*ਟਿੱਲੂ ਨੇ ਸਾਥੀਆਂ ਸਮੇਤ ਲਲਹੇੜੀ ਰੋਡ ’ਤੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ, ਮੋਰਚੇ ਦੇ ਹੱਕ ’ਚ ਵੋਟਾਂ ਪਾਉਣ ਦੀ ਕੀਤੀ ਅਪੀਲ*
ਖੰਨਾ-13-ਫਰਵਰੀ (ਹਰਜੀਤ ਸਿੰਘ ਖਾਲਸਾ )-ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਆਪਣੀ ਚੋਣ ਮੁਹਿੰਮ ਤਹਿਤ ਸਾਥੀਆਂ ਸਮੇਤ ਲਲਹੇੜੀ ਰੋਡ ’ਤੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ। ਬੀਬੀ ਰਵਿੰਦਰ ਕੌਰ ਰੰਗੀ ਨੇ ਦੱਸਿਆ ਕਿ ਚੋਣ ਮੁਹਿੰਮ ਦੌਰਾਨ ਇਲਾਕਾ ਵਾਸੀਆਂ ਨੂੰ ਸੰਯੁਕਤ ਮੋਰਚੇ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂੰ ਕਰਾਉਂਦੇ ਹੋਏ ਚੋਣ ਨਿਸ਼ਾਨ ‘ਮੰਜਾ’ ’ਤੇ ਮੋਹਰਾ ਲਗਾ ਕੇ ਜਥੇਦਾਰ ਟਿੱਲੂ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਗਈ। ਬੀਬੀ ਰੰਗੀ ਮੁਤਾਬਕ ਇਸ ਮੁਹਿੰਮ ਦੌਰਾਨ ਲਲਹੇੜੀ ਰੋਡ ਵਾਸੀਆਂ ਨੇ ਇਲਾਕੇ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਸਬੰਧੀ ਅਵਾਜ ਉਠਾਉਣ ਤੇ ਧਰਨੇ ’ਚ ਲਗਾਤਾਰ ਸ਼ਮੂਲੀਅਤ ਕਰਨ ਲਈ ਜਥੇਦਾਰ ਟਿੱਲੂ ਤੇ ਸਾਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਮੱਰਥਨ ਕਰਨ ਦਾ ਭਰੋਸਾ ਦਿੱਤਾ। ਜਥੇਦਾਰ ਟਿੱਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲਲਹੇੜੀ ਰੋਡ ਲਾਈਨਪਾਰ ਇਲਾਕੇ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਹਮੇਸ਼ਾਂ ਵਿਕਾਸ ਦੇ ਨਾਮ ’ਤੇ ਗੁੰਮਰਾਹ ਕਰਕੇ ਵੋਟਾਂ ਲਈਆਂ ਪਰ ਕੀਤੇ ਵਾਅਦੇ ਕਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਲਾਈਨਪਾਰ ਇਲਾਕੇ ’ਚ ਵਿਕਾਸ ਕਿਤੇ ਨਜਰ ਨਹੀਂ ਆਉਂਦਾ। ਜਥੇਦਾਰ ਟਿੱਲੂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਹੁਣ ਤੱਕ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਕੇ ਦੇਖਕੇ ਲਿਆ ਕਿ ਉਹਨਾਂ ਨੇ ਕਿੰਨੇ ਕੁ ਵਾਅਦੇ ਨਿਭਾਏ ਪਰ ਇਸ ਵਾਰ ਇੱਕ ਮੌਕਾ ਸੰਯੁਕਤ ਸਮਾਜ ਮੋਰਚੇ ਨੂੰ ਦਿਉਗੇ ਤਾਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਤੇ ਆਸਾਂ ’ਤੇ ਖਰਾ ਉਤਰਾਂਗੇ। ਇਸ ਮੌਕੇ ਡਾ. ਗਗਨਦੀਪ ਸਿੰਘ, ਧੀਰੂ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਰਾਜਬੀਰ ਸਿੰਘ, ਕਾਲਾ, ਲਵਪ੍ਰੀਤ ਸਿੰਘ, ਨੀਟੂ, ਬੀਰਾ, ਗੋਲਡੀ, ਮਿੱਠਾ ਹੇਅਰ ਡਰੈਸਰ ਆਦਿ ਹਾਜਰ ਸਨ।

No comments
Post a Comment