ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੇ ਨਿਜੀ ਹਿਤਾਂ ਦੀ ਪੂਰਤੀ ਲਈ ਭਾਰਤ ਦੇ ਅਮੀਰ ਸੂਬੇ ਪੰਜਾਬ ਨੂੰ ਬਣਾਇਆ ਕੰਗਾਲ : ਬੱਗਾ
ਲੁਧਿਆਣਾ-13-ਫਰਵਰੀ (ਹਰਜੀਤ ਸਿੰਘ ਖਾਲਸਾ) ਵਿਧਾਨਸਭਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਉਂਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੱਖ ਵਿੱਚ ਵਾਰਡ-89 ਦੇ ਸਲੇਮ ਟਾਬਰੀ ਸਥਿਤ ਭਗਵਾਨ ਦਾਸ ਕਲੋਨੀ ਵਿੱਖੇ ਆਯੋਜਿਤ ਜਨਸਭਾ ਵਿੱਚ ਭਾਰੀ ਜਨਸਮਰਥਨ ਮਿਲਿਆ । ਬੱਗਾ ਨੇ ਪਿਛਲੇ 7 ਦਹਾਕਿਆ ਤੋਂ ਵਾਰੀ-ਵਾਰੀ ਂ ਸ਼ਾਸਨ ਕਰਣ ਵਾਲੀਆਂ ਰਾਜਨਿਤਿਕ ਪਾਰਟੀਆਂ ਕਾਂਗਰਸ ਅਤੇ ਅਕਾਲੀ - ਭਾਜਪਾ ਗਠਜੋੜ ਤੇ ਪੰਜਾਬ ਨੂੰ ਦੋਹੀਂ ਹੱਥੀਂ ਲੁੱਟਣ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਕਤ ਪਾਰਟੀਆਂ ਦੇ ਆਗੂਆਂ ਨੇ ਨਿਜੀ ਹਿਤਾਂ ਦੀ ਪੂਰਤੀ ਲਈ ਭਾਰਤ ਦੇ ਸਭ ਤੋਂ ਅਮੀਰ ਸੂਬੇ ਪੰਜਾਬ ਨੂੰ ਗਰੀਬੀ ਦੇ ਕਗਾਰ ਤੇ ਪੰਹੁਚਾ ਦਿੱਤਾ । ਪੰਜਾਬ ਵਿੱਚ ਆਪ ਸਰਕਾਰ ਬੰਨਣ ਤੇ ਪੰਜਾਬ ਨੂੰ ਕਰਜਾ ਮੁਕਤ ਬਣਾਉਣ ਦੀ ਕਵਾਇਦ ਸ਼ੁਰੂ ਕਰਕੇ ਭ੍ਰਿਸ਼ਟਾਚਾਰ ਦੇ ਸਾਰੇ ਚੋਰ ਰਸਤੇ ਬੰਦ ਕਰ ਅਗਲੇ ਪੰਜ ਸਾਲ ਵਿੱਚ ਪੰਜਾਬ ਦੇ ਕੰਗਾਲ ਖਜਾਨੇ ਨੂੰ ਖੁਸ਼ਹਾਲ ਬਣਾਇਆ ਜਾਵੇਗਾ । ਵਿਕਾਸ ਦੇ ਰੁਪ ਵਿੱਚ ਪਿਛੜੇ ਵਿਧਾਨਸਭਾ ਉਤਰੀ ਵਿੱਚ ਆਪ ਦੇ ਪੱਖ ਵਿੱਚ ਚੱਲ ਰਹੀ ਲਹਿਰ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐਤਕੀ ਇਲਾਕੇ ਦੀ ਜਨਤਾ ਕਾਂਗਰਸੀ ਵਿਧਾਇਕ ਤੋਂ ਹਿਸਾਬ ਚੁਕਤਾ ਕਰਕੇ ਉਨ੍ਹਾਂ ਨੂੰ ਰਾਜਨਿਤੀ ਤੋਂ ਬਾਹਰ ਦਾ ਰਸਤਾ ਦਿਖਾਵੇਗੀ । ਇਸ ਮੌਕੇ ਤੇ ਨੀਰਜ ਅਰੋੜਾ, ਦਰਸ਼ਨ ਸਿੰਘ, ਮਨੀਸ਼ ਬੱਤਰਾ, ਸੌਰਵ ਹਾਂਡਾ, ਯਸ਼ਪਾਲ ਮਹਿਮੀ ਅਤੇ ਸੰਜੀਵ ਮਹਿਮੀ ਸਹਿਤ ਭਾਰੀ ਗਿਣਤੀ ਵਿੱਚ ਸਥਾਨਕ ਨਿਵਾਸੀ ਵੀ ਮੌਜੂਦ ਰਹੇ ।

No comments
Post a Comment