ਅਬਦਾਲੀ ਦੇ ਰਾਜ ਦਾ ਬਠਿੰਡਾ ਤੋਂ ਖਾਤਮਾ ਕਰਣਾ ਹੈ ਜਰੂਰੀ - ਸਰੂਪ ਸਿੰਗਲਾ
ਜੋਜੋ ਦੀ ਅਗੁਵਾਈ ਵਿੱਚ ਮਾਫੀਆ ਟੀਮ ਨੇ ਮਨਪ੍ਰੀਤ ਬਾਦਲ ਦੀ ਸ਼ਹਿ ਤੇ ਕੀਤਾ ਹਰ ਗਲਤ ਕੰਮ: ਨਿਰਮਲ ਸੰਧੂ
 |
|
ਬਠਿੰਡਾ-07-ਫਰਵਰੀ (ਸਿਵੀਆਂ) ਮਨਪ੍ਰੀਤ ਬਾਦਲ ਦੀ ਸ਼ਹਿ ਤੇ ਬਠਿੰਡਾ ਵਿੱਚ ਹਰ ਗਲਤ ਕੰਮ ਨੂੰ ਅੰਜਾਮ ਜੋਜੋ ਦੀ ਅਗੁਵਾਈ ਵਿੱਚ ਮਾਫੀਆ ਟੀਮ ਵੱਲੋਂ ਦਿੱਤਾ ਗਿਆ, ਜਿਨ੍ਹਾਂ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਅਗੁਵਾਈ ਵਿੱਚ ਬਨਣ ਜਾ ਰਹੀ ਸਰਕਾਰ ਦੁਆਰਾ ਲਿਆ ਜਾਵੇਗਾ। ਉਪਰੋਕਤ ਗੱਲਾਂ ਨੁੱਕਡ਼ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ-ਬਸਪਾ ਗੱਠਜੋੜ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਹੀਆਂ। ਇਸ ਦੌਰਾਨ ਉਨ੍ਹਾਂ ਦੇ ਨਾਲ ਨਿਰਮਲ ਸੰਧੂ, ਇਕਬਾਲ ਸਿੰਘ ਬਬਲੀ ਢਿੱਲੋਂ, ਗੁਰਪ੍ਰੀਤ ਸਿੰਘ, ਚਮਕੌਰ ਮਾਨ, ਯਾਦਵਿੰਦਰ ਯਾਦੀ, ਭੁੱਲਰ, ਬਲਵਿੰਦਰ ਸਿੰਘ ਬਿੰਦਰ, ਹਰਵਿੰਦਰ ਗੰਜੂ, ਗੁਰਸੇਵਕ ਮਾਨ, ਸੁਖਦੇਵ ਸਿੰਘ ਗੁਰਥੜੀ, ਰਾਜਵਿੰਦਰ ਸਿੰਘ, ਅਮਰਜੀਤ ਵਿਰਦੀ, ਲਾਭ ਸਿੰਘ ਠੇਕੇਦਾਰ, ਸਾਧੂ ਸਿੰਘ, ਅਮਰਿੰਦਰ ਸਿੰਘ, ਸੀਰਾ ਸਿੱਧੂ, ਹਰਪਾਲ ਢਿੱਲੋਂ, ਬਲਵਿੰਦਰ ਬੱਲੀ, ਜਗਦੀਪ ਗਹਿਰੀ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ। ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਠਿੰਡਾ ਨਿਵਾਸੀਆਂ ਨੂੰ ਅਬਦਾਲੀ ਦੇ ਰਾਜ ਦਾ ਅਹਿਸਾਸ ਕਰਵਾ ਦਿੱਤਾ ਅਤੇ ਹੁਣ ਅਬਦਾਲੀ ਦੇ ਰਾਜ ਨੂੰ ਖਤਮ ਕਰਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ 2017 ਵਿੱਚ ਬਠਿੰਡਾ ਨਿਵਾਸੀਆਂ ਨਾਲ ਵੱਖ ਮੇਨਿਫੇਸਟੋ ਤਿਆਰ ਕਰਦੇ ਹੋਏ ਕਈ ਤਰ੍ਹਾਂ ਦੇ ਰੰਗੀਨ ਵਾਅਦੇ ਕੀਤੇ ਸਨ, ਪਰ ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਹੁਣ ਬਠਿੰਡਾ ਨਿਵਾਸੀ ਅਬਦਾਲੀ ਮਨਪ੍ਰੀਤ ਬਾਦਲ ਨੂੰ ਬਠਿੰਡਾ ਤੋਂ ਵਿਧਾਨਸਭਾ ਚੋਣਾਂ ਵਿੱਚ ਕਰਾਰੀ ਹਾਰ ਦੇਕੇ ਭਜਾਉਣਗੇ। ਇਸ ਦੌਰਾਨ ਨਿਰਮਲ ਸੰਧੂ, ਬਬਲੀ ਢਿੱਲੋਂ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਸ਼ਹਿ ਤੇ ਬਠਿੰਡਾ ਵਿੱਚ ਹੋਏ ਹਰ ਇੱਕ ਗਲਤ ਕੰਮ ਅਤੇ ਧੱਕੇਸ਼ਾਹੀਆਂ ਦਾ ਹਿਸਾਬ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਲਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਬਠਿੰਡਾ ਤੋਂ ਉਨ੍ਹਾਂ ਦੀ ਜਿੱਤ ਦਾ ਪੰਜਾਬ ਵਿੱਚ ਬਨਣ ਵਾਲੀ ਅਕਾਲੀ-ਬਸਪਾ ਸਰਕਾਰ ਵਿੱਚ ਅਹਿਮ ਰੋਲ ਹੋਵੇਗਾ ਅਤੇ ਉਨ੍ਹਾਂ ਵੱਲੋਂ ਜਿੱਤ ਤੋਂ ਬਾਅਦ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਦੇ ਹੋਏ ਸਿੱਖਿਆ, ਸਿਹਤ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਘਰ-ਘਰ ਰੋਜ਼ਗਾਰ ਦਿੱਤਾ ਜਾਵੇਗਾ।
No comments
Post a Comment