ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਘਰ ਘਰ ਵਿੱਚੋਂ ਮਿਲ ਵੱਡਾ ਹੁੰਗਾਰਾ,
ਪੱਛਮੀ ਹਲਕੇ ਦੇ ਲੋਕਾਂ ਨੇ ਸਿੱਧੂ ਨੂੰ ਜਿਤਾਉਣ ਦਾ ਲਿਆ ਸੰਕਲਪ..
ਲੁਧਿਆਣਾ -14-ਫਰਵਰੀ( ਹਰਜੀਤ ਸਿੰਘ ਖਾਲਸਾ)ਵਿਧਾਨ ਸਭਾ ਹਲਕਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਅਸ਼ੋਕ ਨਗਰ,ਡੇਅਰੀ ਕੰਪਲੈਕਸ,ਚਾਂਦ ਕਲੋਨੀ ਵਿਖੇ ਅਪਣੀਆਂ ਚੋਣ ਮੀਟਿੰਗਾਂ ਦੌਰਾਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਲਕਾ ਪੱਛਮੀ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਲਈ ਵਿੱਦਿਅਕ ਢਾਂਚੇ, ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਦੇ ਨਾਲ-ਨਾਲ ਹਲਕੇ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦਾ ਵਿਕਾਸ ਨਾ ਹੋਣਾ ਮੌਜੂਦਾਂ ਹਲਕਾ ਮੰਤਰੀ ਤੇ ਵਡਾ ਕਲੰਕ ਹੈ ਜੋ ਅਜੇ ਵੀ ਹੈਟਰਿਕ ਮਾਰਨ ਦੇ ਸੁਫਨੇ ਦੇਖ ਰਿਹਾ ਹੈ।
ਟਗੋਰ ਨਗਰ,ਕਿਚਲੂ ਨਗਰ ਡੋਰ ਟੂ ਡੋਰ ਪ੍ਰਚਾਰ ਦੌਰਾਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਧਰਮ ਪਤਨੀ ਗੁਰਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ,ਆਪ, ਅਕਾਲੀ ਦਲ ਦੀਆਂ ਮਨ ਲੁਬਾਣਿਆਂ ਨੀਤੀਆਂ ਵਿੱਚ ਆਉਣ ਵਾਲੇ ਨਹੀ। ਉਹਨਾਂ ਨੂੰ ਸਮਝ ਆ ਗਈ ਹੈ ਕਿ ਇਹ ਲੋਕ ਸਿਰਫ਼ ਗੱਲਾਂ ਹੀ ਕਰ ਸਕਦੇ ਨੇ।ਹਕੀਕਤ ਵਿਚ ਕੁਝ ਨਹੀਂ ਕਰ ਸਕਦੇ। ਭਾਜਪਾ ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ। ਇਸ ਦਾ ਸਪਸ਼ਟ ਉਧਾਰਨਣ ਭਾਜਪਾ ਵੱਲੋਂ ਵਿਤੇ ਸਾਲਾ ਵਿਚ ਦੇਸ਼ ਭਲਾਈ ਦੇ ਕੀਤੇ ਗਏ ਕੰਮ ਹਨ।ਲੋਕਾਂ ਵਲੋ ਉਹਨਾ ਨੂੰ ਜਿੱਤ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ ਮੌਕੇ ਐਡਵਕੇਟ ਰਾਗਵ,ਐਡਵੋਕੇਟ ਗੁਰਪ੍ਰੀਤ ਸਿੰਘ ਬਿੰਦਰਾ,ਤਾਨੀਆ ਸੇਠੀ,ਹਰਮਨ ਕੌਰ, ਗੁਰਲੀਨ ਕੌਰ,ਰਸ਼ਮੀ ਜੈਨ,ਨਿਤਿ ਗੋਸਾਈ ਰਾਘਵ,ਰਿਸ਼ੀ ਮਿੱਟੂ ਆਦਿ ਮੌਜੂਦ ਸਨ।

No comments
Post a Comment