BREAKING NEWS
latest

728x90

468x60

ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇਮਾਨਦਾਰ ਸਰਕਾਰ ਦੀ ਲੋੜ :ਪ੍ਰੇਮ ਮਿੱਤਲ

 ਪ੍ਰੇਮ ਮਿੱਤਲ ਨੂੰ ਲੋਕਾਂ ਨੇ ਦਿੱਤਾ ਜਿੱਤ ਦਾ  ਭਰਵਾਂ ਹੁੰਗਾਰਾ,ਹਲਕਾ ਆਤਮ ਨਗਰ ਵਿੱਚ ਇਸ ਬਾਰ ਵੱਡੇ ਪਧਰ ਤੇ ਹੋਵੇਗੀ ਉਲਟ ਫੇਰ ਦੀ ਸੰਭਾਵਨਾ


ਲੁਧਿਆਣਾ-14-ਫਰਵਰੀ(ਹਰਜੀਤ ਸਿੰਘ ਖਾਲਸਾ)ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇਮਾਨਦਾਰ ਸਰਕਾਰ ਦੀ ਲੋੜ ਹੈ।  ਇਸ ਲਈ ਪੰਜਾਬ ਦੇ ਲੋਕ ਚੰਗੇ ਅਤੇ ਇਮਾਨਦਾਰ ਲੋਕਾਂ ਨੂੰ ਹੀ ਚੁਣਨਗੇ।ਇਹ ਸ਼ਬਦ ਵਿਧਾਨ ਸਭਾ ਹਲਕਾ ਆਤਮ ਨਗਰ  ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਨੇ ਆਤਮ ਨਗਰ,ਫੇਸ 1, ਫੇਸ2 ਵਿੱਚ ਨੁੱਕੜ ਬੈਠਕਾਂ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਕਹੇ। ਉਹਨਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਗਰੀਬ ਅਤੇ ਆਮ ਆਦਮੀ ਬਣਨ ਦਾ ਜਿੰਨਾ ਮਰਜ਼ੀ ਡਰਾਮਾ ਕਰ ਲੈਣ ਪਰ ਇਸ ਵਾਰ ਪੰਜਾਬ ਦੇ ਲੋਕ ਭ੍ਰਿਸ਼ਟ ਅਤੇ ਮਾਫੀਆ ਨੇਤਾਵਾਂ ਨੂੰ ਚੁਣਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਜਨਤਾ ਦੇ ਪੈਸੇ ਨਾਲ ਆਪਣਾ ਖਜ਼ਾਨਾ ਭਰਿਆ, ਜਿਸ ਕਾਰਨ ਆਮ ਆਦਮੀ ਦਿਨੋ-ਦਿਨ ਗਰੀਬ ਹੁੰਦਾ ਗਿਆ, ਪਰ ਇਨ੍ਹਾਂ ਨੇਤਾਵਾਂ ਦੀ ਦੌਲਤ ਦਿਨ-ਰਾਤ ਚੌਗੁਣੀ ਹੋ ਗਈ।  ਪੰਜਾਬ ਨੂੰ ਬਚਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਭ੍ਰਿਸ਼ਟ ਅਤੇ ਮਾਫੀਆ ਲੀਡਰਾਂ ਨੂੰ ਸੱਤਾ ਤੋਂ ਬਾਹਰ ਕਰਨਾ ਪਵੇਗਾ।ਨੁੱਕੜ ਬੈਠਕਾਂ ਵਿੱਚ ਪ੍ਰੇਮ ਮਿੱਤਲ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ   ਲੋਕਾਂ ਨੇ ਪ੍ਰੇਮ ਮਿੱਤਲ ਉੱਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਸਵਾਗਤ ਕਰਦਿਆ ਉਹਨਾਂ ਨੂੰ ਭਾਰੀ ਜਿੱਤ ਨਾਲ ਜਿਤਾਉਣ ਦਾ ਵਾਅਦਾ ਕੀਤਾ।ਦੂਜੇ ਪਾਸੇ ਅੰਜਲੀ ਗਰਗ, ਮੋਨਿਕਾ ਮਿੱਤਲ, ਸੁਨੀਤਾ ਗੁਪਤਾ, ਅਲਕਾ ਗਰਗ, ਨੀਕਿਤਾ ਗੁਪਤਾ, ਪੂਜਾ ਗਰਗ  ਮਹਿਲਾਵਾਂ ਵਲੋ ਡੋਰ ਟੂ ਡੋਰ   ਪ੍ਰਚਾਰ ਕਰਕੇ ਪ੍ਰੇਮ ਮਿੱਤਲ ਦੇ ਹੱਕ ਵਿੱਚ ਵੋਟਾਂ ਮੰਗਿਆ ਗਈਆ।ਇਲਾਕ਼ੇ ਵਿੱਚ ਲੋਕਾਂ ਤੋਂ ਮਿਲ ਰਹੇ ਪਿਆਰ ਅਤੇ ਪ੍ਰੇਮ ਮਿੱਤਲ ਦੇ ਦਿਨੋ ਦਿਨ ਵਧਦੇ ਆਧਾਰ ਨੂੰ ਦੇਖ ਕੇ ਆਤਮ ਨਗਰ ਵਿੱਚ ਇਸ ਵਾਰ ਵੱਡਾ ਉਲਟ ਫੇਰ ਹੋਣ ਦੀ ਸੰਭਾਵਨਾ ਲੱਗ ਰਹੀ ਹੈ। ਆਤਮਨਗਰ ਹਲਕੇ ਦੇ ਲੋਕ ਇਸ ਬਾਰੇ  ਪ੍ਰੇਮ ਮਿੱਤਲ ਨੂੰ  ਭਾਰੀ ਮਤਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਚਾਹੁੰਦੇ ਹਨ।ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ।

« PREV
NEXT »

No comments