ਵਪਾਰੀਆਂ ਦਾ ਕਹਿਣਾ, ਢਾਂਡਾ ਜਿਹਾ ਸੂਝਵਾਨ ਵਿਅਕਤੀ ਹੀ ਕਰਾ ਸਕਦਾ ਇੰਡਸਟਰੀ ਦੇ ਮਸਲੇ ਹੱਲ
ਲੁਧਿਆਣਾ-15-ਫਰਵਰੀ(ਹਰਜੀਤ ਸਿੰਘ ਖਾਲਸਾ)ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੂੰ ਵਪਾਰਕ ਸੰਸਥਾਵਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਵਪਾਰੀਆਂ ਨੇ ਢਾਂਡਾ ਨੂੰ ਵੱਡਾ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਗੇ। ਵਪਾਰੀਆਂ ਨਾਲ ਗੱਲ ਕਰਕੇ ਪਤਾ ਚਲਦਾ ਹੈ ਕਿ ਉਹ ਹਲਕੇ ਦੇ ਵਿਕਾਸ ਤੋਂ ਕਾਫੀ ਨਾਖੁਸ਼ ਹਨ। ਆਤਮ ਨਗਰ ਜੌ ਕਿ ਲਘੂ ਉਦਯੋਗਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਇਸ ਇਲਾਕੇ ਦੀ ਨਾ ਹੀ ਵਿਧਾਇਕ ਨੇ ਅਤੇ ਨਾ ਹੀ ਸਾਬਕਾ ਸਰਕਾਰ ਨੇ ਸਾਰ ਲਈ। ਸੜਕਾਂ ਦਾ ਬੁਰਾ ਹਾਲ, ਟ੍ਰੈਫਿਕ ਦੀ ਸਮੱਸਿਆ, ਅਤੇ ਕੋਰੋਨਾ ਦੇ ਮੁਸ਼ਕਿਲ ਦੌਰ ਵਿਚ ਸਰਕਾਰ ਵੱਲੋਂ ਕੋਈ ਸਹਿਯੋਗ ਨਾ ਮਿਲਣ ਕਰਕੇ ਵਪਾਰੀਆਂ ਵਿਚ ਰੋਸ਼ ਹੈ। ਇਸ ਕਰਕੇ ਵਪਾਰੀ ਹੁਣ ਹਰੀਸ਼ ਢਾਂਡਾ ਜੀ ਵਿਚ ਨੂੰ ਇਕ ਵਿਧਾਇਕ ਦੇ ਰੁਖ਼ ਵਿਚ ਦੇਖਣ ਲੱਗ ਪਏ ਹਨ, ਜੌ ਏਕ ਪੜ੍ਹੇ ਲਿਖੇ ਵਿਅਕਤੀ ਅਤੇ ਪੇਸ਼ੇ ਤੋਂ ਵਕੀਲ ਹਨ। ਉੱਤੋ ਇਹ ਵੀ ਗੱਲਾਂ ਚਲ ਰਹੀਆਂ ਨੇ ਕਿ ਜਿੱਤਣ ਤੋਂ ਬਾਅਦ ਢਾਂਡਾ ਨੂੰ ਮੰਤਰੀ ਬਣਾਇਆ ਜਾਵੇਗਾ, ਜਿਸ ਕਰਕੇ ਵਪਾਰੀ ਵਰਗ ਵਿੱਚ ਇਕ ਚੰਗੇ ਭਵਿੱਖ ਦੀ ਆਸ ਹੈ। ਢਾਂਡਾ ਨੇ ਹਲਕਾ ਆਤਮ ਨਗਰ ਦੇ ਕਰਨੈਲ ਸਿੰਘ ਨਗਰ, ਗੁਰੂ ਗਿਆਨ ਵਿਹਾਰ, ਜਵੱਦੀ ਕਲਾਂ, ਜੈਮਲ ਸਿੰਘ ਰੋਡ, ਸ਼ਿਮਲਾਪੁਰੀ ਸਮੇਤ ਵੱਖ ਵੱਖ ਕਾਲੋਨੀਆਂ ਚ ਮੀਟਿੰਗ ਕੀਤੀ। ਇਸ ਦੌਰਾਨ ਢਾਂਡਾ ਨੇ ਆਪਣੇ ਹੱਕ ਵਿਚ ਵੋਟਾਂ ਮੰਗੀਆਂ। ਓਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਚਾਹੀਦਾ ਹੈ ਤਾਂ ਤਕੜੀ ਨੂੰ ਵੋਟ ਪਾਓ ਤਾਂ ਜੌ ਪੰਜਾਬ ਦਾ ਮਾਡਲ ਰੂਪ ਤੇ ਵਿਕਾਸ ਕੀਤਾ ਜਾਵੇ। ਇਸ ਮੌਕੇ ਤੇ ਮਨਦੀਪ ਸਿੰਘ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ, ਮਹਿੰਦਰ ਸਿੰਘ, ਰਿਕੂ, ਗੁਰਮੀਤ ਧੀਮਾਨ, ਸਰਵਜੀਤ ਸਿੰਘ, ਰਾਮ ਗੋਪਾਲ ਸਮੇਤ ਹੋਰ ਅਕਾਲੀ ਆਗੂ ਸਨ।

No comments
Post a Comment