ਸ਼ਲਾਘਾਯੋਗ ਕਾਰਜਾਂ ਲਈ ਅੰਮ੍ਰਿਤਸਰ ਵਿਖੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੀ ਸਾਰੀ ਟੀਮ ਨੂੰ ਸਨਮਾਨ ਕੀਤਾ ਗਿਆ
ਲੁਧਿਆਣਾ-08-ਫਰਵਰੀ (ਹਰਜੀਤ ਸਿੰਘ ਖਾਲਸਾ)ਅੰਮ੍ਰਿਤਸਰ ਸ਼ਹਿਰ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਲੁਧਿਆਣੇ ਤੋਂ ਉਚੇਚੇ ਤੌਰ ਤੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਅਹੂਜਾ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ ਭਾਈ ਅਮਨਦੀਪ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਮਨਿੰਦਰ ਸਿੰਘ ਆਹੂਜਾ ਗੁਰਪ੍ਰੀਤ ਸਿੰਘ ਧਰਮਪੁਰਾ ਗੁਰਮੀਤ ਸਿੰਘ ਰੋਮੀ ਜੀ ਦਾ ਸਨਮਾਨ ਕੀਤਾ ਅਮਨਦੀਪ ਸਿੰਘ ਵੀਰ ਜੀ ਨੇ ਦੱਸਿਆ ਦੱਸਿਆ ਮਨਿੰਦਰ ਸਿੰਘ ਆਹੂਜਾ ਤੇ ਇਨ੍ਹਾਂ ਦੀ ਸਾਰੀ ਟੀਮ ਲੁਧਿਆਣਾ ਚ ਬਹੁਤ ਵੱਡੇ ਪੱਧਰ ਤੇ ਸੇਵਾ ਦੇ ਕਾਰਜ ਨਿਭਾਅ ਰਹੀਆਂ ਹਨ ਇਸ ਸ਼ਲਾਘਾਯੋਗ ਕਾਰਜਾਂ ਲਈ ਇਨ੍ਹਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਵਿਖੇ ਸਨਮਾਨ ਕੀਤਾ ਗਿਆ ਉੱਥੇ ਮਨਿੰਦਰ ਸਿੰਘ ਆਹੂਜਾ ਜੀ ਨੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੇ ਚੱਲ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਅੱਜ ਇਸ ਚੀਜ਼ ਦੀ ਲੋੜ ਹੈ ਇੱਥੇ ਭਾਈ ਸਾਹਿਬ ਨੇ ਸਕੂਲ ਹਸਪਤਾਲ ਸਰਾਵਾਂ ਅਤੇ ਹੋਰ ਧਾਰਮਿਕ ਕਾਰਜ ਨਿਸ਼ਕਾਮਤਾ ਨਾਲ ਚੱਲ ਰਹੇ ਹਨ ਅੱਜ ਹਰ ਸ਼ਹਿਰ ਵਿੱਚ ਇਸ ਚੀਜ਼ਾਂ ਦੀ ਲੋੜ ਹੈ ਅਸੀਂ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਨੂੰ ਬੇਨਤੀ ਕਰਦੇ ਹਾਂ ਇਹੋ ਜਿਹੇ ਕਾਰਜ ਲੁਧਿਆਣਾ ਸ਼ਹਿਰ ਵਿਖੇ ਵੀ ਖੋਲ੍ਹੇ ਜਾਣ ਤਾਂ ਜੋ ਸੰਗਤਾਂ ਇਸ ਚੀਜ਼ਾਂ ਦਾ ਲਾਹਾ ਲੈ ਸਕੇ ਉਨ੍ਹਾਂ ਨੇ ਸੁਸਾਇਟੀ ਦੇ ਸਮੂਹ ਵੀਰਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਜਲਦੀ ਹੀ ਲੁਧਿਆਣਾ ਸ਼ਹਿਰ ਵਿਖੇ ਵੱਡੇ ਕਾਰਜਾਂ ਵਾਸਤੇ ਇਹ ਉਪਰਾਲੇ ਕੀਤੇ ਜਾਣਗੇ ਇਸ ਮੌਕੇ ਹਾਜ਼ਰ ਸਨ ਅਮਿਤੇਸ਼ਵਰ ਸਿੰਘ ਦੀ ਸਿੰਘ ਜੀ ਰੌਬਿਨ ਸਿੰਘ ਜੀ ਅਵਤਾਰ ਸਿੰਘ ਜੀ ਮਨਿੰਦਰ ਸਿੰਘ ਗੁਰਪ੍ਰੀਤ ਸਿੰਘ ਧਰਮਪੁਰਾ ਗੁਰਮੀਤ ਸਿੰਘ ਰੋਮੀ ਵੀਰ ਜੀ ਹਾਜ਼ਰ ਸਨ


No comments
Post a Comment