ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਇਕ ਨੇਕ ਈਮਾਨਦਾਰ ਧੜੱਲੇਦਾਰ ਅਤੇ ਤਜਰਬੇਕਾਰ ਸਿਆਸਤਦਾਨ :: ਐਡਵੋਕੇਟ ਕੀਮਤੀ ਰਾਏ ਸੀਕਰੀ
ਲੁਧਿਆਣਾ-07-ਫਰਵਰੀ (ਹਰਜੀਤ ਸਿੰਘ ਖਾਲਸਾ)ਭਾਈ ਰਣਧੀਰ ਸਿੰਘ ਨਗਰ ਆਈ ਬਲਾਕ ਵਿਖੇ ਉੱਘੇ ਅਕਾਲੀ ਆਗੂ ਤਰਲੋਚਨ ਸਿੰਘ ਬੱਗਾ ਅਤੇ ਐਡਵੋਕੇਟ ਰਿਸ਼ਬ ਸਿੰਘ ਬੱਗਾ ਦੇ ਯਤਨਾਂ ਸਦਕਾ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਗਵਾਈ ਵਿਚ ਸ:ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਭਰਵੀਂ ਮੀਟਿੰਗ ਕੀਤੀ ਗਈ ਜਿਸ ਨੂੰ ਸਾਬਕਾ ਮੇਅਰ ਸ ਹਰਚਰਨ ਸਿੰਘ ਗੋਹਲਵੜੀਆ ਐਡਵੋਕੇਟ ਕੀਮਤੀ ਰਾਏ ਸੀਕਰੀ ਸ: ਜਗਬੀਰ ਸਿੰਘ ਸੋਖੀ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ , ਜਸਵਿਦਰ ਸਿੰਘ ਭੋਲਾ ਨੇ ਸੰਬੋਧਨ ਕੀਤਾ ਅਤੇ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੀ ਸ਼ਖ਼ਸੀਅਤ ਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕੀਤੀ ਇਸ ਸਮੇਂ ਸੀਨੀਅਰ ਐਡਵੋਕੇਟ ਸ੍ਰੀ ਕੀਮਤੀ ਰਾਏ ਸੀਕਰੀ ਨੇ ਕਿਹਾ ਕਿ ਮੈਂ ਪਿਛਲੇ ਚਾਲੀ ਸਾਲ ਤੋ ਸ: ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ ਜੋ ਕਿ ਇਕ ਬਹੁਤ ਹੀ ਨੇਕ ਈਮਾਨਦਾਰ ਧੜੱਲੇਦਾਰ ਸਿਆਸਤਦਾਨ ਹਨ ਜਿਨ੍ਹਾਂ ਦੀ ਪਿਛਲੇ ਚਾਲੀ ਸਾਲਾਂ ਤੋਂ ਸਿਆਸੀ ਜ਼ਿੰਦਗੀ ਵਿੱਚ ਅੱਜ ਤਕ ਕੋਈ ਦਾਗ ਨਹੀਂ ਹੈ ਮੈਂ ਅੱਜ ਇਨ੍ਹਾਂ ਦੀ ਚੋਣ ਮੁਹਿੰਮ ਵਿੱਚ ਮਦਦ ਕਰਨ ਲਈ ਖੁੱਲ੍ਹ ਕੇ ਆਇਆ ਕਿਉਂ ਕਿ ਮੈਂ ਚਾਹੁੰਦਾ ਹਾਂ ਕਿ ਅੱਛਾ ਇਨਸਾਨ ਸਾਡੇ ਹਲਕਾ ਪੱਛਮੀ ਦੀ ਨੁਮਾਇੰਦਗੀ ਕਰੇ ਇਸ ਸਮੇਂ ਸ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਹਮੇਸ਼ਾਂ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਅਤੇ ਹਮੇਸ਼ਾਂ ਹਲਕਾ ਪੱਛਮੀ ਦੇ ਨਿਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ ਅਤੇ ਹਮੇਸ਼ਾ ਤੁਹਾਡੇ ਦੁੱਖ ਸੁੱਖ ਵਿੱਚ ਪਰਿਵਾਰ ਤਰ੍ਹਾਂ ਵਿਚਾਰਾਂਗਾ ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰਿੰਦਰਪਾਲੁ ਸਿੰਘ ਮੱਕੜ, ਜਸਵਿੰਦਰ ਸਿੰਘ ਭੋਲ਼ਾ,ਰਵਿੰਦਰ ਕੋਸ਼ਕ ਹੈਪੀ, ਗੁਰਚਰਨ ਸਿੰਘ ਵਿਨਟਾ ,ਅਜੀਤ ਸਿੰਘ ਹੀਰਾ ਬਲਜਿੰਦਰ ਸਿੰਘ ਮਠਾੜੂ,ਸੁਰਜੀਤ ਸਿੰਘ ਅਰੋੜਾ ,ਰਵਿੰਦਰ ਸਿੰਘ ਬੇਦੀ ,ਪਰਮੋਦ ਬਹਲ , ਰਸ਼ਪਾਲ ਸਿੰਘ ਪਾਲ਼ੀ,ਪਰਮਜੀਤ ਸਿੰਘ ਲਵਲੀ ,ਦਲਜੀਤ ਸਿੰਘ ਰਾਜਗੁਰੂ ਨਗਰ ਦਲਜੀਤ ਸਿੰਘ ਖਾਲਸਾ,ਸੁਰਿੰਦਰ ਸਿੰਘ ਹੀਰਾ, ਅਮਰਜੀਤ ਸਿੰਘ ਗਰੇਵਾਲ ਤੋਂ ਏੇਲਾਵਾ ਵਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ

No comments
Post a Comment