-
ਪ੍ਰਵੀਨ ਬਾਂਸਲ ਨੇ ਵਿਧਾਨਸਭਾ ਉਤਰੀ ਦਾ ਨਸੀਬ ਬਦਲਣ ਲਈ ਨਸੀਬ ਐਨਕਲੇਵ 'ਚ' ਮੰਗੇ ਵੋਟ
ਲੁਧਿਆਣਾ-14-ਫਰਵਰੀ(ਹਰਜੀਤ ਸਿੰਘ ਖਾਲਸਾ) ਵਿਧਾਨਸਭਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੇ ਚੋਣ ਪ੍ਰਚਾਰ ਦੇ ਦੌਰਾਨ ਹੈਬੋਵਾਲ ਦੇ ਨਸੀਬ ਐਨਕਲੇਵ ਵਿੱਖੇ ਅਪਣੇ ਪੱਖ ਵਿੱਚ ਉਮੜੀ ਭਾਰੀ ਭੀੜ ਤੋਂ ਉਤਸ਼ਾਹਿਤ ਹੋ ਕੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵਿਧਾਨਸਭਾ ਉਤਰੀ ਦਾ ਨਸੀਬ ਬਦਲਣ ਲਈ ਭਾਜਪਾ ਦੇ ਪੱਖ ਵਿੱਚ ਮਤਦਾਨ ਕਰੋ । ਕਾਂਗਰਸੀ ਵਿਧਾਇਕ ਵੱਲੋਂ ਪਿਛਲੀਆਂ 6 ਚੋਣਾਂ ਵਿੱਚ ਬਿਨ੍ਹਾਂ ਕਿਸੇ ਤਰ੍ਹਾਂ ਦਾ ਵਿਕਾਸ ਕਰਵਾਏ 30 ਸਾਲਾਂ ਤੱਕ ਲਗਾਤਾਰ ਸਤਾ ਸੁਖ ਮਿਲਣ ਨੂੰ ਵਿਧਾਨਸਭਾ ਉਤਰੀ ਦੀ ਬਦਨਸੀਬੀ ਦੱਸਦੇ ਹੋਏ ਕਿਹਾ ਕਿ ਤੁਸੀ ਲੋਕਾਂ ਨੇ ਬਾਰ-ਬਾਰ ਅਜਿਹੇ ਇੱਕ ਹੀ ਕਾਂਗਰਸੀ ਸ਼ਖਸ ਤੇ ਵਿਸ਼ਵਾਸ ਕੀਤਾ ਕਿ ਸ਼ਾਇਦ ਇਸ ਵਾਰ ਵਿਕਾਸ ਨੂੰ ਉਹ ਪਹਿਲ ਦੇ ਦੇਵੇ । ਮਗਰ ਹਰ ਵਾਰ ਵੋਟ ਬਟੋਰਣ ਵਾਲੇ ਵਿਧਾਇਕ ਨੇ ਵੀ ਹਠਧਰਮੀ ਦਿਖਾਂਉਂਦੇ ਹੋਏ ਸੋਚਿਆ ਕਿ ਵੇਖਦੇ ਹੈ ਕਿ ਕਦੋਂ ਤੱਕ ਲੋਕ ਉਨ੍ਹਾਂ ਨੂੰ ਬਿਨ੍ਹਾਂ ਮੰਗੇ ਅਤੇ ਬਿਨ੍ਹਾਂ ਵਿਕਾਸ ਕਰਵਾਏ ਵੋਟ ਦਿੰਦੇ ਹਨ । ਇਸ ਲਈ ਇਸ ਵਾਰ 6 ਵਾਰੀ ਵਿਧਾਇਕ ਰਹਿ ਚੁੱਕੇ ਰਾਕੇਸ਼ ਪਾਂਡੇ ਤੇ ਵਿਸ਼ਵਾਸ ਕਰਣ ਦੀ ਬਜਾਏ ਭਾਜਪਾ ਦੇ ਪੱਖ ਵਿੱਚ ਮਤਦਾਨ ਕਰ ਵਿਕਾਸ ਦੀ ਨਵੀਂ ਲਹਿਰ ਲਿਆਉਣ ਵਿੱਚ ਮਦਦ ਕਰੋ । ਜੇਕਰ ਇਸ ਵਾਰ ਵੀ ਮਤਦਾਨ ਕਰਦੇ ਸਮੇਂ ਗਲਤੀ ਨਾਲ ਕਾਂਗਰਸ, ਦੇ ਹੱਕ ਵਿੱਚ ਬਟਨ ਦਬਾਇਆਂ ਤਾਂ ਸਿਵਾਏ ਪਛਤਾਉਣ ਦੇ ਕੁੱਝ ਹੱਥ ਨਹੀ ਲੱਗੇਗਾ । ।

No comments
Post a Comment