ਹਲਕਾ ਆਤਮ ਨਗਰ ਵਾਸੀ ਇਸ ਵਾਰ ਵਿਰੋਧੀਆਂ ਦੀਆਂ ਗੱਲਾਂ `ਚ ਨਹੀਂ ਆਉਣਗੇ : ਕਮਲਜੀਤ ਸਿੰਘ ਕੜਵਲ
ਲੁਧਿਆਣਾ-15-ਫਰਵਰੀ (ਹਰਜੀਤ ਸਿੰਘ ਖਾਲਸਾ ) ਹਲਕਾ ਆਤਮ ਨਗਰ ਵਾਸੀ ਇਸ ਵਾਰ ਵਿਰੋਧੀਆਂ ਦੀਆਂ ਗੱਲਾਂ ਤੇ ਝੂਠੇ ਸਬਜ਼ਬਾਗਾਂ `ਚ ਨਹੀਂ ਆਉਣਗੇ, ਕਿਉਂਕਿ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਨੂੰ ਦੇਖਿਆ ਹੈ ਅਤੇ 2022 `ਚ ਉਹ ਕਾਂਗਰਸ ਦੀ ਸਰਕਾਰ ਨੂੰ ਮੁੜ ਪੰਜਾਬ ਦੀ ਸੱਤਾ `ਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਉਕਤ ਸ਼ਬਦਾ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਦੇ ਵਾਰਡ ਨੰ. 49 ਦੇ ਡੀ-ਬਲਾਕ ਵਿਖੇ ਟਿੰਮੀ ਗਿੱਲ ਵੱਲੋਂ ਕਰਵਾਈ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਕੀਤਾ। ਉਨ੍ਹਾਂ ਵਿਰੋਧੀਆਂ `ਤੇ ਨਿਸ਼ਾਨਾ ਵਿੰਂਨ੍ਹਦਿਆਂ ਆਖਿਆ ਕਿ ਇਸ ਸਮੇਂ ਪੰਜਾਬ ਵਾਸੀਆਂ ਨੂੰ ਵਿਰੋਧੀ ਧਿਰਾਂ ਵੱਲੋਂ ਕਈ ਤਰ੍ਹਾਂ ਲਾਲਚ ਤੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਕੰਮ ਕਰਕੇ ਦਿਖਾਇਆ ਹੈ, ਫਿਰ ਚਾਹੇ ਤੋਂ ਪੈਟਰੋਲ ਡੀਜ਼ਲ `ਤੇ ਐਕਸਾਈਜ਼ ਡਿਊਟੀ ਘੱਟ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਹੋਵੇ ਜਾਂ ਫਿਰ ਲੋੜਵੰਦ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇ ਚੈਕ ਦੇਣ ਦੀ ਗੱਲ ਹੋਵੇ, ਜਾਂ ਫਿਰ ਬਿਜਲੀ ਸਸਤੀ ਕਰਨੀ ਦੀ ਗੱਲ ਹੋਵੇ, ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਮਸਲਿਆਂ ਦਾ ਹੱਲ ਕਰਕੇ ਇੱਕ ਮਿਸਾਲ ਕਾਇਮ ਕੀਤੀ। ਕੜਵਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਇਸ ਮਿਸਾਲ ਸਦਕਾ ਅੱਜ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੈ ਤੇ ਕਾਂਗਰਸ ਦੀ ਕਾਰਗੁਜ਼ਾਰੀ ਸਦਕਾ 2022 ਦੀਆਂ ਚੋਣਾਂ `ਚ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਉਣ ਦਾ ਮਨਾ ਬਣਾ ਕੇ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਿਹਾ ਹੈ।ਇਸ ਮੌਕੇ ਦਾਨੇਸ਼ਵਰ ਬਿਰਦੀ, ਜੋਸ਼ੀ, ਗਾਂਧੀ ਜੀ, ਬਾਂਸਲ ਜੀ, ਮਨੀ ਦੂਆ, ਵਨੀਤ ਸੱਚਦੇਵਾ, ਪਵਨ ਸ਼ਰਮਾ, ਘੜਿਆਲ ਬ੍ਰਦਰਜ਼, ਵਿਪਨ ਸਿੰਗਲਾ, ਕਟਾਰੀਆ ਜੀ, ਰਿੰਪੀ ਜੀ, ਉਰਮਿਲਾ ਅਰੋੜਾ, ਰਿੰਪੀ ਸਿੰਗਲਾ, ਵਰਿੰਦਰ ਬਦੇਸ਼ਾ, ਰਾਜੂ ਬਦੇਸ਼ਾ, ਵਿਕਰਮ ਕੁਮਾਰ, ਸੂਰਜ, ਮਿੰਦੂ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment