ਪੰਜਾਬ ਵਿੱਚ ਭਾਜਪਾ ਸਰਕਾਰ ਆਉਣ ਤੇ ਲੁਧਿਆਣਾ ਨੂੰ ਟੈਕਸਟਾਇਲ ਹਬ ਅਤੇ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਬਣਾਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ :: ਪ੍ਰੇਮ ਮਿੱਤਲ
ਲੁਧਿਆਣਾ-09-ਫਰਵਰੀ(ਹਰਜੀਤ ਸਿੰਘ ਖਾਲਸਾ)ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਆਤਮ ਨਗਰ ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੇ ਹੱਕ ‘ਚ ਹਲਕਾ ਆਤਮ ਨਗਰ ‘ਚ ਚੱਲ ਰਹੀ ਹਨ੍ਹੇਰੀ ਨੇ ਵਿਰੋਧੀ ਧਿਰਾਂ ਨੂੰ ਬਿਪਤਾ ਪਾਈ ਹੋਈ ਹੈ।ਇਸ ਤਹਿਤ ਅੱਜ ਸੁਧੀਰ ਹਾਡਾ ਦੀ ਅਗੁਵਾਈ ਵਿੱਚ ਆਤਮ ਨਗਰ ਸੈਣੀ ਪਬਲਿਕ ਸਕੂਲ ਦੇ ਪਿੱਛੇ, ਰਾਕੇਸ਼ ਕੁਮਾਰ ਦੀ ਅਗੁਵਾਈ ਵਿੱਚ ਏ. ਟੀ. ਆਈ ਕਾਲੇਜ ਗਲੀ ਨੰਬਰ 3,ਜਸਵਿੰਦਰ ਧਵਨ ਗੋਗੀ ਦੀ ਅਗੁਵਾਈ ਵਿੱਚ ਫੇਸ1 ਦੁੱਗਰੀ ਵਿਖੇ ਨੁੱਕੜ ਬੈਠਕਾਂ ਕਰਵਾਇਆ ਗਈਆ।ਨੁੱਕੜ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੇਮ ਮਿੱਤਲ ਨੇ ਆਖਿਆ ਕਿ ਚੋਣ ਪ੍ਰਚਾਰ ਦੌਰਾਨ ਹਲਕਾ ਆਤਮ ਨਗਰ ਵਾਸੀਆਂ ਵੱਲੋ ਜਿਸ ਤਰ੍ਹਾਂ ਪਿਆਰ ਮਿਲ ਰਿਹਾ ਹੈ, ਉਸ ਲਈ ਉਹ ਸਦਾ ਰਿਣੀ ਰਣਿਹਗੇ।ਪ੍ਰੇਮ ਮਿੱਤਲ ਨੇ ਆਖਿਆ ਕਿ ਹਲਕਾ ਆਤਮ ਨਗਰ ’ਚ ਪਹਿਲਾਂ ਰਹੇ ਪਾਰਟੀਆਂ ਦੇ ਵਿਧਾਇਕਾਂ ਨੇ ਹਲਕਾ ਵਾਸੀਆਂ ਦੀਆਂ ਦੁੱਖ ਤਖਲੀਫਾਂ ਸੁਣਨ ਲਈ ਸਮਾਂ ਨਹੀਂ ਕੱਢਿਆ, ਇਸ ਲਈ ਭਵਿੱਖ ਵਿੱਚ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ।ਪ੍ਰੇਮ ਮਿੱਤਲ ਨੇ ਆਖਿਆ ਕਿ ਭਾਜਪਾ ਤੇ ਉਸਦੀ ਸਹਿਯੋਗੀ ਪਾਰਟੀ ਹੀ ਹਲਕਾ ਆਤਮ ਨਗਰ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ।ਉਹਨਾ ਕੇਂਦਰ ਵਿੱਚ ਭਾਜਪਾ ਸ਼ਾਸਣਕਾਲ ਵਿੱਚ ਤਿਆਰ ਕੀਤੀਆਂ ਗਈਆਂ ਵਪਾਰ ਅਤੇ ਉਦਯੋਗ ਹਿਤੈਸ਼ੀ ਨਿਤੀਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਹਮੇਸ਼ਾ ਹਰ ਵਰਗ ਦੇ ਉੱਥਾਨ ਲਈ ਯਤਨ ਕੀਤੇ ਹਨ । ਵਪਾਰੀ ਵਰਗ ਦੇ ਹਿੱਤ ਪੰਜਾਬ ਵਿੱਚ ਭਾਜਪਾ ਦੇ ਰਾਜ ਵਿੱਚ ਹੀ ਸੁਰੱਖਿਅਤ ਰਹਿ ਸਕਦੇ ਹਨ। ਡੋਰ-ਟੂ- ਡੋਰ ਪ੍ਰਚਾਰ ਦੇ ਦੌਰਾਨ ਬੁਰਜੁਗਾਂ ਅਤੇ ਮਹਿਲਾਵਾਂ ਨੇ ਉਨ੍ਹਾਂ ਨੂੰ ਗਲੇ ਲਗਾਕੇ ਜਿੱਤ ਲਈ ਅਸ਼ੀਰਵਾਦ ਦਿੱਤਾ। ਇਸ ਦੌਰਾਨ ਪ੍ਰੇਮ ਮਿੱਤਲ ਨੇ ਸਥਾਨਕ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕੀਤਾ। ਪ੍ਰੇਮ ਮਿੱਤਲ ਨੇ ਕਿਹਾ ਕਿ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਵਿਕਾਸ ਦੀ ਰੇਲਗੜੀ 'ਚ ਤੇਜ਼ ਰਫਤਾਰ ਲਿਆਂਦੀ ਜਾਵੇਗੀ। ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਲੁਧਿਆਣਾ ਨੂੰ ਟੈਕਸਟਾਇਲ ਹਬ ਅਤੇ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਬਣਾਇਆ ਜਾਏਗਾ।ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ।

No comments
Post a Comment