BREAKING NEWS
latest

728x90

468x60

ਟਿੱਲੂ ਦੀ ਚੋਣ ਮੁਹਿੰਮ ਨੂੰ ਪਿੰਡ ਗੰਢੂਆਂ ’ਚ' ਤਕੜਾ ਹੁੰਗਾਰਾ ਮਿਲਿਆ,

 ਟਿੱਲੂ ਦੀ ਚੋਣ ਮੁਹਿੰਮ ਨੂੰ ਪਿੰਡ ਗੰਢੂਆਂ ’ਚ ਤਕੜਾ ਹੁੰਗਾਰਾ ਮਿਲਿਆ

ਖੰਨਾ-07-ਫਰਵਰੀ (ਹਰਜੀਤ ਸਿੰਘ ਖਾਲਸਾ)-ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਦੀ ਚੋਣ ਮੁਹਿੰਮ ਨੂੰ ਪਿੰਡ ਗੰਢੂਆਂ ’ਚ ਉਸ ਸਮੇਂ ਤਕੜਾ ਹੁੰਗਾਰਾ ਮਿਲਿਆ, ਜਦੋਂ ਬੀਬੀ ਇੰਦਰਜੀਤ ਕੌਰ ਨੇ ਸਾਥੀਆਂ ਸਮੇਤ ਗੰਢੂਆਂ ਪਿੰਡ ’ਚ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਜਥੇਦਾਰ ਟਿੱਲੂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਮਹਿਲਾ ਕਿਸਾਨ ਆਗੂਆਂ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਲੋਕ ਕਿਸਾਨਾਂ, ਮਜਦੂਰਾਂ ਦੀ ਤਰਜਮਾਨੀ ਕਰਨ ਵਾਲੇ ਸੰਯੁਕਤ ਸਮਾਜ ਮੋਰਚੇ ਨਾਲ ਜੁੜਕੇ ਜਥੇਦਾਰ ਟਿੱਲੂ ਨੂੰ ਸਮੱਰਥਨ ਦੇ ਰਹੇ ਹਨ। ਬੀਬੀ ਪੰਧੇਰ ਨੇ ਕਿਹਾ ਕਿ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਸ਼ੁਰੂ ਤੋਂ ਵੋਟਾਂ ਦੀ ਖਾਤਰ ਕਿਸਾਨਾਂ, ਮਜਦੂਰਾਂ ਸਮੇਤ ਹਰ ਵਰਗ ਨੂੰ ਗੁੰਮਰਾਹ ਕਰਦੀਆਂ ਆ ਰਹੀਆਂ ਹਨ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੇ ਨਸ਼ੇ ਖਤਮ ਕਰਨ, ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ ਤੇ ਘਰ ਘਰ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕਰਕੇ ਮੈਦਾਨ ਛੱਡਕੇ ਭੱਜ ਗਏ। ਬੀਬੀ ਪੰਧੇਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਸਤੇ ਕਿਸਾਨ, ਮਜਦੂਰ, ਮੁਲਾਜਮ ਤੇ ਵਪਾਰੀ ਵਰਗ ਆਦਿ ਇੱਕ ਮਾਲਾ ’ਚ ਇੱਕਠੇ ਹੋ ਕੇ ਚੋਣ ਮੈਦਾਨ ’ਚ ਆਏ ਹਨ। ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਮਲਕੀਤ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਬਲਜਿੰਦਰ ਕੌਰ, ਸੁਰਿੰਦਰ ਕੌਰ, ਜਸਬੀਰ ਕੌਰ, ਸ਼ਿੰਗਾਰਾ ਸਿੰਘ, ਅਲਵੀਰ ਸਿੰਘ, ਦਵਿੱਦਰ ਕੌਰ ਆਦਿ ਹਾਜਰ ਸਨ।

« PREV
NEXT »

No comments