ਜਿੱਤਾਂਗੇ ਅਤੇ ਠੋਕ ਕੇ ਕੰਮ ਕਰਾਂਗੇ: ਢਾਂਡਾ
ਜਿੱਤਣ ਤੋਂ ਬਾਅਦ ਢਾਂਡਾ ਦਾ ਮੰਤਰੀ ਬਣਨਾ ਲਗਭਗ ਤੈ
ਲੁਧਿਆਣਾ-13-ਫਰਵਰੀ (ਹਰਜੀਤ ਸਿੰਘ ਖਾਲਸਾ)ਐਡਵੋਕੇਟ ਹਰੀਸ਼ ਰਾਏ ਢਾਂਡਾ ਦੇ ਚੋਣ ਪ੍ਰਚਾਰ ਨੂੰ ਮਿਲ ਰਹੇ ਸਮਰਥਨ ਨਾਲ ਵਿਰੋਧੀਆਂ ਦੇ ਹੱਥ - ਪੈਰ ਫੁੱਲੇ ਪਏ ਹਨ। ਢਾਂਡਾ ਜੋਂ ਕਿ ਆਤਮ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਉਮੀਦਵਾਰ ਹਨ, ਹਰ ਨਵੇਂ ਦਿਨ ਨਾਲ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਰਹੇ ਹਨ। ਵੱਖ ਵੱਖ ਥਾਵਾਂ ਤੇ ਮੀਟਿੰਗ ਕਰਦੇ ਹੋਏ ਢਾਂਡਾ ਨੂੰ ਸਮਾਜ ਦੇ ਹਰ ਵਰਗ ਤੋਂ ਮਿਲ ਰਹੇ ਅਥਾਹ ਪਿਆਰ ਨੂੰ ਦੇਖਦੇ ਹੋਏ ਇਹ ਲਗ ਰਿਹਾ ਹੈ ਕਿ ਆਤਮ ਨਗਰ ਦੀ ਜਨਤਾ ਇਸ ਵਾਰ ਗੁੰਡਾਗਰਦੀ ਤੋਂ ਉੱਬ ਗਈ ਹੈ ਅਤੇ ਇਕ ਸਾਫ ਛਵੀ ਵਾਲੇ ਵਿਅਕਤੀ ਦਾ ਮੂੰਹ ਤੱਕ ਰਹੀ ਹੈ। ਲੋਕਾਂ ਨਾਲ ਰੂਬਰੂ ਹੁੰਦੇ ਹੋਏ ਢਾਂਡਾ ਦੱਸਦੇ ਹਨ ਕਿ ਇਕ ਵਕੀਲ ਹੋਣ ਦੇ ਨਾਤੇ ਉਹ ਹਮੇਸ਼ਾ ਲੋਕ ਹਿਤ ਵਿਚ ਕੰਮ ਕਰਦੇ ਆ ਰਹੇ ਹਨ। ਹਲਕਾ ਆਤਮ ਨਗਰ ਨੂੰ ਇਕ ਸੂਝਵਾਨ ਵਿਧਾਇਕ ਦੀ ਲੋੜ ਹੈ। ਸਨਅਤੀ ਖੇਤਰ ਦੀ ਗੱਲ ਕਰੀਏ ਤਾਂ ਆਤਮ ਨਗਰ ਦੇ ਕਾਟਜ ਉਦਯੋਗ ਸਿਰਫ ਲੁਧਿਆਣੇ ਹੀ ਨਹੀਂ ਪੂਰੇ ਪੰਜਾਬ ਵਿੱਚ ਮਸ਼ਹੂਰ ਹਨ। ਇਹਨਾਂ ਤੋਂ ਸਰਕਾਰ ਨੂੰ ਰੇਵਿਨਉ ਵੀ ਕਾਫੀ ਆਉਂਦਾ ਹੈ। ਫੇਰ ਵੀ ਸਾਬਕਾ ਸਰਕਾਰ ਅਤੇ ਵਿਧਾਇਕ ਇਸ ਇਲਾਕੇ ਨੂੰ ਮਤਰੇਈ ਧੀ ਵਾਗੂੰ ਸਮਝਦੇ ਆ ਰਹੇ ਹਨ। ਨਾਂ ਹੀ ਕਿਸੇ ਨੇ ਇੱਥੇ ਦੇ ਲੋਕਾਂ ਦੀ ਸਾਰ ਲਈ, ਅਤੇ ਨਾ ਹੀ ਇੱਥੇ ਦੀ ਇੰਡਸਟਰੀ ਦੀ ਜ਼ਰੂਰਤਾਂ ਨੂੰ ਸਮਝੇ। ਢਾਂਡਾ ਜੀ ਦੱਸਦੇ ਹਨ ਕਿ ਹੁਣ ਇਹ ਇਲਾਕਾ ਪਿਛੜਿਆ ਨਹੀਂ ਰਹੇਗਾ। ਜਿੱਤਣ ਤੋਂ ਬਾਅਦ ਇਸ ਇਲਾਕੇ ਦੀ ਦਿਨ ਦੋਗੁਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਰਾਹ ਉੱਤੇ ਲਿਆਇਆ ਜਾਵੇਗਾ। ਇਸ ਇਲਾਕੇ ਨੂੰ ਮਿਕਸਡ ਲੈਂਡ ਯੂਜ਼ ਐਲਾਨ ਕਰਾ ਕੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਛੌਟਾਂ ਦਿੱਤੀ ਜਾਣਗੀਆਂ। ਇੱਥੇ ਦੇ ਲੋਕਾਂ ਲਈ ਰੋਜ਼ਗਾਰ ਦੇ ਵਿਸ਼ੇਸ਼ ਅਵਸਰ ਖੋਲ੍ਹੇ ਜਾਣਗੇ। ਕੁੜੀਆਂ ਦੀ ਭਲਾਈ ਲਈ ਸਰਕਾਰੀ ਕਾਲਜ ਅਤੇ ਲੋਕਾਂ ਦੀ ਸਿਹਤ ਲਈ ਇਕ ਹਸਪਤਾਲ ਦਾ ਨਿਰਮਾਣ ਹੋਵੇਗਾ। ਇਹ ਸਭ ਕੁਛ ਮੁਸ਼ਕਲ ਨਹੀਂ ਹੈ। ਸਿਰਫ ਕਰਨ ਦੀ ਚਾਹ ਚਾਹੀਦੀ ਹੈ। ਗੱਲ ਹਰੀਸ਼ ਢਾਂਡਾ ਦੀ ਕਰੀਏ ਤਾਂ ਜਿੱਤਣ ਤੋਂ ਬਾਅਦ ਉਹਨਾ ਦਾ ਮੰਤਰੀ ਬਣਨਾ ਲਗਭਗ ਤੈ ਹੈ। ਪਿਛਲੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਬਾਰੇ ਐਲਾਨ ਵੀ ਕਰਕੇ ਗਏ ਹਨ। ਮੰਤਰੀ ਬਣਨ ਤੋਂ ਬਾਅਦ ਹਲਕਾ ਆਤਮ ਨਗਰ ਦੇ ਵਿਕਾਸ ਦੀ ਕੋਈ ਸੀਮਾ ਨਹੀਂ ਰਹੇਗੀ ਅਤੇ ਇਥੋ ਦੇ ਮੁੱਦੇ ਵਿਧਾਨ ਸਭਾ ਵਿਚ ਪਹਿਲੇਤਾ ਤੇ ਹਲ ਕੀਤੇ ਜਾਣਗੇ।

No comments
Post a Comment