BREAKING NEWS
latest

728x90

468x60

ਤੁਸੀਂ ਕਦੀ ਸੋਚਿਆ ਕਿਸ਼ਤ ਕਿਵੇਂ ਇਕੱਠੀ ਕਰਦੇ ਹਨ ਟੈਕਸੀ ਵਾਲੇ :: ਪ੍ਰਧਾਨ ਜੈ ਦੀਪ

ਤੁਸੀਂ ਕਦੀ ਸੋਚਿਆ ਕਿਸ਼ਤ ਕਿਵੇਂ ਇਕੱਠੀ ਕਰਦੇ ਹਨ ਟੈਕਸੀ ਵਾਲੇ :: ਪ੍ਰਧਾਨ ਜੈ ਦੀਪ


ਲੁਧਿਆਨਾ-08-ਫਰਵਰੀ(ਹਰਜੀਤ ਸਿੰਘ ਖਾਲਸਾ)ਪੰਜਾਬ ਟੈਕਸੀ ਯੂਨੀਅਨ ਦੇ ਪ੍ਰਧਾਨ ਜੈਦੀਪ ਸਿੰਘ ਨੇ ਆਪਣੇ ਦਫਤਰ ਤੋਂ  ਪ੍ਰੈਸ ਨੋਟ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕੇ ਹਨ । ਓਹਨਾ ਕਿਹਾ ਪੰਜਾਬ ਪੁਲਿਸ ਬਹੁਤ ਲੰਬੇ ਸਮੇਂ ਤੋਂ ਟੈਕਸੀ ਵੰਗਾਰ ਉੱਤੇ ਮੰਗਦੇ ਆ ਰਹੇ ਹਨ । ਅਤੇ ਕੁਝ ਟੈਕਸੀ ਚਾਲਕ ਓਹਨਾ ਨੂ ਗੱਡੀ  ਦੇ ਦਿੰਦੇ ਹਨ । ਜੋ ਕਿ ਪੁਲਿਸ ਦੇ ਕਾਣੇ ਹੁੰਦੇ ਹਨ। ਮੈਂ ਪੰਜਾਬ ਪੁਲਿਸ ਦੇ ਉਚ ਅਫਸਰਾਂ ਨੂੰ ਪੁੱਛਨਾ ਚਾਹੁੰਦਾ ਹਾਂ ਕਿ ਸਰਕਾਰ ਤੁਹਾਨੂੰ ਤਨਖਾਹ ਨਹੀਂ ਦਿੰਦੀ ਜਾਂ ਤੁਹਾਡੀ ਤਨਖਾਹ ਘੱਟ ਹੈ? ਕਦੀ ਕੋਈ ਥਾਨੇ ਵਾਲੇ ਆ ਕੇ ਕਹਿੰਦੇ ਨੇ ਕਿ ਫਲਾਣੇ ਅਫਸਰ ਨੇ ਦਿੱਲੀ ਜਾਣਾ ਹੈ ਗੱਡੀ ਦੇ ਦਿਓ। ਜਾਂ ਕੋਈ ਅਫਸਰ ਬਾਹਰੋਂ ਆਯਾ ਗੱਡੀ ਭੇਜ ਦਿਓ।ਪਰ ਪੈਸੇ ਨਹੀਂ ਦੇਣੇ। ਕਦੀ ਟ੍ਰੈਫਿਕ ਪੁਲਿਸ ਵਾਲੇ ਆ ਕੇ ਕਹਿੰਦੇ ਹਨ ਕਿ ਫਲਾਣੇ ਅਫਸਰ ਨੇ ਗੱਡੀ ਮੰਗੀ ਹੈ ਭੇਜ ਦਿਓ। ਪਰ ਇਹ ਕਦੋ ਤੱਕ ਚਲਦਾ ਰਹੇਗਾ। ਤੁਹਾਨੂੰ ਕੀ ਪਤਾ ਕਿ ਇਕ ਟੈਕਸੀ ਵਾਲੇ ਦੇ ਖਰਚੇ ਕਿੰਨੇ ਹਨ। ਪਹਿਲੇ ਟੈਕਸੀ ਖਰੀਦ ਕੀਤੀ ਓਦੋਂ  ਡਆਊਨ ਪੇਮੈਂਟ ਕਰਕੇ ਲਈ ਤੇ ਬਾਕੀ ਕਿਸ਼ਤਾਂ 5 ਸਾਲ ਦੀਆਂ ਦੇਣੀਆਂ ਹੁੰਦੀਆਂ ਹਨ। ਫੇਰ ਟੈਕਸ ਭਰਿਆ ਤੇ ਪਰਮਿਟ , ਪਾਸਿੰਗ ,ਇਨਸੂਰੰਸ, ਟੋਲ ਟੈਕਸ ਅਲੱਗ। ਇਹ ਸਭ ਹਰ ਸਾਲ ਭਰਨੇ ਪੈਂਦੇ ਹਨ। ਕਿ ਤੁਸੀਂ ਕਦੀ ਸੋਚਿਆ ਕਿਸ਼ਤ ਕਿਵੇਂ ਇਕੱਠੀ ਕਰਦੇ ਹਨ ਟੈਕਸੀ ਵਾਲੇ। ਰਾਤ ਰਾਤ ਨੀਂਦ ਨਹੀਂ ਆਉਂਦੀ ਜਿਹਨੇ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ।ਤੁਸੀਂ ਤਾਂ ਆ ਕੇ ਮੂੰਹ ਹਿਲਾ ਦਿੰਦੇ ਊ ਗੱਡੀ ਦੇ ਦਿਓ। ਜੇ ਨਾ ਕਰ ਦੀਏ ਤਾਂ ਚਾਲਾਨ ਦੀ ਧਮਕੀ ਵੀ ਮਿਲਦੀ ਹੈ। ਅਤੇ ਕਿਹਾ ਜਾਂਦਾ ਕਦੀ ਸਾਡੀ ਜਰੂਰਤ ਨੀ ਪੈਣੀ। ਮੈਂ ਪੁਲਿਸ ਉਚ ਅਧਿਕਾਰੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਜੋ ਵੀ ਮੁਲਾਜਮ ਵੰਗਾਰ ਤੇ ਗੱਡੀ ਮੰਗਨ ਆਉਣਗੇ ਉਹਨਾਂ ਦੇ ਸਟਿੰਗ ਓਪਰੇਸ਼ਨ ਕੀਤੇ ਜਾਣਗੇ । ਫਿਰ ਉਹ ਮੁਲਾਜਮ ਆਪਣੀ ਨੌਕਰੀ ਦਾ ਆਪ ਜਿੰਮੇਵਾਰ ਹੋਵੇਗਾ।  ਲੜਾਈ ਝਗੜੇ ਅਤੇ ਦੁਸ਼ਮਣੀ ਦੇ ਡਰ ਤੋਂ ਮੈਂ ਕਿਸੇ ਦਾ ਨਾਮ ਨਹੀਂ ਦੇ ਰਿਹਾ।

« PREV
NEXT »

No comments