ਭਾਜਪਾ ਛੱਡ ਭਰਾ ਕੁਲਦੀਪ ਸਿੰਘ ਵੈਦ ਦੇ ਹੱਕ ’ਚ ਡਟੇ ਸਰਬਜੀਤ ਸਿੰਘ ਵੈਦ
ਲੁਧਿਆਣਾ 14-ਫਰਵਰੀ (ਹਰਜੀਤ ਸਿੰਘ ਖਾਲਸਾ) ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸਾਮਲ ਸਰਬਜੀਤ ਸਿੰਘ ਵੈਦ ਨੇ ਅੱਜ ਘਰ ਵਾਪਸੀ ਕਰਦਿਆਂ ਆਪਣੇ ਭਰਾ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਲਈ ਮੋਰਚਾ ਸੰਭਾਲ ਲਿਆ ਹੈ। ਕਾਂਗਰਸ ਪਾਰਟੀ ਵਿੱਚ ਉਹਨਾਂ ਨੂੰ ਉਹਨਾਂ ਦੇ ਭਰਾ ਕੁਲਦੀਪ ਸਿੰਘ ਵੈਦ ਨੇ ਸਾਮਲ ਕੀਤਾ। ਇਸ ਮੌਕੇ ਸਰਬਜੀਤ ਸਿੰਘ ਵੈਦ ਨੇ ਕਿਹਾ ਕਿ ਉਹ ਸਿਆਸੀ ਤੌਰ ਤੇ ਜਿਆਦਾ ਸਮਝ ਤਾਂ ਨਹੀ ਰੱਖਦੇ ਪਰ ਪਰਵਾਰਿਕ ਤੌਰ ਤੇ ਹਮੇਸਾਂ ਆਪਣੇ ਪਰਵਾਰ ਨਾਲ ਹੀ ਖੜਣ ਨੂੰ ਆਪਣਾ ਧਰਮ ਸਮਝਦੇ ਹਨ ਇਸ ਲਈ ਉਹਨਾਂ ਆਪਣਾ ਧਰਮ ਨਿਭਾਉਣ ਲਈ ਆਪਣੇ ਭਰਾ ਨੂੰ ਜਿਤਾ ਕੇ ਹੀ ਦਮ ਲੈਣਗੇ। ਇਸ ਮੌਕੇ ਕੁਲਦੀਪ ਸਿੰਘ ਵੈਦ ਨੇ ਕਿਹਾ ਨੇ ਆਪਣੇ ਭਰਾ ਦਾ ਧੰਨਵਾਦ ਵੀ ਕੀਤਾ ਅਤੇ ਹਮੇਸਾਂ ਨਾਲ ਖੜਣ ਦਾ ਵਾਅਦਾ ਵੀ ਦੁਹਰਾਇਆ। ਇਸ ਸਮੇ ਸਰਪੰਚ ਕੁਲਦੀਪ ਸਿੰਘ ਖੰਗੂੜਾ, ਪੰਮੀ ਸਿੰਘਪੁਰਾ, ਸੁਰਿੰਦਰ ਸਿੰਘ ਪਵਾਰ, ਮਨਜੀਤ ਸਿੰਘ ਹੰਬੜਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।

No comments
Post a Comment