ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ ਆਪਣੀ ਤੀਜੀ ਤਿਮਾਹੀ ਦੇ ਨਤੀਜੇ ਆਨਲਾਈਨ ਜਾਰੀ ਕੀਤੇ
ਬੈਂਕ ਨੇ ਤੀਜੀ ਤਿਮਾਹੀ 'ਚ 301 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ
ਲੁਧਿਆਣਾ-08-(ਹਰਜੀਤ ਸਿੰਘ ਖਾਲਸਾ)ਪਬਲਿਕ ਸੈਕਟਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ ਤੀਜੀ ਤਿਮਾਹੀ ਦੇ ਨਤੀਜੇ ਆਨਲਾਈਨ ਜਾਰੀ ਕੀਤੇ। ਆਨਲਾਈਨ ਨਤੀਜਿਆਂ ਦੀ ਜਾਣਕਾਰੀ ਲੈਂਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਡੀ.ਜੀ. ਐਮ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਤੀਜੀ ਤਿਮਾਹੀ ਵਿੱਚ ਬੈਂਕ ਨੇ 301 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ ਬੈਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਐਸ. ਕ੍ਰਿਸ਼ਨਨ ਨੇ ਕਿਹਾ ਕਿ ਵਿੱਤੀ ਸਾਲ 2021-22 ਦੀ ਤੀਜੀ ਤਿਮਾਹੀ 'ਚ ਇਸ ਨੇ 301 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ, ਜਦਕਿ ਵਿੱਤੀ ਸਾਲ 2020-21 ਦੀ ਇਸੇ ਤਿਮਾਹੀ 'ਚ ਇਸ ਨੂੰ 2376 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸ ਸਮੇਂ ਦੌਰਾਨ ਬੈਂਕ ਦਾ ਕੁੱਲ ਕਾਰੋਬਾਰ 155115 ਕਰੋੜ ਰੁਪਏ ਦੇ ਮੁਕਾਬਲੇ 7.70 ਫੀਸਦੀ ਵਧ ਕੇ 167061 ਕਰੋੜ ਰੁਪਏ ਹੋ ਗਿਆ। ਇਸ ਦੌਰਾਨ ਬੈਂਕ ਵਿੱਚ ਜਮਾ ਹੋਈ ਰਾਸ਼ੀ 90509ਕਰੋੜ ਰੁਪਏ ਦੀ ਤੁਲਨਾ ਵਿੱਚ 10.87ਪ੍ਰਤੀਸ਼ਤ ਤੋਂ ਵੱਧਕੇ 100351ਕਰੋੜ ਰੁਪਏ ਹੋ ਗਈ।ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ, ਇਸਦੀ ਗੈਰ-ਕਾਰਗੁਜ਼ਾਰੀ ਸੰਪੱਤੀ (ਐਨ.ਪੀ.ਏ.) ਦੂਜੀ ਤਿਮਾਹੀ ਵਿੱਚ 3.81 ਪ੍ਰਤੀਸ਼ਤ ਤੋਂ ਘੱਟ ਕੇ 3.01 ਪ੍ਰਤੀਸ਼ਤ 'ਤੇ ਆ ਗਈ ਹੈ।ਬੈਂਕ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਐਨ.ਪੀ.ਏ ਦੀ ਵਸੂਲੀ ਤੇ ਆਪਣਾ ਵਿਸ਼ੇਸ਼ ਧਿਆਨ ਦਿੱਤਾ।ਬੈਂਕ ਨੇ ਗਾਹਕਾਂ ਨੂੰ ਬਿਹਤਰ ਬੈਂਕਿੰਗ ਅਨੁਭਵ ਪ੍ਰਦਾਨ ਕਰਨ ਲਈ ਹਾਲ ਹੀ ਵਿੱਚ ਏਕੀਕ੍ਰਿਤ ਡਿਜੀਟਲ ਪਲੇਟਫਾਰਮ 'ਪੀਐਸਬੀ ਯੂਨੀਕ' ਲਾਂਚ ਕੀਤਾ ਹੈ। .
,


No comments
Post a Comment