਡੀ, ਡਾ. ਕਾਲੀਚਰਨ ਚੌਂਕ, ਗੁੜ ਮੰਡੀ, ਸਾਬਨ ਬਾਜ਼ਾਰ ਚੌਂਕ, ਗਿਰਜਾ ਘਰ ਚੌਂਕ, ਅਕਾਲ ਮਾਰਕੀਟ ਦੇ ਰਸਤੇ ਘੰਟਾ ਘਰ ਚੌਂਕ ਵਿੱਚ ਵਿਧਾਨਸਭਾ ਸੈਂਟਰਲ ਦੀ ਪਰਿਕ੍ਰਮਾ ਕਰਦੇ ਹੋਏ ਵਿਧਾਨਸਭਾ ਉਤਰੀ ਵਿੱਚ ਪਰਵੇਸ਼ ਹੋਇਆ । ਰਸਤੇ ਦੋਰਾਨ ਮਹਿਲਾ ਅਤੇ ਨੌਜਵਾਨ ਸ਼ਕਤੀ ਸਹਿਤ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਗ੍ਰੇਟ ਖੱਲੀ ਅਤੇ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਤੇ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ । ਇਸ ਦੌਰਾਨ ਕਈ ਕਾਂਗਰਸੀ, ਅਕਾਲੀ ਅਤੇ ਆਪ ਨਾਲ ਜੁੜੇ ਪਰਿਵਾਰਾਂ ਨੇ ਵੀ ਭਾਜਪਾ ਦੇ ਪੱਖ ਵਿੱਚ ਮਤਦਾਨ ਕਰਣ ਦਾ ਭਰੋਸਾ ਦਿਵਾਇਆ । ਗ੍ਰੇਟ ਖਲੀ ਨੇ ਪੰਜਾਬ ਵਿੱਚ ਭਾਜਪਾ ਦੀ ਲਹਿਰ ਦੱਸਦੇ ਹੋਏ ਕਿਹਾ ਕਿ ਕੇਂਦਰ ਵਿੱਚ ਮੋਦੀ ਜੀ ਦੀ ਅਗਵਾਈ ਹੇਠ ਦਿ੍ਰੜ ਇਰਾਦੀਆਂ ਵਾਲੀ ਮਜਬੂਤ ਸਰਕਾਰ ਹੈ । ਜੇਕਰ ਪੰਜਾਬ ਵਿੱਚਂ ਮਜਬੂਤ ਸਰਕਾਰ ਅਤੇ ਵਿਕਾਸ ਚਾਹੁੰਦੇ ਹੋ ਤਾਂ ਵਿਧਾਨਸਭਾ ਸੈਂਟਰਲ ਵਿੱਚ ਦਿ੍ਰੜ ਇਰਾਦਿਆਂ ਵਾਲੇ ਗੁਰਦੇਵ ਸ਼ਰਮਾ ਦੇਬੀ ਦੇ ਪੱਖ ਵਿੱਚ ਮਤਦਾਨ ਕਰ ਪੰਜਾਬ ਵਿੱਚ ਵੀ ਮਜਬੂਤ ਸਰਕਾਰ ਦੀ ਨੀਂਹ ਪੱਕੀ ਕਰੋ । ਜੇਕਰ ਵਿਧਾਇਕ , ਮੁੱਖਮੰਤਰੀ ਅਤੇ ਦਿੱਲੀ ਵਿੱਚ ਪ੍ਰਧਾਨਮੰਤਰੀ ਇੱਕ ਹੀ ਰਾਜਨਿਤਿਕ ਪਾਰਟੀ ਦਾ ਹੋਵੇਗਾ । ਤਾਂ ਵਿਕਾਸ ਦੀ ਤਿਹਰੀ ਕੜੀ ਜੁੜਨ ਨਾਲਂ ਪੰਜਾਬ ਤਰੱਕੀ ਵੱਲ ਅੰਗਾਹ ਵਧੇਗਾ। ਇਸ ਤੋਂ ਪਹਿਲਾਂ ਗੁਰਦੇਵ ਸ਼ਰਮਾ ਦੇਬੀ ਨੇ ਸਥਾਨਕ ਚੀਮਾ ਚੌਂਕ ਪੰਹੁਚੇ ਗ੍ਰੇਟ ਖਲੀ ਦਾ ਫੁਲ ਦੇ ਹਾਰ ਪਾ ਕੇ ਸਵਾਗਤ ਕੀਤਾ । ਦੂਜੇ ਪਾਸੇ ਗੁਰਦੇਵ ਸ਼ਰਮਾ ਦੇਬੀ ਨੇ ਸੁੰਦਰ ਨਗਰ, ਬਸਤੀ ਭਾਈ ਮਨੀ ਸਿੰਘ, ਦੌਲਤ ਕਲੋਨੀ ਅਤੇ ਵਾਰਡ - 60 ਵਿੱਚ ਦੁਕਾਨਦਾਰਾਂ ਨਾਲ ਸੰਪਰਕ ਕਰ ਚੋਣ ਪ੍ਰਚਾਰ ਕੀਤਾ। ਜਨਕਪੁਰੀ, ਮੁਸ਼ਤਾਕ ਗੰਜ, ਗੁਲਚਮਨ ਗਲੀ, ਕੁਲਦੀਪ ਨਗਰ , ਨਿਊ ਸ਼ਿਵਾਜੀ ਨਗਰ, ਧੂਰੀ ਲਾਈਨ, ਕਿਦਵਈ ਨਗਰ, ਮੋਹਰ ਸਿੰਘ ਨਗਰ ਵਿੱਚ ਨੁੱਕੜ ਮਿੰਟਿਗਾਂ ਨੂੰ ਵੀ ਸੰਬੋਧਿਤ ਕੀਤਾ । ਇਸ ਮੌਕੇ ਤੇ ਭਾਜਪਾ ਦੇ ਪੰਜਾਬ , ਜਿਲ੍ਹਾ , ਮੰਡਲ ਤੇ ਵਾਰਡ ਪੱਧਰ ਦੇ ਅੱਹੁਦੇਦਾਰ ਤੇ ਵਰਕਰ ਵੀ ਮੌਜੂਦ ਸਨ ।

No comments
Post a Comment