ਰਾਜੀਵ ਕੁਮਾਰ ਲਵਲੀ ਨੇ ਪਿੰਡ ਮਨਸੂਰਾ ਵਿਖੇ ਕੀਤੀ ਲੋਕਾਂ ਨਾਲ ਮੀਟਿੰਗ
ਸੰਯੁਕਤ ਸਮਾਜ ਮੋਰਚਾ ਨੂੰ ਸਾਰੇ ਵਰਗਾਂ ਦੀ ਨੁਮਾਇੰਦਗੀ ਪ੍ਰਾਪਤ: ਰਾਜੀਵ ਕੁਮਾਰ ਲਵਲੀ
ਲੁਧਿਆਣਾ-14-ਫਰਵਰੀ (ਹਰਜੀਤ ਸਿੰਘ ਖਾਲਸਾ) ਸੰਯੁਕਤ ਸਮਾਜ ਮੋਰਚਾ ਦੇ ਹਲਕਾ ਗਿੱਲ ਤੋਂ ਉਮੀਦਵਾਰ ਰਾਜੀਵ ਕੁਮਾਰ ਲਵਲੀ ਦੇ ਚੋਣ ਪ੍ਰਚਾਰ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਤੋਂ ਭਰਪੂਰ ਸਮਰਥਨ ਮੰਗਿਆ ਹੈ। ਜਿਨ੍ਹਾਂ ਵੱਲੋਂ ਅੱਜ ਪਿੰਡ ਮਨਸੂਰਾ ਵਿਖੇ ਲੋਕਾਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਡੀ ਗਿਣਤੀ ਚ ਕਿਸਾਨ ਭਰਾਵਾਂ ਤੋਂ ਇਲਾਵਾ ਹੋਰ ਕਈ ਵਰਗਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਲੋਕਾਂ ਦਾ ਸਾਂਝਾ ਮੰਚ ਹੈ। ਜਿਸ ਵਿੱਚ ਕਿਸਾਨ, ਵਪਾਰੀ, ਉਦਯੋਗਪਤੀ, ਨੌਕਰੀਪੇਸ਼ਾ ਸਣੇ ਹਰ ਵਰਗ ਨੂੰ ਨੁਮਾਇੰਦਗੀ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਬਦਲਾਅ ਦਾ ਆ ਗਿਆ ਹੈ, ਤਾਂ ਜੋ ਅਸੀਂ ਸੂਬੇ ਦੀ ਵਾਗਡੋਰ ਇਕ ਅਜਿਹੀ ਪਾਰਟੀ ਵੇ ਹੱਥ ਫੜਾਈਏ ਜਿਹੜੀ ਜ਼ਮੀਨ ਨਾਲ ਜੁੜੀ ਹੋਈ ਹੈ ਅਤੇ ਉਹ ਪਾਰਟੀ ਸੰਯੁਕਤ ਸਮਾਜ ਮੋਰਚਾ ਹੈ। ਇਸ ਦੌਰਾਨ ਉਹ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਤੇ ਵਰ੍ਹੇ ਜਿਨ੍ਹਾਂ ਨੇ ਝੂਠੇ ਵਾਅਦਿਆਂ ਨਾਲ ਸੱਤਾ ਪ੍ਰਾਪਤ ਕੀਤੀ, ਪਰ ਮੁੜ ਕੇ ਪੰਜ ਸਾਲ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਲੋਕਾਂ ਨੂੰ 20 ਫਰਵਰੀ ਨੂੰ ਘੜੇ ਵਾਲਾ ਬਟਨ ਦਬਾ ਕੇ ਆਪਣਾ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ ਦੀ ਅਪੀਲ ਕੀਤੀ।

No comments
Post a Comment