ਅੱਜ ਸ਼੍ਰੀ ਕੇਜਰੀਵਾਲ ਦੀ ਹਲਕਾ ਪੂਰਬੀ ਦੀ ਫੇਰੀ ਸਾਡੀ ਇਤਿਹਾਸਿਕ ਲੀਡ ‘ਤੇ ਲਗਾਵੇਗੀ ਮੋਹਰ : ਭੋਲਾ ਗਰੇਵਾਲ
ਲੁਧਿਆਣਾ -14 - ਫਰਵਰੀ ( ਹਰਜੀਤ ਸਿੰਘ ਖਾਲਸਾ ) ਆਮ ਆਦਮੀਂ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਹਲਕਾ ਪੂਰਬੀ ‘ਚੋਂ ਮਿਲ ਰਹੇ ਇੱਕਤਰਫਾ ਸਮੱਰਥਨ ਦਾ ਸਬੂਤ ਦੇ ਅਪਣੀ ਜਿੱਤ ਦਾ ਦਾਅਵਾ ਤਾਂ ਪਹਿਲਾਂ ਹੀ ਕੀਤਾ ਹੋਇਆ ਹੈ ਅੱਜ ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਪਾਰਟੀ ਮੁੱਖੀ ਸ਼੍ਰੀ ਕੇਜਰੀਵਾਲ ਦੀ ਅੱਜ ਦੀ ਹਲਕਾ ਪੂਰਬੀ ਦੀ ਫੇਰੀ ਉਨ੍ਹਾਂ ਦੀ ਇਤਿਹਾਸਿਕ ਜਿੱਤ ‘ਤੇ ਪੱਕੀ ਮੋਹਰ ਲਗਾ ਕੇ ਜਾਵੇਗੀ। ਕੇਜਰੀਵਾਲ ਦੀ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਰੀਬ ਦੱਸ ਵਜੇ ਸ਼੍ਰੀ ਕੇਜਰੀਵਾਲ ਹਲਕਾ ਪੂਰਬੀ ਦੇ ਹਿੱਸੇ ‘ਚ ਪੈਂਦੇ ਰਾਹੋਂ ਰੋਡ ਤੋਂ ਕੱਢੇ ਜਾ ਰਹੇ ਵਿਸ਼ਾਲ ਰੋਡ ਸੋਅ ਵਿੱਚ ਭਾਗ ਲੈਣਗੇ। ਏਸੇ ਰੋਡ ਸੋਅ ਦੇ ਵੱਖ ਵੱਖ ਸਥਾਨਾਂ ‘ਤੇ ਉਹ ਹਲਕਾ ਵਾਸੀਆਂ ਨੂੰ ਸੰਬੋਧਨ ਕਰਕੇ 20 ਫਰਵਰੀ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦੱਬਣ ਦੀ ਅਪੀਲ ਵੀ ਕਰਨਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਇਸ ਰੋਡ ਸੋਅ ਦਾ ਹਿੱਸਾ ਬਣਨ ਦੀ ਅਪੀਲ ਕਰਦਿਆ ਕਿਹਾ ਕਿ ਹੁਣ ਸਮਾਂ ਆ ਗਿਆ 4000 ਕਰੋੜ ਦੇ ਵਿਕਾਸ ਕਾਰਜਾਂ ਦਾ ਵੱਡਾ ਝੂਠ ਬੋਲਣ ਵਾਲੇ ਕਾਂਗਰਸੀ ਵਿਧਾਇਕ ਨੂੰ ਬੁਰ੍ਹੀ ਤਰ੍ਹਾਂ ਹਰਾ ਕੇ ਘਰ ਭੇਜਣ ਦਾ। ਭੋਲਾ ਗਰੇਵਾਲ ਨੂੰ ਵਾਰਡ ਨੰ 8 ‘ਚ ਅਬਾਸ ਮੀਆਂ ਦੀ ਅਗਵਾਹੀ ਹੇਠ ਵੱਡੀ ਗਿਣਤੀ ‘ਚ ਜੁੜੇ ਮੁਸਲਿਮ ਭਾਈਚਾਰੇ ਨੇ ਮੋਢਿਆ ‘ਤੇ ਚੁੱਕ ਕੇ ਸਿੱਕਿਆ ਨਾਲ ਤੋਲ ਦਿੱਤਾ। ਸ: ਭੋਲਾ ਗਰੇਵਾਲ ਨੇ ਅੱਜ ਦੇ ਚੋਣ ਪ੍ਰਚਾਰ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਹਰ ਰੋਜ ਦੀ ਤਰ੍ਹਾਂ ਵੱਖ ਵੱਖ ਕਲੋਨੀਆਂ ‘ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਫੇਰ ਸੈਕਟਰ 32 ਵਿਚ ਚੇਤਨ ਬਵੇਜਾ ਅਤੇ ਕਰਮਜੀਤ ਸਿੰਘ ਭੋਲਾ ਵੱਲੋਂ, ਵਾਰਡ ਨੂੰ 16 ਪ੍ਰੀਤ ਨਗਰ ਵਿੱਚ ਜੋਗਿੰਦਰ ਸਿੰਘ ਵੱਲੋਂ, ਵਾਰਡ ਨੂੰ 21 ਮੋਤੀ ਨਗਰ ਵਿੱਚ ਮਨਜੀਤ ਸਿੰਘ ਚੌਹਾਨ ਵੱਲੋਂ, ਵਾਰਡ ਨੂੰ 4 ਬਸੰਤ ਵਿਹਾਰ ਵਿੱਚ ਸੰਜੀਵ ਕੁਮਾਰ ਵੱਲੋਂ, ਵਾਰਡ ਨੰਬਰ 2 ਮਹੱਲਾ ਸੰਨਿਆਸ ਨਗਰ ਵਿਚ ਹੈਪੀ ਸ਼ਰਮਾ ਵੱਲੋਂ, ਵਾਰਡ ਨੂੰ 12 ਨਿਊ ਜੁਨੇਜਾ ਕੋਲੋਨੀ ਵਿੱਚ ਚੇਤਨ ਬਵੇਜਾ ਵੱਲੋਂਬਲਦੇਵ ਭੋਲਾ ਦੇ ਘਰ, ਵਾਰਡ ਨੂੰ 19 ਇੰਦਰਾ ਪੁਰੀ ਵਿੱਚ ਮੋਹਨ ਠਾਕੁਰ ਅਤੇ ਨਰੇਸ਼ ਰਾਣਾ ਦੀ ਅਗਵਾਈ ‘ਚ, ਵਾਰਡ ਨੂੰ 14 ਮਹੱਲਾ ਗੁਰਮੇਲ ਪਾਰਕ ਅਤੇ ਗੀਤਾ ਨਗਰ ਵਿੱਚ ਵਾਰਡ ਦੇ ਯੂਥ ਪ੍ਰਧਾਨ ਹਰਸਿਮਰਨ ਸਿੰਘ ਤੂਰ ਵੱਲੋਂ, ਵਾਰਡ ਨੂੰ 15 ਵਿੱਚ ਸ਼੍ਰੀ ਰਾਮ ਸੈਕਸੇਨਾ ਵੱਲੋਂ, ਵਾਰਡ ਨੂੰ 8 ਨਿਊ ਸ਼ਕਤੀ ਨਗਰ ਵਿੱਚ ਰਾਜਾ ਸਿੰਘ ਵੱਲੋਂ, ਵਾਰਡ ਨੂੰ 2 ਗੋਲਡਨ ਵਿਹਾਰ ਵਿਚ ਸੰਦੀਪ ਕੁਮਾਰ ਸ਼ਰਮਾ ਵੱਲੋਂ ਕਰਵਾਈਆਂ ਮੀਟਿੰਗਾਂ ‘ਚ ਸ਼ਮੂਲੀਅਤ ਕੀਤੀ ਸੀ। ਇਸਤੋਂ ਇਲਾਵਾ ਵਾਰਡ ਨੂੰ 16 ਦੇ ਵਾਸੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਲੱਡੂਆਂ ਨਾਲ ਤੋਲਿਆ। ਤਾਜਪੁਰ ਰੋਡ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਹਾਜ਼ਰੀ ਲਗਵਾਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਅਮਰਜੀਤ ਸਿੰਘ, ਇੰਦਰਜੀਤ ਕੌਰ, ਕਮਲ ਮਿਗਲਾਨੀ, ਜਗਜੀਤ ਗਰੇਵਾਲ, ਪੱਪੂ, ਬਿੱਟੂ ਸ਼ਾਲਾ ਵਾਲਾ, ਜੱਸਾ ਗਰੇਵਾਲ, ਮਨਮੋਹਨ ਰਾਜਪੂਤ ਮਕੌੜੀ, ਗੁਰਮੀਤ ਸਿੰਘ, ਗੁਰਸ਼ਰਨਦੀਪ ਸਿੰਘ, ਅਬਾਸ ਮੀਆਂ, ਹਰਦੀਪ ਸਿੰਘ, ਸਤਨਾਮ ਸਿੰਘ, ਬਖਸ਼ੀਸ਼ ਸਿੰਘ, ਤੇਜਵੀਰ ਗਰੇਵਾਲ ਅਤੇ ਹੋਰ ਹਾਜਰ ਸਨ

No comments
Post a Comment