ਗਿੱਲ ਹਲਕੇ ਦੇ ਪਿੰਡ ਤਲਵੰਡੀ ਦੇ ਲੋਕਾਂ ਵੱਲੋਂ ਇੱਕ ਇੱਕ ਵੋਟ ਰਜੀਵ ਲਵਲੀ ਨੂੰ ਭੁਗਤਾਉਣ ਦਾ ਫੈਸਲਾ
ਲੁਧਿਆਣਾ-07- ਫਰਵਰੀ(ਹਰਜੀਤ ਸਿੰਘ ਖਾਲਸਾ) ਸੰਯੁਕਤ ਸਮਾਜ ਮੋਰਚੇ ਦੇ ਹਲਕਾ ਗਿੱਲ ਤੋਂ ਉਮੀਦਵਾਰ ਰਜੀਵ ਕੁਮਾਰ ਲਵਲੀ ਦੀ ਇੱਕ ਮੀਟਿੰਗ ਪਿੰਡ ਤਲਵੰਡੀ ਕਲਾਂ ਵਿਖੇ ਸਾਬਕਾ ਸਰਪੰਚ ਤੇ ਉੱਘੇ ਅੰਬੇਦਕਰਵਾਦੀ ਚਰਨ ਦਾਸ ਤਲਵੰਡੀ ਪੁੱਤਰ ਸਵ ਰਾਮ ਚੰਦ ਤਲਵੰਡੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਲਵਲੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਇੱਕ ਬਸਤੀ ਸਮਝ ਰੱਖਿਆ ਹੈ ਅਤੇ ਉਹ ਵਾਰ ਪੰਜਾਬ ਨੂੰ ਲੁੱਟ ਕੇ ਅਤੇ ਪੰਜਾਬ ਵਾਸੀਆਂ ਨੂੰ ਕੁੱਟ ਕੇ ਨਾ ਸਿਰਫ ਖੁਦ ਕਰੋੜਪਤੀ ਤੇ ਅਰਬਪਤੀ ਹੀ ਬਣ ਰਹੇ ਹਨ ਬਲਕਿ ਰੱਜ ਕੇ ਗੁੰਡਾਗਰਦੀ ਵੀ ਕਰ ਰਹੇ ਹਨ। ਲਵਲੀ ਨੇ ਕਿਹਾ ਕਿ ਕੇਜਰੀਵਾਲ ਦੀ ਸੋਚ ਵੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀ ਹੀ ਹੈ ਅਤੇ ਮੌਕਾ ਮਿਲਣ ਤੇ ਉਹ ਵੀ ਪੰਜਾਬ ਦਾ ਰੱਜ ਕੇ ਘਾਣ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲਹੂ ਪੀਣੀਆਂ ਜੋਕਾਂ ਤੋਂ ਛੁਟਕਾਰਾ ਪਾਉਣ ਲਈ ਸੰਯੁਕਤ ਸਮਾਜ ਮੋਰਚੇ ਦੇਹਰ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਨਾਲ ਹੀ ਪੰਜਾਬ ਬਚ ਸਕਦਾ ਹੈ। ਇਸ ਮੌਕੇ ਪਿੰਡ ਵਾਸੀਆਂ ਇੰਦਰਜੀਤ ਸਿੰਘ, ਰਾਜਵੀਰ, ਗਿੰਦੀ, ਸੋਹਣ ਸਿੰਘ, ਸਾਹਬ ਸਿੰਘ, ਇੰਦਰਜੀਤ ਸਿੰਘ ਐਡਵੋਕੇਟ, ਸੰਜੀਵ ਕੁਮਾਰ ਸਨੀ, ਧਰਮਿੰਦਰ, ਲਾਲੀ ਅਤੇ ਰਕੇਸ਼ ਕੁਮਾਰ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਵਿਧਾਨ ਸਭਾ ਚੋਣਾਂ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਰਜੀਵ ਲਵਲੀ ਲਈ ਵੋਟਾਂ ਮੰਗਣਗੇ

No comments
Post a Comment