ਜੋ ਕਹਾਗੇ, ਉਹ ਕਰਾਗੇ, ਹਲਕਾ ਦੱਖਣੀ ਦੀ ਨੁਹਾਰ ਬਦਲ ਦੇਵਾਗੇ-ਜੱਥੇਦਾਰ ਗਾਬੜ੍ਹੀਆ
ਲੁਧਿਆਣਾ-06-ਫਰਵਾਰੀ (ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਹਲਕਾ ਦੱਖਣੀ ਦੇ ਲੋਕਾਂ ਨਾਲ ਅਪਣੇ ਚੋਣ ਪ੍ਰਚਾਰ ਵਿੱਚ ਕਿਹਾ ਕਿ ਜੋ ਕਹਾਗੇ, ਉਹ ਕਰਾਗੇ ਆਉਣ ਵਾਲੇ ਸਮੇ ਵਿੱਚ ਹਲਕਾ ਦੱਖਣੀ ਦੀ ਨੁਹਾਰ ਬਦਲ ਦੇਵਾਗੇ। ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰ:30 ਵਿਖੇ ਰਾਮ ਸਿੰਘ ਐਡਵੋਕੇਟ ਦੀ ਅਗਵਾਈ ਵਿੱਚ ਰੱਖੀ ਗਈ ਮੀਟਿੰਗ ਦੌਰਾਨ ਸਾਬਕਾ ਕੋਂਸਲਰ ਸਰਬਜੀਤ ਸਿੰਘ ਗਰਚਾ, ਵਿਰੋਧੀ ਧਿਰ ਲੀਡਰ (ਨਗਰ ਨਿਗਮ) ਜਸਪਾਲ ਸਿੰਘ ਗਿਆਸਪੁਰਾ, ਜੀਤ ਰਾਮ ਬੱਸਰਾ ਜਿਲ੍ਹਾਂ ਪ੍ਰਧਾਨ ਬਸਪਾ, ਦਵਿੰਦਰ ਸਿੰਘ ਸ਼ੇਰਪੁਰ ਜਿਲ੍ਹਾਂ ਜਨ: ਸਕੱਤਰ ਬਸਪਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਚੀਨਾ ਕੇ ਬੀਬੀ ਛੀਨਾ ਜਿਨ੍ਹਾਂ ਦੀ ਸ਼ਕਲ ਹਲਕਾ ਦੱਖਣੀ ਦੇ ਲੋਕਾਂ ਨੇ ਸਿਰਫ ਪੋਸਟਰਾਂ ਤੇ ਦੇਖੀ ਹੋਣੀ ਐ ਤੇ ਦੁਜੇ ਪਾਸੇ ਉਹ ਪਾਰਟੀ ਜਿਸ ਦਾ ਉਮੀਦਵਾਰ ਜੋ ਹਲਕਾ ਦੱਖਣੀ ਵਿਚ ਹਰ ਵਾਰ ਨਵਾਂ ਭੇਜਦੀ ਹੈ ਤੇ ਉਸ ਦੀ ਸ਼ਕਲ ਵੀ ਹਲਕਾ ਦੱਖਣੀ ਦੇ ਲੋਕ ਫਸਲੀ ਬਟੇਰਿਆਂ ਦੀ ਤਰ੍ਹਾਂ ਚੋਣਾਂ ਤੋਂ 2, 3ਮਹੀਨੇ ਪਹਿਲਾ ਹੀ ਦੇਖਦੇ ਹਨ ਉਨ੍ਹਾਂ ਨੂੰ ਕੀ ਪਤ੍ਹਾਂ ਹਲਕੇ ਦੇ ਲੋਕ ਕਿਨ੍ਹਾਂ ਮੁਸੀਬਤਾਂ ਵਿੱਚੋਂ ਦੀ ਲੰਘ ਕੇ ਜੀਵਨ ਬਤੀਤ ਕਰ ਰਹੇ ਹਨ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੀ 20 ਤਾਰੀਖ ਨੂੰ ਤੱਕੜੀ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮੱਤ ਨਾਲ ਜਿਤਾ ਦਿਉ ਫੇਰ ਦੇਖਿਉ ਪੰਜਾਬ ਅੰਦਰ ਅਕਾਲੀ-ਬਸਪਾ ਦੀ ਸਰਕਾਰ ਬਨਣ ਤੋਂ ਬਾਅਦ ਹਲਕਾ ਦੱਖਣੀ ਦੀ ਨੁਹਾਰ ਕਿਵੇਂ ਬਦਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੰਦਰ ਭਾਨ ਚੌਹਾਨ, ਰਾਮ ਸਿੰਘ ਐਡਵੋਕੇਟ, ਮਲਕੀਤ ਸਿੰਘ, ਜਗਤਾਰ ਸਿੰਘ ਟੀਨਾ, ਕੁਲਵਿੰਦਰ ਸਿੰਘ ਰਿੰਕੂ, ਗੁਰਦਾਸ ਸਿੰਘ, ਗੁਰਿੰਦਰ ਸਿੰਘ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਅਰਸ਼ ਸਿੰਘ, ਰਾਮ ਆਸਰਾ, ਪਰਵਿੰਦਰ ਸਿੰਘ, ਗੁਰਬਖਸ਼ ਸਿੰਘ, ਕਰਮਜੀਤ ਸਿੰਘ, ਜਸਵੀਰ ਸਿੰਘ, ਹਰਿੰਦਰ ਸਿੰਘ ਲਾਲੀ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਨਿਰਮਲ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਜਸਬੀਰ ਕੌਰ, ਬਬਲੀ, ਵਿੱਦਿਆ, ਗੁਰਮੇਲ ਕੌਰ, ਗੁਰਮੀਤ ਕੌਰ, ਕਿਰਨਜੀਤ ਕੌਰ, ਬੀਬੀ ਪਰਮਜੀਤ ਕੌਰ ਬਿਰਦੀ ਤੇ ਇਲਾਕਾ ਨਿਵਾਸੀ ਵੀ ਹਾਜਰ ਸਨ।

No comments
Post a Comment