ਕੜਵਲ ਨੂੰ ਤੁਸੀਂ ਜਿਤਾ ਕੇ ਭੇਜੋ, ਹਲਕਾ ਆਤਮ ਨਗਰ ਦੀ ਨੁਹਾਰ ਬਦਲਣ ਦੀ ਜ਼ਿੰਮੇਵਾਰੀ ਮੇਰੀ : ਚਰਨਜੀਤ ਸਿੰਘ ਚੰਨੀ
ਲੁਧਿਆਣਾ-07-ਫਰਵਰੀ(ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਸਮੁੱਚੇ ਪੰਜਾਬ ‘ਚ ਕਾਂਗਰਸ ਪੱਖੀ ਹਨ੍ਹੇਰੀ ਚੱਲ ਪਈ ਹੈ ਤੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ। ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ, ਦੇਰ ਸ਼ਾਮ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪੁੱਜੇ।ਇਸ ਮੌਕੇ ਹਲਕਾ ਆਤਮ ਨਗਰ ਵਾਸੀਆਂ ਨੇ ਵੱਡੀ ਗਿਣਤੀ ‘ਚ ਪੁੱਜ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਮਲਜੀਤ ਸਿੰਘ ਕੜਵਲ ਦੇ ਵਿਚਾਰ ਸੁਣੇ ਤੇ ਕਾਂਗਰਸ ਦੇ ਹੱਕ ‘ਚ ਵੋਟ ਪਾਉਣ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਮੇਰੀ ਅਗਵਾਈ ‘ਚ ਬਤੌਰ 111 ਦਿਨਾਂ ਦੀ ਸਰਕਾਰ ‘ਚ ਸਾਡੀ ਸਮੁੱਚੀ ਕੈਬਨਿਟ ਨੇ ਅਜਿਹੇ ਅਜਿਹੇ ਲੋਕ ਹਿਤੈਸ਼ੀ ਫੈਸਲੇ ਕੀਤੇ ਹਨ, ਜੋ ਕਿ ਵਿਰੋਧੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਹੇ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਖਿਲਾਫ਼ ਪ੍ਰਚਾਰ ਕਰਨ ਲਈ ਕੋਈ ਮੁੱਦਾ ਨਹੀਂ ਮਿਲ ਰਿਹਾ।ਇਸ ਲਈ ਹੁਣ ਵਿਰੋਧੀ ਧਿਰਾਂ ਭਾਜਪਾ ਨਾਲ ਅੰਦਰਖਾਤੇ ਰਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਈ.ਡੀ. ਦਾ ਸਹਾਰਾ ਲੈ ਰਹੀਆਂ ਹਨ, ਪਰ ਪੰਜਾਬ ਦੀ ਜਨਤਾ ਵਿਰੋਧੀਆਂ ਧਿਰਾਂ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਨਾਕਾਮ ਕਰ ਦੇਵੇਗੀ।ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਕਾਂਗਰਸ ਹਮੇਸ਼ਾ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਮੁੱਦਈ ਰਹੀ ਹੈ, ਇਸ ਲਈ ਪੰਜਾਬ ਦਾ ਹਰ ਵਰਗ ਅੱਜ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਉਣ ਲਈ ਉਤਾਵਲਾ ਹੈ। ਹਲਕਾ ਆਤਮ ਨਗਰ ਤੋਂ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਹੱਕ ‘ਚ ਵੋਟਰਾਂ ਨੂੰ ਲਾਮਬੰਦ ਕਰਦਿਆਂ ਚੰਨੀ ਨੇ ਆਖਿਆ ਕਿ ਕਮਲਜੀਤ ਸਿੰਘ ਕੜਵਲ ਮੇਰਾ ਛੋਟਾ ਭਰਾ ਹੈ, ਇਸ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਵੱਖਰਾ ਜਨੂਨ ਹਮੇਸ਼ਾ ਦਿਖਾਈ ਦਿੰਦਾ ਹੈ, ਇਸ ਲਈ ਮੈਂ ਹਲਕਾ ਆਤਮ ਨਗਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਮਲਜੀਤ ਸਿੰਘ ਕੜਵਲ ਨੂੰ ਜਿਤਾ ਕੇ ਵਿਧਾਨ ਸਭਾ ‘ਚ ਭੇਜਣ, ਹਲਕਾ ਆਤਮ ਨਗਰ ਦੀ ਨੁਹਾਰ ਅਸੀਂ ਦੋਵੇਂ ਮਿਲ ਕੇ ਬਦਲਾਂਗੇ।ਇਸ ਮੌਕੇ ਕਮਲਜੀਤ ਸਿੰਘ ਕੜਵਲ ਨੇ ਚੋਣ ਜਲਸੇ ਦੌਰਾਨ ਪੁੱਜੇ ਸਮੁੱਚੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ਤੁਹਾਡਾ ਰਿਣੀ ਹਾਂ, ਜਿੰਨ੍ਹਾਂ ਨੇ ਛੋਟੇ ਜਿਹੇ ਸੱਦੇ ‘ਤੇ ਵੱਡੀ ਗਿਣਤੀ’ ਚ ਹਾਜ਼ਰ ਹੋ ਕੇ ਮੇਰਾ ਮਾਣ ਵਧਾਇਆ।ਇਸ ਮੌਕੇ ਰਾਜਾ ਸੈਂਭੀ, ਰਵੀ ਸ਼ਰਮਾ ਨੀਟਾ, ਮਨਦੀਪ ਸਿੰਘ ਸੋਨੂੰ, ਜੱਗੀ, ਪਰਮ ਕੜਵਲ, ਸੁਖਮਨ ਸਿੰਘ, ਆਰ.ਐਸ ਟਾਰਜਨ, ਸੁਖਬੀਰ ਸਿੰਘ ਕੰਬੋਜ, ਕੁਲਜੀਤ ਸਿੰਘ, ਛੀਨਾ ਸਪਰਾ, ਬਿੱਟੂ ਸੁਖੀਜਾ, ਜੱਸੀ ਸ਼ੇਰੋ, ਜਸਵਿੰਦਰ ਸਿੰਘ ਅਠਵਾਲ, ਰਣਜੀਤ ਬਾਂਸਲ, ਲਖਵਿੰਦਰ ਸਿੰਘ ਲਾਲੀ, ਬਿੰਨੀ ਚੋਪੜਾ, ਬੱਬੂ ਅਰੋੜਾ, ਵਰਿੰਦਰ ਸਿੰਘ ਬਦੇਸ਼ਾ, ਬਿੱਟੂ ਨਈਅਰ, ਕੁੱਪ ਸ਼ਰਮਾ, ਨਿਰਲੇਪ ਸਿੰਘ, ਵਿੱਕੀ ਅੰਬੇਦਕਰ ਨਗਰ, ਅਜੈ, ਭੋਲਾ ਜਿਊਲਰਜ਼, ਜਸਵਿੰਦਰ ਸਿੰਘ ਰਾਜਾ, ਐਡਵੋਕੇਟ ਆਯੂਸ਼, ਮਨਜੀਤ ਸਿੰਘ, ਸੰਦੀਪ ਸਿੰਘ ਭੋਗਲ, ਬਿੱਟੂ ਦੁੱਗਰੀ, ਜਗਦੇਵ ਸਿੰਘ ਲੱਖਾ, ਵਿੱਕੀ ਅਰੋੜਾ ਸਮੇਤ ਸਮੁੱਚੇ ਕਾਂਗਰਸੀ ਅਹੁਦੇਦਾਰ, ਵਰਕਰ ਅਤੇ ਸਮਰੱਥਕ ਹਾਜ਼ਰ ਸਨ।

No comments
Post a Comment