ਲੋਕਾਂ ਦਾ ਸਾਥ ਅਤੇ ਵਿਸ਼ਵਾਸ਼ ਕਾਂਗਰਸ ਪਾਰਟੀ ਨਾਲ ਪੱਕਾ-ਕੁਲਦੀਪ ਵੈਦ
ਬੇਟ ਇਲਾਕੇ ਦੇ ਸਰਪੰਚਾ,ਪੰਚਾਂ ਤੇ ਹੋਰਾਂ ਨੇ ਵੈਦ ਨੂੰ ਜਿਤਾਉਣ ਦਾ ਦਿੱਤਾ ਭਰੋਸਾ
ਲਾਡੋਵਾਲ -10-ਫਰਵਰੀ ( ਹਰਜੀਤ ਸਿੰਘ ਖਾਲਸਾ )-ਹਲਕਾ ਗਿੱਲ ਅੰਦਰ ਦਿਲ ਖੋਲਵੀਆਂ ਦਿੱਤੀਆਂ ਗ੍ਰਾਂਟਾਂ ਅਤੇ ਕਰਵਾਏ ਵਿਕਾਸ ਕਾਰਜਾਂ ਤੋਂ ਖੁਸ਼ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਾਥ ਅਤੇ ਵਿਸ਼ਵਾਸ ਕੇਵਲ ਕਾਂਗਰਸ ਪਾਰਟੀ ਨਾਲ ਹੀ ਹੈ।ਇਹ ਵਿਚਾਰ ਲਾਡੋਵਾਲ ਸਥਿਤ ਹਾਰਡੀਜ਼ ਵਰਲਡ ਵਿਖੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਬੇਟ ਇਲਾਕੇ ਦੇ ਸਰਪੰਚਾਂ,ਪੰਚਾਂ ਤੇ ਹੋਰਾਂ ਦੀ ਰੱਖੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ।ਉਮੀਦਵਾਰ ਵੈਦ ਨੇ ਕਿਹਾ ਕਿ ਹਲਕਾ ਗਿੱਲ ਅੰਦਰ ਪਿਛਲੇ ਪੰਜ ਸਾਲਾਂ ਵਿਚ ਵੱਡੇ ਪ੍ਰਾਜੈਕਟ ਚਲਾਏ,ਜੰਗੀ ਪੱਧਰ ਤੇ ਵਿਕਾਸ ਕੀਤਾ,ਵਿਦਿਆ ਦਾ ਮਿਆਰ ਉਚਾ ਚੁੱਕਣ ਲਈ ਸਕੂਲ ਅਪਗ੍ਰੇਡ ਕਰਵਾਏ,ਸੜਕਾਂ ਬਣਾਈਆਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ ਤਾਂ ਜੋ ਲੋਕ ਪਿੰਡਾਂ ਵਿਚ ਰਹਿੰਦੇ ਹੋਏ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦਾ ਆਨੰਦ ਮਾਣ ਸਕਣ।ਉਨ੍ਹਾਂ ਵੋਟਰਾਂ ਤੇ ਸਪੋਰਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਦੂਜੇ ਸੂਬਿਆਂ ਨਾਲੋਂ ਨਕਸ਼ੇ ਕਦਮਾਂ ਤੇ ਲਿਆਉਣਾ ਹੈ ਤਾਂ ਪੰਜਾਬ ਅੰਦਰ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਾਉਣਾ ਅਤਿ ਜ਼ਰੂਰੀ ਹੈ,ਕਿਉਂਕਿ ਪੰਜਾਬ ਦੇ ਮਸਲਿਆਂ ਨੂੰ ਅਕਾਲੀ ਦਲ ਜਾਂ 'ਆਪ' ਨਹੀਂ ਚੰਨੀ ਸਰਕਾਰ ਹੀ ਹੱਲ ਕਰ ਸਕਦੀ ਹੈ।ਇਸ ਮੌਕੇ ਐਸ.ਸੀ.ਡਿਪਾਰਟਮੈਂਟ ਦੇ ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ,ਚੇਅਰਮੈਨ ਸੁਰਿੰਦਰ ਸਿੰਘ ਪਵਾਰ,ਪੰਚਾਇਤ ਯੂਨੀਅਨ ਲੁਧਿਆਣਾ-1 ਦੇ ਚੇਅਰਮੈਨ ਬਲਜਿੰਦਰ ਸਿੰਘ ਮਲਕਪੁਰ,ਕਾਂਗਰਸ ਬਲਾਕ ਪ੍ਰਧਾਨ ਅਤੇ ਸਰਪੰਚ ਹਰਜੀਤ ਸਿੰਘ ਚੀਮਾ,ਪੰਚਾਇਤ ਯੂਨੀਅਨ ਦੇ ਚੇਅਰਮੈਨ ਕੁਲਦੀਪ ਸਿੰਘ ਖੰਗੂੜਾ,ਵਰਿੰਦਰ ਕੁਮਾਰ ਲਾਡੋਵਾਲ,ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਬਿੱਟੂ ਸੰਧੂ ਬਹਾਦਰਕੇ,ਨਰਿੰਦਰਜੀਤ ਸਿੰਘ ਨਿੰਦਾ ਰਣੀਆ,ਸਰਪੰਚ ਗੁਰਦੀਪ ਸਿੰਘ ਮੰਝਫੱਗੂਵਾਲ,ਸਰਪੰਚ ਗੁਰਚਰਨ ਸਿੰਘ ਆਲੋਵਾਲ,ਸਰਪੰਚ ਬਾਦਸ਼ਾਹ ਸਿੰਘ ਦਿਓਲ ਲਾਡੋਵਾਲ,ਸਰਪੰਚ ਸਤਪਾਲ ਸਿੰਘ,ਸਰਪੰਚ ਬਲਕਾਰ ਸਿੰਘ,ਸਰਪੰਚ ਪਰਮਜੀਤ ਸਿੰਘ ਲਾਦੀਆਂ,ਸਰਪੰਚ ਮਨਦੀਪ ਸਿੰਘ ਗਿੱਲ,ਨੰਬਰਦਾਰ ਉਪਕਾਰ ਸਿੰਘ ਲਾਡੋਵਾਲ,ਨੰਬਰਦਾਰ ਧੰਨਰਾਜ ਤਲਵੰਡੀ,ਸਰਪੰਚ ਕਰਮ ਚੰਦ ਕਾਦੀਆਂ,ਸਰਪੰਚ ਹਰਵਿੰਦਰ ਸਿੰਘ,ਸਰਪੰਚ ਰਣਜੀਤ ਸਿੰਘ,ਸਰਪੰਚ ਹਰਜਿੰਦਰ ਸਿੰਘ ਬੁਰਜ ਮਾਨ ਕੌਰ ਅਤੇ ਗੋਰਸੀਆਂ ਹਾਕਮ ਰਾਏ,ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਬੇਟ,ਸਰਪੰਚ ਰਣਜੀਤ ਸਿੰਘ ਕੁਤਬੇਵਾਲ,ਪ੍ਰਧਾਨ ਆਸਾ ਸਿੰਘ ਤਲਵੰਡੀ,ਸਰਕਲ ਪ੍ਰਧਾਨ ਯਮਲਾ ਮਹਿਰਾ,ਪ੍ਰਧਾਨ ਸਤਨਾਮ ਸਿੰਘ ਰਠੌਰ ਮਨਜੀਤ ਸਿੰਘ,ਗੁਲਸ਼ਨ ਕੁਮਾਰ,ਬਾਬੂ ਰਾਮ ਲਾਡੋਵਾਲ,ਪ੍ਰਧਾਨ ਬੀਬੀ ਜੀਤ ਕੌਰ,ਸਾਬਕਾ ਸਰਪੰਚ ਰਮੇਸ਼ ਕੌਰ ਤਲਵੰਡੀ,ਸੋਮ ਲਾਲ ਸਾਬਕਾ ਸਰਪੰਚ ਮੰਝਫੱਗੂਵਾਲ,ਪੰਚ ਬਲਦੇਵ ਸਿੰਘ,ਪੰਚ ਹਰਪ੍ਰੀਤ ਸਿੰਘ,ਪੰਚ ਜੈ ਪ੍ਰਕਾਸ਼,ਗੁਰਮੇਲ ਰਾਮ ਬਹਾਦਰਕੇ ਬਲਾਕ ਸੰਮਤੀ ਮੈਂਬਰ,ਗੁਰਮੇਲ ਸੰਧੂ,ਭਗਵਾਨ ਸਿੰਘ,ਰੁਲਦੂ ਰਾਮ,ਜਸਬੀਰ ਸਿੰਘ ਬੁਰਜ ਲਾਂਬੜਾ,ਹਰਵਿੰਦਰ ਸਿੰਘ,ਬਲਵਿੰਦਰ ਸਿੰਘ,ਮਨਜੀਤ ਸਿੰਘ ਆਲੋਵਾਲ,ਪ੍ਰਧਾਨ ਸੋਹਣ ਲਾਲ ਚੌਹਾਨ,ਉਮਰਪਾਲ ਸਿੰਘ ਲਾਦੀਆਂ,ਪਰਮਿੰਦਰ ਕੁਮਾਰ ਪਿੰਦੀ,ਰਾਮ ਲਾਲ,ਚਰਨਜੀਤ,ਸੁਰਜੀਤ ਸਿੰਘ ਮੰਗਾ,ਪ੍ਰਧਾਨ ਗੁਰਮੀਤ ਸਿੰਘ ਬਾੜੇਵਾਲ,ਦਵਿੰਦਰ ਸਿੰਘ ਗਿੱਲ,ਕੁਲਵਿੰਦਰ ਸਿੰਘ,ਫੌਜੀ ਤਰਲੋਕ ਸਿੰਘ ਪੰਚ,ਬਲਵੀਰ ਬਿੱਲਾ ਪੰਚ ਅਤੇ ਨਰਿੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

No comments
Post a Comment